04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਹੁਸ਼ਿਆਰਪੁਰ ਚੌਕ ਨਜ਼ਦੀਕ ਝੁੱਗੀਆਂ ਦੀ ਮਿਣਤੀ ਮੌਕੇ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ

ਖਲਵਾੜਾ, 3 ਸਤੰਬਰ (ਮਨਦੀਪ ਸਿੰਘ ਸੰਧੂ)-ਜਲੰਧਰ ਚੰਡੀਗੜ੍ਹ ਬਾਈਪਾਸ ਸਥਿਤ ਹੁਸ਼ਿਆਰਪੁਰ ਚੌਕ ਨਜ਼ਦੀਕ ਸਰਕਾਰੀ ਹੁਕਮਾਂ ਤੇ ਮਿਣਤੀ ਕਰਨ ਪਹੁੰਚੇ ਅਧਿਕਾਰੀਆਂ ਦੇ ਮਿਣਤੀ ਕਰਨ ਮੌਕੇ ਦੋ ਧਿਰਾਂ ਆਹਮੋ ਸਾਹਮਣੇ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਣਤੀ ਕਰਨ ਪਹੁੰਚੇ ਅਧਿਕਾਰੀਆਂ ਨੂੰ ਮੌਕੇ ਤੇ ਥਾਣਾ ਸਦਰ ਦੀ ਪੁਲਿਸ ਬੁਲਾਉਣੀ ਪਈ | ਇਸ ਮੌਕੇ ਪਰਮਿੰਦਰ ਸਿੰਘ ਜੰਡੂ ਨੇ ਦੱਸਿਆ ਇਹ ਉਨ੍ਹਾਂ ਦੀ ਜੱਦੀ ਜ਼ਮੀਨ ਹੈ ਜਿਸ ਤੇ ਝੁੱਗੀਆਂ ਵਾਲਿਆਂ ਨੇ 5-6 ਸਾਲ ਤੋਂ ਕਬਜ਼ਾ ਕੀਤਾ ਹੋਇਆ ਹੈ | ਦੂਜੀ ਧਿਰ ਨਾਲ ਸਬੰਧਿਤ ਰੋਬਿਨ ਵਾਲੀਆ ਅਤੇ ਰਾਜ ਕੁਮਾਰ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਜਗਾ ਅਤੇ ਇੱਥੇ ਪਿਛਲੇ 20 ਸਾਲ ਤੋਂ ਉਹ ਝੁੱਗੀਆਂ ’ਚ ਰਹਿ ਰਹੇ ਹਨ | ਪੁਲਿਸ ਪਾਰਟੀ ਦੀ ਅਗਵਾਈ ਕਰ ਰਹੇ ਰੋਹਿਤ ਦੀਪ ਅਤੇ ਕਾਨੂੰਗੋ ਪਰਮਜੀਤ ਸਿੰਘ ਨੇ ਦੱਸਿਆ ਕਿ ਮਿਣਤੀ ਕਰਨ ਲਈ ਦੋਵੇਂ ਧਿਰਾਂ ਨੂੰ ਅਗਲਾ ਸਮਾਂ ਦਿੱਤਾ ਜਾਵੇਗਾ |

ਅਜੀਤ ਡੈਸਕ 04-09-2026

ਪਿਛਲੀ ਖ਼ਬਰ ਖੇਤੀਬਾੜੀ ਸੈਕਟਰ ’ ਚ ਅਣ - ਐਲਾਨੇ ਬਿਜਲੀ ਕੱਟਾਂ ਤੋਂ ਕਿਸਾਨ ਖ਼ਫ਼ਾ , ਫ਼ਸਲਾਂ ਸੁੱਕਣ ਦੇ ਕੰਢੇ ਅਗਲੀ ਖ਼ਬਰ ਰੇਲ ਗੱਡੀ ਚੋਂ ਡਿੱਗਣ ਨਾਲ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।