04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਰੇਲ ਗੱਡੀ ਚੋਂ ਡਿੱਗਣ ਨਾਲ ਵਿਅਕਤੀ ਦੀ ਮੌਤ

ਢਿਲਵਾਂ, 3 ਸਤੰਬਰ (ਪ੍ਰਵੀਨ ਕੁਮਾਰ)-ਰੇਲਵੇ ਪੁਲਿਸ ਢਿਲਵਾਂ ਨੇ ਰੇਲਵੇ ਲਾਈਨਾਂ ਤੋਂ ਇੱਕ ਅਣਪਛਾਤੇ ਵਿਅਕਤੀਆਂ ਦੀ ਲਾਸ਼ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਕਰਤਾਰਪੁਰ ਦੇ ਇੰਚਾਰਜ ਅਤੇ ਵਾਧੂ ਚਾਰਜ ਢਿਲਵਾਂ ਏ. ਐਸ.

ਅਜੀਤ ਡੈਸਕ 04-09-2026
ਢਿਲਵਾਂ, 3 ਸਤੰਬਰ (ਪ੍ਰਵੀਨ ਕੁਮਾਰ)-ਰੇਲਵੇ ਪੁਲਿਸ ਢਿਲਵਾਂ ਨੇ ਰੇਲਵੇ ਲਾਈਨਾਂ ਤੋਂ ਇੱਕ ਅਣਪਛਾਤੇ ਵਿਅਕਤੀਆਂ ਦੀ ਲਾਸ਼ ਬਰਾਮਦ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਕਰਤਾਰਪੁਰ ਦੇ ਇੰਚਾਰਜ ਅਤੇ ਵਾਧੂ ਚਾਰਜ ਢਿਲਵਾਂ ਏ.ਐਸ.ਆਈ ਅਮਰੀਕ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸਟੇਸ਼ਨ ਮਾਸਟਰ ਢਿਲਵਾਂ ਰਾਹੀਂ ਢਿਲਵਾਂ-ਹੰਬੋਵਾਲ ਰੇਲ ਮਾਰਗ ਤੇ ਪੈਂਦੇ ਰੇਲਵੇ ਫਾਟਕ ਨਜ਼ਦੀਕ ਪੁਲ ਨੰਬਰ 59 ਦੀਆਂ ਰੇਲਵੇ ਲਾਈਨਾਂ ਤੋਂ ਥੱਲੇ ਡਿੱਗੇ ਇਕ ਵਿਅਕਤੀ ਦੀ ਸੂਚਨਾ ਮਿਲੀ | ਜਿਸ ਉਪਰੰਤ ਉਨ੍ਹਾਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਵਿਅਕਤੀ ਪਾਸੋਂ ਕੋਈ ਸ਼ਨਾਖ਼ਤੀ ਪੱਤਰ ਬਰਾਮਦ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਰੇਲ ਗੱਡੀ ਚੋਂ ਡਿੱਗਿਆ ਹੈ ਤੇ ਦੇਖਣ ਤੋਂ ਪ੍ਰਵਾਸੀ ਭਿਖਾਰੀ ਲੱਗਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਰੇਲਵੇ ਪੁਲਿਸ ਵਲੋਂ ਸਿਵਲ ਹਸਪਤਾਲ ਕਪੂਰਥਲਾ ਦੇ ਮੋਰਚਰੀ ਵਿਚ ਜਗਾ ਨਾ ਹੋਣ ਕਾਰਨ ਲਾਸ਼ ਨੂੰ ਸ਼ਨਾਖ਼ਤ ਲਈ 72 ਘੰਟੇ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਰੱਖਿਆ ਗਿਆ ਹੈ | ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਕਪੂਰਥਲਾ ਵਿਚ ਕਈ ਦਿਨਾਂ ਤੋਂ ਦੋ ਫਰੀਜ਼ਰ ਖ਼ਰਾਬ ਹਨ ਤੇ ਜ਼ਿਲ੍ਹੇ ਦੇ ਮੁੱਖ ਹਸਪਤਾਲ ਵਿਚ ਇਕ ਹੀ ਫਰੀਜ਼ਰ ਹੈ ਜਿਸ ਕਾਰਨ ਪੁਲਿਸ ਤੇ ਆਮ ਲੋਕਾਂ ਨੂੰ ਲਾਸ਼ ਰੱਖਣ ਵਿਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਪਿਛਲੀ ਖ਼ਬਰ ਹੁਸ਼ਿਆਰਪੁਰ ਚੌਕ ਨਜ਼ਦੀਕ ਝੁੱਗੀਆਂ ਦੀ ਮਿਣਤੀ ਮੌਕੇ ਦੋ ਧਿਰਾਂ ਹੋਈਆਂ ਆਹਮੋ ਸਾਹਮਣੇ ਅਗਲੀ ਖ਼ਬਰ ਪੁਰਾਣਾ ਡਾਕਖ਼ਾਨਾ ਰੋਡ ’ਤੇ ਕੂੜੇ ਦੇ ਡੰਪ ਮਾਮਲੇ ’ਚ ਹਾਈ ਕੋਰਟ ਵਲੋਂ ਨੋਟਿਸ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।