19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

18ਵਾਂ ਨਵਰੀਤ ਯਾਦਗਾਰੀ ਖੂਨਦਾਨ ਕੈਂਪ ਬਰਗਾੜੀ ਵਿਖੇ 22 ਨੂੰ

ਬਰਗਾੜੀ, 19 ਨਵੰਬਰ (ਲਖਵਿੰਦਰ ਸ਼ਰਮਾ)-ਕਰੀਬ 18 ਸਾਲ ਪਹਿਲਾਂ ਸਮਾਜ ਸੇਵੀ ਮਾ. ਜੋਗਿੰਦਰ ਸਿੰਘ ਖਾਲਸਾ ਦੀ ਪੋਤਰੀ ਨਵਰੀਤ ਕੌਰ ਸਪੁੱਤਰੀ ਸਮਾਜ ਸੇਵੀ ਅਜੇਪਾਲ ਬਰਗਾੜੀ ਛੋਟੀ ਉਮਰ ਵਿਚ ਅਚਾਨਕ ਸਦੀਵੀ ਵਿਛੋੜਾ ਦੇ ਗਈ ਸੀ।

ਅਜੀਤ ਡੈਸਕ 20-11-2026
ਬਰਗਾੜੀ, 19 ਨਵੰਬਰ (ਲਖਵਿੰਦਰ ਸ਼ਰਮਾ)-ਕਰੀਬ 18 ਸਾਲ ਪਹਿਲਾਂ ਸਮਾਜ ਸੇਵੀ ਮਾ. ਜੋਗਿੰਦਰ ਸਿੰਘ ਖਾਲਸਾ ਦੀ ਪੋਤਰੀ ਨਵਰੀਤ ਕੌਰ ਸਪੁੱਤਰੀ ਸਮਾਜ ਸੇਵੀ ਅਜੇਪਾਲ ਬਰਗਾੜੀ ਛੋਟੀ ਉਮਰ ਵਿਚ ਅਚਾਨਕ ਸਦੀਵੀ ਵਿਛੋੜਾ ਦੇ ਗਈ ਸੀ। ਨਵਰੀਤ ਦੇ ਸਮੁੱਚੇ ਪਰਿਵਾਰ ਅਤੇ ਸਹਿਯੋਗੀ ਸੱਜਣਾਂ ਦੇ ਉਪਰਾਲੇ ਨਾਲ ਨਵਰੀਤ ਦੀ ਯਾਦ ਨੂੰ ਸਦੀਵੀ ਬਣਾਏ ਰੱਖਣ ਲਈ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਸ ਵਾਰ 18ਵਾਂ ਖੂਨਦਾਨ ਕੈਂਪ ਤੇ ਸਨਮਾਨ ਸਮਾਰੋਹ 22 ਨਵੰਬਰ ਨੂੰ ਵਿਸ਼ਵਕਰਮਾ ਧਰਮਸ਼ਾਲਾ ਬਰਗਾੜੀ ਵਿਖੇ ਰੱਖਿਆ ਗਿਆ ਹੈ। ਸਮਾਗਮ ਦੇ ਮੁੱਖ ਮਹਿਮਾਨ ਐਗਜੀਕਿਉਟਿਵ ਡਾਇਰੈਕਟਰ ਏਮਜ਼ ਹਸਪਤਾਲ ਬਠਿੰਡਾ ਦੇ ਪ੍ਰੋ. (ਡਾ). ਰਤਨ ਗੁਪਤਾ, ਵਿਸ਼ੇਸ ਮਹਿਮਾਨ ਪ੍ਰਸਿੱਧ ਡਾ. ਰਾਜੀਵ ਗੁਪਤਾ ਹੋਣਗੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਇਸਤਰੀ ਵਿੰਗ ਦੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਲੇਖ ਤੇ ਕੁਇਜ਼ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਵਿਖਾਈ ਪ੍ਰਤਿਭਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।