ਕੱਤਕ ਮਹਾਂਉਤਸਵ ਤਹਿਤ ਨਗਰ ਪ੍ਰਭਾਤ ਫੇਰੀ ਕੱਢੀ
ਸ੍ਰੀ ਮੁਕਤਸਰ ਸਾਹਿਬ, 23 ਨਵੰਬਰ (ਰਣਜੀਤ ਸਿੰਘ ਢਿੱਲੋਂ)-ਕੱਤਕ ਮਹਾਂਉਤਸਵ ਤਹਿਤ ਸ੍ਰੀ ਰਾਮ ਭਵਨ ਮੰਦਰ ਕਮੇਟੀ ਵਲੋਂ ਮਹਾਂਮੰਡਲੇਸ਼ਵਰ ਸਵਾਮੀ ਸ੍ਰੀ ਕਮਲਾਨੰਦ ਗਿਰੀ ਦੀ ਅਗਵਾਈ ਹੇਠ ਨਗਰ ਪ੍ਰਭਾਤ ਫੇਰੀ ਕੱਢੀ ਗਈ। ਇਸ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਸ਼ਮੂਲੀਅਤ ਕਰਦਿਆਂ ਸ੍ਰੀ ਹਰਿ ਅਤੇ ਸ੍ਰੀ ਰਾਮ ਨਾਮ ਦਾ ਸੰਕੀਰਤਨ ਕੀਤਾ।
ਅਜੀਤ ਡੈਸਕ
24-11-2026