ਪਿੰਡ ਗਿਲਜੇਵਾਲਾ ਤੇ ਸਮਾਗ ’ਚੋਂ ਚਾਰ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ
ਗਿੱਦੜਬਾਹਾ, 8 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)- ਗਿੱਦੜਬਾਹਾ ਹਲਕੇ ਦੇ ਪਿੰਡਾਂ ਵਿਚੋਂ ਲਗਾਤਾਰ ਟਿਊਬਵੈਲਾਂ ’ਤੇ ਲੱਗੇ ਬਿਜਲੀ ਟਰਾਂਸਫ਼ਾਰਮਰਾਂ ਦੇ ਸਾਮਾਨ ਚੋਰੀ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ਪਿੰਡ ਗਿਲਜੇਵਾਲਾ ਤੇ ਪਿੰਡ ਸਮਾਗ ਵਿਚੋਂ ਚਾਰ ਟਰਾਂਸਫ਼ਾਰਮਰਾਂ ਦਾ ਸਾਮਾਨ ਚੋਰੀ ਹੋ ਜਾਣ ਦਾ ਸਮਾਚਾਰ ਹੈ।
ਪਿੰਡ ਗਿਲਜੇਵਾਲਾ ਦਾ ਕਿਸਾਨ ਖੇਤ ਵਿਚੋਂ ਬਿਜਲੀ ਟਰਾਂਸਫ਼ਾਰਮਰ ਦਾ ਚੋਰੀ ਹੋਇਆ ਸਾਮਾਨ ਦਿਖਾਉਂਦਾ ਹੋਇਆ। ਤਸਵੀਰ: ਸ਼ਿਵਰਾਜ ਸਿੰਘ ਬਰਾੜ
09-10-2026