ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਸ਼ਾਹਕੋਟ ਵਲੋਂ ‘ਸ੍ਰੀ ਸ਼ਿਆਮ ਮਹਾਉਤਸਵ’ ਸਮਾਗਮ 29 ਨੂੰ
ਸ਼ਾਹਕੋਟ, 19 ਨਵੰਬਰ (ਦਲਜੀਤ ਸਿੰਘ ਸਚਦੇਵਾ)- ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਸ਼ਾਹਕੋਟ ਵਲੋਂ 5ਵਾਂ ‘ਸ੍ਰੀ ਸ਼ਿਆਮ ਮਹਾਉਤਸਵ’ ਸਮਾਗਮ ਮਿਤੀ 29 ਨਵੰਬਰ ਦਿਨ ਐਤਵਾਰ ਨੂੰ ਸਥਾਨਕ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਮੁੱਖ ਪ੍ਰਬੰਧਕਾਂ ਨਿਤਿਨ ਸ਼ਰਮਾ, ਸੰਦੀਪ ਪੁਰੀ, ਕਮਲ ਸ਼ਰਮਾ, ਰਵੀਸ਼ ਗੋਇਲ, ਗਗਨ ਵਰਮਾ, ਸੁਧੀਰ ਅਰੋੜਾ, ਸ਼ੁਭਮ ਅਰੋੜਾ, ਆਸ਼ੂ ਅਗਰਵਾਲ, ਸਾਹਿਲ ਵਡੈਹਰਾ, ਸਮੀਰ ਅਰੋੜਾ, ਅਕਸ਼ੇ ਭੰਡਾਰੀ ਤੇ ਮੋਹਿਤ ਪੁਰੀ ਨੇ ਦੱਸਿਆ ਕਿ ਮਹਾਂਉਤਸਵ ਸੰਬੰਧੀ 27 ਨਵੰਬਰ ਨੂੰ ਦੁਪਹਿਰ 3 ਵਜੇ ਵਿਸ਼ਾਲ ਨਿਸ਼ਾਨ ਯਾਤਰਾ ਸਜਾਈ ਜਾਵੇਗੀ, ਜੋ ਲਕਸ਼ਮੀ ਨਾਰਾਇਣ ਮੰਦਰ ਤੋਂ ਆਰੰਭ ਹੋ ਕੇ ਸ਼ਾਹਕੋਟ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਗੁਜ਼ਰੇਗੀ।
ਸ
ਸ੍ਰੀ ਸ਼ਿਆਮ ਮਹਾਂਉਤਸਵ ’ਚ ਕਾਨਪੁਰ ਤੋਂ ਪਹੁੰਚਣ ਵਾਲੀਆਂ ਸ਼ਰਮਾ ਸਿਸਟਰਜ਼। ਤਸਵੀਰ : ਦਲਜੀਤ ਸਿੰਘ ਸਚਦੇਵਾ
20-11-2026
ਸ਼ਾਹਕੋਟ, 19 ਨਵੰਬਰ (ਦਲਜੀਤ ਸਿੰਘ ਸਚਦੇਵਾ)- ਸ੍ਰੀ ਖਾਟੂ ਸ਼ਿਆਮ ਸੇਵਾ ਮੰਡਲ ਸ਼ਾਹਕੋਟ ਵਲੋਂ 5ਵਾਂ ‘ਸ੍ਰੀ ਸ਼ਿਆਮ ਮਹਾਉਤਸਵ’ ਸਮਾਗਮ ਮਿਤੀ 29 ਨਵੰਬਰ ਦਿਨ ਐਤਵਾਰ ਨੂੰ ਸਥਾਨਕ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਸਮਾਗਮ ਦੇ ਮੁੱਖ ਪ੍ਰਬੰਧਕਾਂ ਨਿਤਿਨ ਸ਼ਰਮਾ, ਸੰਦੀਪ ਪੁਰੀ, ਕਮਲ ਸ਼ਰਮਾ, ਰਵੀਸ਼ ਗੋਇਲ, ਗਗਨ ਵਰਮਾ, ਸੁਧੀਰ ਅਰੋੜਾ, ਸ਼ੁਭਮ ਅਰੋੜਾ, ਆਸ਼ੂ ਅਗਰਵਾਲ, ਸਾਹਿਲ ਵਡੈਹਰਾ, ਸਮੀਰ ਅਰੋੜਾ, ਅਕਸ਼ੇ ਭੰਡਾਰੀ ਤੇ ਮੋਹਿਤ ਪੁਰੀ ਨੇ ਦੱਸਿਆ ਕਿ ਮਹਾਂਉਤਸਵ ਸੰਬੰਧੀ 27 ਨਵੰਬਰ ਨੂੰ ਦੁਪਹਿਰ 3 ਵਜੇ ਵਿਸ਼ਾਲ ਨਿਸ਼ਾਨ ਯਾਤਰਾ ਸਜਾਈ ਜਾਵੇਗੀ, ਜੋ ਲਕਸ਼ਮੀ ਨਾਰਾਇਣ ਮੰਦਰ ਤੋਂ ਆਰੰਭ ਹੋ ਕੇ ਸ਼ਾਹਕੋਟ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਗੁਜ਼ਰੇਗੀ। ਇਸ ਨਿਸ਼ਾਨ ਯਾਤਰਾ ਵਿਚ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਸ੍ਰੀ ਖਾਟੂ ਸ਼ਿਆਮ ਦਾ ਗੁਣਗਾਨ ਕਰਨਗੇ। ਉਨ੍ਹਾਂ ਦੱਸਿਆ ਕਿ ਜਿਹੜੇ ਸ਼ਰਧਾਲੂ ਨਿਸ਼ਾਨ ਬੁੱਕ ਕਰਵਾਉਣਾ ਚਾਹੁੰਦੇ ਹਨ, ਉਹ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮਿਤੀ 29 ਨਵੰਬਰ ਨੂੰ ਲਕਸ਼ਮੀ ਨਾਰਾਇਣ ਮੰਦਰ ਵਿਖੇ ਸ੍ਰੀ ਸ਼ਿਆਮ ਮਹਾਉਤਸਵ ਕਰਵਾਇਆ ਜਾਵੇਗਾ, ਇਸ ਦੌਰਾਨ ਰਾਤ 8:30 ਵਜੇ ਸ਼੍ਰੀ ਸ਼ਿਆਮ ਸੰਕੀਰਤਨ ਸ਼ੁਰੂ ਹੋਵੇਗਾ। ਸਮਾਗਮ ਦੌਰਾਨ ਕਾਨਪੁਰ (ਉੱਤਰ ਪ੍ਰਦੇਸ਼) ਤੋਂ ਪਹੁੰਚਣ ਵਾਲੀਆਂ ਸ਼ਰਮਾ ਸਿਸਟਰਜ਼ ਵਲੋਂ ਸ੍ਰੀ ਖਾਟੂ ਸ਼ਿਆਮ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਸਮਾਗਮ ਦੌਰਾਨ ਸ਼੍ਰੀ ਸ਼ਿਆਮ ਦਰਬਾਰ ਦੀ ਸਜਾਵਟ, ਅੰਮ੍ਰਿਤਮਈ ਭੰਡਾਰਾ ਤੇ ਛੱਪਣ ਭੋਗ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ। ਇਸ ਮੌਕੇ ਸ਼ਰਧਾਲੂਆਂ ਨੂੰ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ।