07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਕਾਂਗਰਸ ਦੇ ਸੰਯੁਕਤ ਸਕੱਤਰ ਜਤਿਨ ਤੇ ਦਿਵਯਾਂਸ਼ੂ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ

ਜਲੰਧਰ, 6 ਨਵੰਬਰ (ਸ਼ਿਵ )-ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਭੰਡਾਰੀ, ਗੋਲਡੀ ਭਾਟੀਆ ਅਤੇ ਮੰਡਲ ਪ੍ਰਭਾਰੀ ਸੰਦੀਪ ਕੁਮਾਰ, ਲਲਿਤ ਬੱਬੂ ਦੀ ਅਗਵਾਈ ਹੇਠ ਅਤੇ ਐੱਸ. ਸੀ.

ਅਜੀਤ ਡੈਸਕ 07-11-2026
ਜਲੰਧਰ, 6 ਨਵੰਬਰ (ਸ਼ਿਵ )-ਅੱਜ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ, ਜ਼ਿਲ੍ਹਾ ਉਪ ਪ੍ਰਧਾਨ ਅਸ਼ਵਨੀ ਭੰਡਾਰੀ, ਗੋਲਡੀ ਭਾਟੀਆ ਅਤੇ ਮੰਡਲ ਪ੍ਰਭਾਰੀ ਸੰਦੀਪ ਕੁਮਾਰ, ਲਲਿਤ ਬੱਬੂ ਦੀ ਅਗਵਾਈ ਹੇਠ ਅਤੇ ਐੱਸ.ਸੀ. ਮੋਰਚਾ ਪੰਜਾਬ ਦੇ ਮੀਡੀਆ ਇੰਚਾਰਜ ਦੀਪਕ ਬਾਵਾ ਦੀ ਦੇਖ-ਰੇਖ ਹੇਠ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੇਂਦਰੀ ਵਿਧਾਨਸਭਾ ਦੇ ਲਧੇਵਾਲੀ ਇਲਾਕੇ ਤੋਂ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦੇ ਜੁਆਇੰਟ ਸੈਕਟਰੀ ਜਤਿਨ ਸ਼ਰਮਾ ਤੇ ਦਿਵਯਾਂਸ਼ੂ ਸ਼ਰਮਾ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਦੋਹਾਂ ਆਗੂਆਂ ਦਾ ਪਾਰਟੀ ਵਿਚ ਨਿੱਘਾ ਸਵਾਗਤ ਕੀਤਾ। ਪਾਰਟੀ ‘ਚ ਸ਼ਾਮਲ ਹੋਣ ਉਪਰੰਤ ਜਤਿਨ ਸ਼ਰਮਾ ਅਤੇ ਦਿਵਯਾਂਸ਼ੂ ਸ਼ਰਮਾ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੇ ਲੋਕ-ਹਿੱਤੂ ਗਤੀਵਿਧੀਆਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ।
ਪਿਛਲੀ ਖ਼ਬਰ ਸੁਆਮੀ ਸੰਤ ਦਾਸ ਪਬਲਿਕ ਸਕੂਲ ਨੇ ਮਨਾਇਆ 41ਵਾਂ ਸਾਲਾਨਾ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਦੀਵਾਲੀ ਦੀ ਪੂਜਾ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।