07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਦੀਵਾਲੀ ਦੀ ਪੂਜਾ ਕਰਵਾਈ

ਜਲੰਧਰ, 6 ਨਵੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਦੀਵਾਲੀ ਦਾ ਤਿਉਹਾਰ ਖ਼ੁਸ਼ੀ ਤੇ ਉਤਸ਼ਾਹ ਨਾਲ ਮਨਾਉਂਦਿਆਂ ਪੁਰਾਣੀ ਲਾਇਬ੍ਰੇਰੀ ਵਿਖੇ ਦੀਵਾਲੀ ਪੂਜਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਧਾਰਮਿਕ ਰਸਮਾਂ ਅਦਾ ਕੀਤੀਆਂ ਤੇ ਇਕ-ਦੂਜੇ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।

ਅਜੀਤ ਡੈਸਕ 07-11-2026
ਜਲੰਧਰ, 6 ਨਵੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਦੀਵਾਲੀ ਦਾ ਤਿਉਹਾਰ ਖ਼ੁਸ਼ੀ ਤੇ ਉਤਸ਼ਾਹ ਨਾਲ ਮਨਾਉਂਦਿਆਂ ਪੁਰਾਣੀ ਲਾਇਬ੍ਰੇਰੀ ਵਿਖੇ ਦੀਵਾਲੀ ਪੂਜਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਧਾਰਮਿਕ ਰਸਮਾਂ ਅਦਾ ਕੀਤੀਆਂ ਤੇ ਇਕ-ਦੂਜੇ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਮੂਹ ਮੈਂਬਰਾਂ ਨੇ ਆਉਣ ਵਾਲੇ ਸਾਲ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ। ਇਸ ਮੌਕੇ ਬਾਰ ਮੈਂਬਰਾਂ ਲਈ ਲੰਗਰ ਵੀ ਵਰਤਾਇਆ ਗਿਆ। ਸਮਾਗਮ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਰਤਨ ਦੂਆ, ਸਕੱਤਰ ਐਡਵੋਕੇਟ ਅਮਰਿੰਦਰ ਸਿੰਘ ਥਿੰਦ, ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਕੁਨਾਲ ਗੋਇਲ, ਮੀਤ ਪ੍ਰਧਾਨ ਐਡਵੋਕੇਟ ਸੁਦੇਸ਼ ਕੁਮਾਰੀ, ਜੂਨੀਅਰ ਮੀਤ ਪ੍ਰਧਾਨ ਐਡਵੋਕੇਟ ਰੌਬਿਨ ਸੇਠੀ, ਸੰਯੁਕਤ ਸਕੱਤਰ ਐਡਵੋਕੇਟ ਧੀਰਜ ਭਗਤ ਅਤੇ ਸਹਾਇਕ ਸਕੱਤਰ ਐਡਵੋਕੇਟ ਰਵੀਨਾ ਸੇਠੀ ਸਮੇਤ ਕਾਰਜਕਾਰਨੀ ਮੈਂਬਰ ਐਡਵੋਕੇਟ ਅਪੂਰਵਾ ਬਖ਼ਸ਼ੀ, ਐਡਵੋਕੇਟ ਮਾਨਵੀ ਉੱਪਲ, ਐਡਵੋਕੇਟ ਅਨੂ ਸੋਢੀ, ਐਡਵੋਕੇਟ ਨਵਨੀਤ ਕੌਰ, ਐਡਵੋਕੇਟ ਅਰਿਕ, ਐਡਵੋਕੇਟ ਮੋਹਿਤ ਸੇਪਲਾ, ਐਡਵੋਕੇਟ ਬਲਵਿੰਦਰ ਕੌਰ, ਐਡਵੋਕੇਟ ਆਯੂਸ਼ਮਾਨ ਨਾਗਪਾਲ, ਐਡਵੋਕੇਟ ਤਜਿੰਦਰ ਸਿੰਘ, ਐਡਵੋਕੇਟ ਜੇ.ਪੀ. ਸਿੰਘ ਅਤੇ ਐਡਵੋਕੇਟ ਗੁਲਸ਼ਨ ਸੇਠੀ ਹਾਜ਼ਰ ਸਨ। ਇਸ ਤੋਂ ਇਲਾਵਾ ਐਡਵੋਕੇਟ ਆਰ.ਕੇ. ਭੱਲਾ, ਐਡਵੋਕੇਟ ਸੰਜੀਵ ਬਾਂਸਲ, ਐਡਵੋਕੇਟ ਓ.ਪੀ. ਸ਼ਰਮਾ, ਐਡਵੋਕੇਟ ਬੀ.ਐੱਸ. ਲੱਕੀ, ਐਡਵੋਕੇਟ ਆਦਿੱਤਿਆ ਜੈਨ, ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਰੋਹਿਤ ਗੰਭੀਰ, ਐਡਵੋਕੇਟ ਰਾਹੁਲ ਰਾਮਪਾਲ, ਐਡਵੋਕੇਟ ਮਨੀਤ ਮਲਹੋਤਰਾ, ਐਡਵੋਕੇਟ ਰਵੀਸ਼ ਮਲਹੋਤਰਾ, ਐਡਵੋਕੇਟ ਦਵਿੰਦਰ ਰਾਣਾ, ਐਡਵੋਕੇਟ ਗੌਰਵ ਆਨੰਦ, ਐਡਵੋਕੇਟ ਵਿਕਾਸ ਭਾਰਦਵਾਜ, ਐਡਵੋਕੇਟ ਵਿਕਰਮ ਸ਼ਰਮਾ, ਐਡਵੋਕੇਟ ਗੁਰਲੀਨ ਕੌਰ, ਐਡਵੋਕੇਟ ਬੀਨਾ ਕਸ਼ਯਪ, ਐਡਵੋਕੇਟ ਜੈਕਸਨ ਟ੍ਰੇਹਨ ਸਮੇਤ ਹੋਰ ਬਾਰ ਮੈਂਬਰ ਵੀ ਮੌਜੂਦ ਸਨ।
ਪਿਛਲੀ ਖ਼ਬਰ ਕਾਂਗਰਸ ਦੇ ਸੰਯੁਕਤ ਸਕੱਤਰ ਜਤਿਨ ਤੇ ਦਿਵਯਾਂਸ਼ੂ ਭਾਰਤੀ ਜਨਤਾ ਪਾਰਟੀ ’ਚ ਸ਼ਾਮਿਲ ਅਗਲੀ ਖ਼ਬਰ ਰਵਿੰਦਰਪਾਲ ਸਿੰਘ ਸੇਠੀ ਬਣੇ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ (ਸ਼ਹਿਰੀ) ਦੇ ਉਪ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।