ਮੋਟਰਾਂ ਤੋਂ ਚੋਰੀ ਕੀਤੀਆਂ ਬਿਜਲੀ ਦੀਆਂ ਤਾਰਾਂ ਸਮੇਤ ਮੋਟਰਸਾਈਕਲ ਚਾਲਕ ਕਾਬੂ
ਜੰਡਿਆਲਾ ਮੰਜਕੀ,24 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਪੁਲਿਸ ਚੌਕੀ ਜੰਡਿਆਲਾ ਦੇ ਮੁਲਾਜ਼ਮਾਂ ਵਲੋਂ ਇੱਕ ਵਿਅਕਤੀ ਨੂੰ ਮੋਟਰਾਂ ਤੋਂ ਚੋਰੀ ਕੀਤੀਆਂ ਬਿਜਲੀ ਦੀਆਂ ਤਾਰਾਂ ਸਮੇਤ ਕਾਬੂ ਕੀਤਾ ਗਿਆ ਹੈ। ਚੌਕੀ ਇੰਚਾਰਜ ਸਬ ਇੰਸਪੈਕਟਰ ਨਰਿੰਦਰ ਮੋਹਨ ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਜਦੋਂ ਮੋਟਰਸਾਈਕਲ ਨੰਬਰੀ ਪੀਬੀ37-ਡੀ-2048 ਨੂੰ ਰੋਕਿਆ ਗਿਆ ਤਾਂ ਉਸ ਕੋਲੋਂ ਮੋਟਰਾਂ ਤੋਂ ਚੋਰੀ ਕੀਤੀਆਂ ਤਾਰਾਂ ਦੇ 2 ਬੰਡਲ ਬਰਾਮਦ ਹੋਏ।
ਅਜੀਤ ਡੈਸਕ
25-10-2026