ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਕਪੂਰਥਲਾ ਦੀ ਕਮੇਟੀ ਸਰਬਸੰਮਤੀ ਨਾਲ ਚੁਣੀ
ਮਹਿਤਪੁਰ, 14 ਨਵੰਬਰ (ਲਖਵਿੰਦਰ ਸਿੰਘ)- ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ) ਦੀ ਸੂਬਾ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਰਕਲ ਕਪੂਰਥਲਾ ਦੀ ਕਮੇਟੀ ਦੀ ਚੋਣ ਵਾਸਤੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਚੋਣ ਇਜਲਾਸ ਮਹਿਤਪੁਰ ਵਿਖੇ ਕੀਤਾ ਗਿਆ। ਇਸ ਚੋਣ ਇਜਲਾਸ ’ਚ ਸਰਕਲ ਕਪੂਰਥਲਾ ਅਧੀਨ ਆਉਂਦੇ ਮੰਡਲਾਂ, ਉੱਪ ਮੰਡਲਾਂ ਦੇ ਡੈਲੀਗੇਟਾਂ, ਮੈਂਬਰਾਂ ਅਤੇ ਸਰਗਰਮ ਸਾਥੀਆਂ ਨੇ ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸਾਥੀਆਂ ਨੇ ਭਾਗ ਲਿਆ।
ਮਹਿਤਪੁਰ, 14 ਨਵੰਬਰ (ਲਖਵਿੰਦਰ ਸਿੰਘ)- ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ) ਦੀ ਸੂਬਾ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਰਕਲ ਕਪੂਰਥਲਾ ਦੀ ਕਮੇਟੀ ਦੀ ਚੋਣ ਵਾਸਤੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਚੋਣ ਇਜਲਾਸ ਮਹਿਤਪੁਰ ਵਿਖੇ ਕੀਤਾ ਗਿਆ। ਇਸ ਚੋਣ ਇਜਲਾਸ ’ਚ ਸਰਕਲ ਕਪੂਰਥਲਾ ਅਧੀਨ ਆਉਂਦੇ ਮੰਡਲਾਂ, ਉੱਪ ਮੰਡਲਾਂ ਦੇ ਡੈਲੀਗੇਟਾਂ, ਮੈਂਬਰਾਂ ਅਤੇ ਸਰਗਰਮ ਸਾਥੀਆਂ ਨੇ ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸਾਥੀਆਂ ਨੇ ਭਾਗ ਲਿਆ। ਚੋਣ ਇਜਲਾਸ ਦੌਰਾਨ ਪਿਛਲੇ ਅਰਸੇ ਦੌਰਾਨ ਕੀਤੇ ਗਏ ਸੰਘਰਸ਼ ਅਤੇ ਸਰਗਰਮੀਆਂ ਦਾ ਲੇਖਾ ਜੋਖਾ ਕਰਦੀ ਹੋਈ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਅਤੇ ਫੰਡਾਂ ਬਾਰੇ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਚੋਣ ਇਜਲਾਸ ਦੀ ਨਿਗਰਾਨ ਕਮੇਟੀ ਵਜੋਂ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ ਅਤੇ ਸੂਬਾ ਦਫਤਰੀ ਸਕੱਤਰ ਮਲਕੀਅਤ ਸਿੰਘ ਸੈਂਸਰਾ ਨੇ ਜਿੰਮਵਾਰੀ ਨਿਭਾਈ। ਇਜਲਾਸ ਦੌਰਾਨ ਬਿਜਲੀ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਦੀ ਪੂਰਤੀ ਵਾਸਤੇ ਆਉਣ ਵਾਲੇ ਸਮੇਂ ’ਚ ਸੰਘਰਸ਼ ਨੂੰ ਹੋਰ ਤੇਜ ਕਰਨ ’ ਤੇ ਵਿਚਾਰ ਕੀਤੀ ਗਈ। ਪੇਸ਼ ਕੀਤੀਆਂ ਗਈਆਂ ਦੋਵੇਂ ਰਿਪੋਰਟਾਂ ਤੇ ਭਰਵੀਂ ਬਹਿਸ ਮਗਰੋਂ ਸਮੁੱਚੇ ਇਜਲਾਸ ਵਲੋਂ ਦੋਵਾਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ਼ ਪਾਸ ਕੀਤਾ ਗਿਆ। ਇਸ ਉਪਰੰਤ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ’ਚ ਪ੍ਰਧਾਨ ਸੰਜੀਵ ਕੁਮਾਰ ਖੀਵਾ, ਮੀਤ ਪ੍ਰਧਾਨ ਅਮਨਦੀਪ ਸਿੰਘ, ਸਕੱਤਰ ਰੁਪਿੰਦਰਜੀਤ ਸਿੰਘ, ਸਹਾਇਕ ਸਕੱਤਰ ਅਵਰਿੰਦਰ ਸਿੰਘ ਅਤੇ ਖਜਾਨਚੀ ਰਮਨ ਕੁਮਾਰ ਚੁਣੇ ਗਏ।