25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਪਾਲਾ ਜਲਾਲਪੁਰ ਨੇ ਪਿੰਡ ਕੰਗ ਕਲਾਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਲੋਹੀਆਂ ਖਾਸ, 24 ਅਕਤੂਬਰ (ਪ. ਪ.

ਅਜੀਤ ਡੈਸਕ 25-10-2026
ਲੋਹੀਆਂ ਖਾਸ, 24 ਅਕਤੂਬਰ (ਪ.ਪ.ਰਾਹੀਂ) ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਬਜ਼ੁਰਗਾਂ ਲਈ ਆਰੰਭ ਕੀਤੀ ‘ਮੁਫ਼ਤ ਬੱਸ ਯਾਤਰਾ’ ਵੱਡਾ ਪੰੁਨ ਦਾ ਕਾਰਜ ਸਿੱਧ ਹੋ ਰਿਹਾ ਹੈ, ਇਸ ਉਪਰਾਲੇ ਨਾਲ ਜਿਥੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਨਮਾਨ ਮਿਲ ਰਿਹਾ ਹੈ, ਉਥੇ ਬਜ਼ੁਰਗ ਲੋਕ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ‘ਸਰਵਣ ਪੁੱਤਰ’ ਦੇ ਖਿਤਾਬ ਨਾਲ ਵੀ ਨਿਵਾਜ ਰਹੇ ਹਨ| ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ਲੋਹੀਆਂ ਦੇ ਪਿੰਡ ਕੰਗ ਕਲਾਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸ਼ਰਧਾਲੂਆਂ ਦੀ ਭਰੀ ਬੱਸ ਨੂੰ ਰਵਾਨਾ ਕਰਨ ਮੌਕੇ ਸ਼ਾਹਕੋਟ ਆਪ ਦੇ ਹਲਕਾ ਇੰਚਾਰਜ ਪਾਲਾ ਜਲਾਲਪੁਰ ਨੇ ਆਪਣੇ ਸੰਬੋਧਨ ਦੌਰਾਨ ਕੀਤਾ| ਪਿੰਡ ਕੰਗ ਕਲਾਂ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਨੇ ਸ਼ਰਧਾਲੂਆਂ ਦੀ ਭਰੀ ਬੱਸ ਵੱਖ ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਹੋਈ ਹੈ| ਰਵਾਨਾ ਕਰਨ ਮੌਕੇ ਪਾਲਾ ਜਲਾਲਪੁਰ ਨੇ ਸਮੂਹ ਸ਼ਰਧਾਲੂਆਂ ਦੀ ਸੁਖਦ, ਸੁਰੱਖਿਅਤ ਅਤੇ ਮੰਗਲਮਈ ਯਾਤਰਾ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ| ਇਸ ਮੌਕੇ ਪਿੰਡ ਕੰਗ ਕਲਾਂ, ਕੋਟਲੀ ਕੰਬੋਜ ਅਤੇ ਹੋਰ ਨੇੜਲੇ ਪਿੰਡਾਂ ਦੇ ਪੰਚ ਸਰਪੰਚ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਥਾਣਾ ਬਿਲਗਾ ਅਧੀਨ ਆਉਂਦੇ ਅੱਡਾ ਫਰਵਾਲਾ ਨਜ਼ਦੀਕ ਨੂਰਮਹਿਲ ਰੋਡ ’ ਤੇ ਦਰੱਖਤ ਡਿਗਣ ਕਾਰਨ ਲੱਗਿਆ ਜਾਮ ਅਗਲੀ ਖ਼ਬਰ ਬੜਾ ਪਿੰਡ ਸਮੇਤ 5 ਪਿੰਡਾਂ ਨੂੰ ਨਸ਼ੇ ਦੇ ਲਈ ਹਾਟ ਸਪਾਟ ਘੋਸ਼ਿਤ ਕੀਤਾ - ਡੀ . ਆਈ . ਜੀ ਨਵੀਨ ਸਿੰਗਲਾ ਬੜਾ ਪਿੰਡ ਵਾਸੀਆਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।