ਚੀਨ ਦੇ ਕੈਂਟਨ ਮੇਲੇ ’ਚ ਐੱਫ਼.ਆਈ.ਟੀ. ਦੇ 15 ਮੈਂਬਰੀ ਵਫ਼ਦ ਵਲੋਂ ਸ਼ਮੂਲੀਅਤ
ਜਲੰਧਰ, 23 ਅਕਤੂਬਰ (ਜਤਿੰਦਰ ਪੰਮੀ)-ਫੈੱਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ ਦੇ ਪ੍ਰਧਾਨ ਸੁਨੀਲ ਸ਼ਰਮਾ ਦੀ ਅਗਵਾਈ ਹੇਠ 15 ਉਦਯੋਗਪਤੀਆਂ ਤੇ ਵਪਾਰੀਆਂ ਦੇ ਵਫ਼ਦ ਵਲੋਂ ਚੀਨ ਦੇ ਸ਼ਹਿਰ ਗੁਆਂਗਝੂ ਵਿਖੇ ਕਰਵਾਏ ਗਏ ਵਿਸ਼ਵ ਪ੍ਰਸਿੱਧ ਕੈਂਟਨ ਮੇਲੇ-2026 ’ਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਨਵੀਂ ਤਕਨਾਲੋਜੀ, ਆਧੁਨਿਕ ਮਸ਼ੀਨਰੀ, ਉਤਪਾਦਨ ਦੀਆਂ ਨਵੀਨਤਮ ਵਿਧੀਆਂ ਅਤੇ ਕੌਮਾਂਤਰੀ ਵਪਾਰ ਦੀਆਂ ਸੰਭਾਵਨਾਵਾਂ ਦਾ ਅਧਿਐਨ ਕੀਤਾ ।
ਜਲੰਧਰ, 23 ਅਕਤੂਬਰ (ਜਤਿੰਦਰ ਪੰਮੀ)-ਫੈੱਡਰੇਸ਼ਨ ਆਫ਼ ਇੰਡਸਟਰੀ ਐਂਡ ਟਰੇਡ ਦੇ ਪ੍ਰਧਾਨ ਸੁਨੀਲ ਸ਼ਰਮਾ ਦੀ ਅਗਵਾਈ ਹੇਠ 15 ਉਦਯੋਗਪਤੀਆਂ ਤੇ ਵਪਾਰੀਆਂ ਦੇ ਵਫ਼ਦ ਵਲੋਂ ਚੀਨ ਦੇ ਸ਼ਹਿਰ ਗੁਆਂਗਝੂ ਵਿਖੇ ਕਰਵਾਏ ਗਏ ਵਿਸ਼ਵ ਪ੍ਰਸਿੱਧ ਕੈਂਟਨ ਮੇਲੇ-2026 ’ਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਨਵੀਂ ਤਕਨਾਲੋਜੀ, ਆਧੁਨਿਕ ਮਸ਼ੀਨਰੀ, ਉਤਪਾਦਨ ਦੀਆਂ ਨਵੀਨਤਮ ਵਿਧੀਆਂ ਅਤੇ ਕੌਮਾਂਤਰੀ ਵਪਾਰ ਦੀਆਂ ਸੰਭਾਵਨਾਵਾਂ ਦਾ ਅਧਿਐਨ ਕੀਤਾ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਫ਼.ਆਈ.ਟੀ. ਦੇ ਪ੍ਰਧਾਨ ਸੁਨੀਲ ਸ਼ਰਮਾ ਨੇ ਕਿਹਾ ਕਿ ਮੌਜੂਦਾ ਮੁਕਾਬਲੇਬਾਜ਼ੀ ਦੇ ਦੌਰ ’ਚ ਪੰਜਾਬ ਦੇ ਉਦਯੋਗਾਂ ਨੂੰ ਕੌਮਾਂਤਰੀ ਪੱਧਰ ’ਤੇ ਅੱਗੇ ਵਧਾਉਣ ਲਈ ਅਜਿਹੇ ਵਿਦੇਸ਼ੀ ਉਦਯੋਗਿਕ ਦੌਰੇ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਕੈਂਟਨ ਮੇਲੇ ਵਰਗੇ ਵਿਸ਼ਵ ਪੱਧਰੀ ਵਪਾਰਕ ਮੇਲਿਆਂ ਰਾਹੀਂ ਉਦਯੋਗਪਤੀਆਂ ਨੂੰ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਿਲ ਕਰਨ, ਵਿਦੇਸ਼ੀ ਕੰਪਨੀਆਂ ਨਾਲ ਸੰਪਰਕ ਬਣਾਉਣ ਅਤੇ ਆਪਣੇ ਕਾਰੋਬਾਰ ਦੇ ਪਸਾਰ ਲਈ ਨਵੇਂ ਮੌਕੇ ਤਲਾਸ਼ਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਐੱਫ਼.ਆਈ.ਟੀ. ਸਿਰਫ਼ ਉਦਯੋਗਾਂ ਦੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਉਣ ਤੱਕ ਹੀ ਸੀਮਤ ਨਹੀਂ, ਸਗੋਂ ਆਪਣੇ ਮੈਂਬਰਾਂ ਨੂੰ ਆਧੁਨਿਕ ਤਕਨਾਲੋਜੀ, ਨਵੀਂ ਸੋਚ, ਕੌਮਾਂਤਰੀ ਪੱਧਰ ‘ਤੇ ਕਾਰੋਬਾਰੀ ਸੰਪਰਕ ਅਤੇ ਵਪਾਰਕ ਵਿਕਾਸ ਦੇ ਮੌਕੇ ਮੁਹੱਈਆ ਕਰਵਾਉਣ ਲਈ ਵੀ ਲਗਾਤਾਰ ਯਤਨਸ਼ੀਲ ਹੈ। ਸੁਨੀਲ ਸ਼ਰਮਾ ਨੇ ਕਿਹਾ ਕਿ ਐੱਫ਼.ਆਈ.ਟੀ. ਵਲੋਂ ਭਵਿੱਖ ਵਿਚ ਵੀ ਆਪਣੇ ਮੈਂਬਰਾਂ ਲਈ ਦੇਸ਼-ਵਿਦੇਸ਼ ਵਿਚ ਉਦਯੋਗਿਕ ਪ੍ਰਦਰਸ਼ਨੀਆਂ, ਵਪਾਰਕ ਮੇਲਿਆਂ ਅਤੇ ਅਜਿਹੇ ਦੌਰਿਆਂ ਦਾ ਪ੍ਰਬੰਧ ਕੀਤਾ ਜਾਂਦਾ ਰਹੇਗਾ । ਇਸ ਵਫ਼ਦ ਵਿਚ ਮਯੰਕ ਕਪੂਰ, ਉੱਜਵਲ ਪੁਰੀ, ਪੁਨੀਤ ਜੈਨ, ਸੰਜੀਵ ਅਗਰਵਾਲ, ਗੌਰਵ ਪੁਰੀ, ਅਕਸ਼ੈ ਸ਼ਰਮਾ, ਪ੍ਰਮੋਦ ਬਾਂਸਲ, ਗੌਰਵ ਬਾਂਸਲ, ਰਾਜਨ ਗੁਪਤਾ, ਸੁਨੀਤ ਜੈਨ, ਅਮਰਜੀਤ ਸਿੰਘ, ਰਾਘਵ ਵਾਧਵਾ, ਨਿਤਿਨ ਸ਼ਰਮਾ ਅਤੇ ਗੌਤਮ ਸ਼ਰਮਾ ਸ਼ਾਮਲ ਸਨ।