15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਨਿਯਮਿਤ ਕਸਰਤ, ਸੰਤੁਲਿਤ ਖੁਰਾਕ ਤੇ ਸਮੇਂ ਸਿਰ ਜਾਂਚ ਸ਼ੂਗਰ ਤੋਂ ਬਚਾਅ ਦੀ ਅਸਲ ਕੁੰਜੀ-ਡਾ. ਗਰਗ

ਜਲੰਧਰ, 15 ਨਵੰਬਰ (ਜਤਿੰਦਰ ਪੰਮੀ)-ਸਿਹਤ ਵਿਭਾਗ ਵਲੋਂ ਵਿਸ਼ਵ ਸ਼ੂਗਰ ਦਿਵਸ ਸੰਬੰਧੀ ਸਿਵਲ ਹਸਪਤਾਲ ਦੇ ਐੱਨ. ਸੀ.

ਅਜੀਤ ਡੈਸਕ 16-11-2026
ਜਲੰਧਰ, 15 ਨਵੰਬਰ (ਜਤਿੰਦਰ ਪੰਮੀ)-ਸਿਹਤ ਵਿਭਾਗ ਵਲੋਂ ਵਿਸ਼ਵ ਸ਼ੂਗਰ ਦਿਵਸ ਸੰਬੰਧੀ ਸਿਵਲ ਹਸਪਤਾਲ ਦੇ ਐੱਨ. ਸੀ. ਡੀ. ਕਾਰਨਰ ਵਿਖੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਪ੍ਰੋਗਰਾਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਅਜੋਕੇ ਦੌਰ ਵਿਚ ਬਦਲਦੀ ਜੀਵਨਸ਼ੈਲੀ , ਤਣਾਅ ਤੇ ਅਸੰਤੁਲਿਤ ਖਾਣ-ਪੀਣ ਕਾਰਨ ਸ਼ੂਗਰ ਦੀ ਬਿਮਾਰੀ ਦੇਸ਼ ਵਿਚ ਇਕ ਵੱਡੀ ਜਨਤਕ ਸਿਹਤ ਚੁਣੌਤੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਬਦਲਦੀ ਜੀਵਨਸ਼ੈਲੀ ਦੇ ਇਸ ਦੌਰ ਵਿਚ ਆਪਣੀ ਨਿਯਮਤ ਸਿਹਤ ਜਾਂਚ, ਸੰਤੁਲਿਤ ਖੁਰਾਕ ਤੇ ਰੋਜ਼ਾਨਾ ਕਸਰਤ ਹੀ ਸ਼ੂਗਰ ਦੀ ਬਿਮਾਰੀ ਤੋਂ ਬਚਾਅ ਦੀ ਅਸਲ ਕੁੰਜੀ ਹੈ। ਉਨ੍ਹਾਂ ਦੱਸਿਆ ਕਿ 14 ਨਵੰਬਰ ਨੂੰ ਪੂਰੀ ਦੁਨੀਆ ਵਿਚ ਵਿਸ਼ਵ ਸ਼ੂਗਰ ਦਿਵਸ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਸੁਚੇਤ ਕਰਨਾ ਹੈ ਤਾਂ ਜੋ ਹਰ ਵਿਅਕਤੀ ਰੋਜ਼ਾਨਾ 30 ਤੋਂ 45 ਮਿੰਟ ਦੀ ਕਸਰਤ ਅਤੇ ਤਣਾਅ-ਮੁਕਤ ਜੀਵਨਸ਼ੈਲੀ ਅਪਣਾ ਕੇ ਸ਼ੂਗਰ ਨੂੰ ਕੰਟਰੋਲ ਵਿਚ ਰੱਖ ਸਕੇ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਵਨਿੰਦਰ ਰਿਆੜ ਨੇ ਕਿਹਾ ਕਿ ਸ਼ੂਗਰ ਪ੍ਰਤੀ ਜਾਗਰੂਕਤਾ ਤੇ ਮੁੱਢਲੀ ਪਛਾਣ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਸ਼ੁਰੂਆਤੀ ਪੜਾਅ ‘ਤੇ ਇਸ ਬਿਮਾਰੀ ਬਾਰੇ ਪਤਾ ਹੀ ਨਹੀਂ ਲੱਗਦਾ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਪਿਸ਼ਾਬ ਆਉਣਾ, ਬਹੁਤ ਜ਼ਿਆਦਾ ਪਿਆਸ ਜਾਂ ਭੁੱਖ ਲੱਗਣਾ, ਅਚਾਨਕ ਭਾਰ ਘਟਣਾ, ਥਕਾਵਟ ਰਹਿਣਾ ਤੇ ਜ਼ਖ਼ਮ ਦੇਰੀ ਨਾਲ ਭਰਨਾ ਸ਼ੂਗਰ ਦੇ ਪ੍ਰਮੁੱਖ ਲੱਛਣ ਹਨ, ਜਿਨ੍ਹਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਐੱਮ. ਡੀ. ਮੈਡੀਸਨ ਡਾ. ਤਰਸੇਮ ਨੇ ਦੱਸਿਆ ਕਿ ਸ਼ੂਗਰ ਦੀਆਂ ਦੋ ਮੁੱਖ ਕਿਸਮਾਂ (ਟਾਈਪ-1 ਤੇ ਟਾਈਪ-2) ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸ਼ੂਗਰ ਨੂੰ ਸਮੇਂ ਸਿਰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਸਰੀਰ ਦੇ ਮਹੱਤਵਪੂਰਨ ਅੰਗਾਂ ਜਿਵੇਂ ਕਿ ਅੱਖਾਂ, ਗੁਰਦਿਆਂ, ਦਿਲ ਤੇ ਨਸਾਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਮੌਕੇ ਓਨਕੋਲੋਜਿਸਟ ਡਾ. ਪ੍ਰਭਸ਼ਰਨ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਅਸੀਮ ਸ਼ਰਮਾ, ਸਟਾਫ਼ ਨਰਸ ਪ੍ਰਿਅੰਕਾ, ਨਰਸਿੰਗ ਵਿਦਿਆਰਥਣਾਂ ਤੇ ਹੋਰ ਆਮ ਲੋਕ ਵੀ ਮੌਜੂਦ ਸਨ।
ਪਿਛਲੀ ਖ਼ਬਰ ਗੁਰੂ ਕ੍ਰਿਪਾ ਨਿਸ਼ਕਾਮ ਸੇਵਾ ਸੁਸਾਇਟੀ ਲੱਧੇਵਾਲੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਬੰਦੀ ਛੋੜ ਦਿਵ... ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਬੋਲੀਨਾ ਦੋਆਬਾ ਵਿਖੇ ਭਾਈ ਕੁੰਦਨ ਸਿੰਘ ਤੇ ਮਾਤਾ ਕਰਮ ਕੌਰ ਦੀ ਯਾਦ ’ਚ ਜੋੜ ਮੇਲਾ ਸ੍ਰੀ ਗੁਰੂ ਗ੍ਰੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।