23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ਼੍ਰੋਮਣੀ ਅਕਾਲੀ ਦਲ (ਅ) ਦੇ ਦੁਆਬਾ ਜ਼ੋਨ ’ਚ ਹੋਈ ਜ਼ੋਨ ਇੰਚਾਰਜਾਂ ਦੀ ਮੀਟਿੰਗ ਪਾਰਟੀ ਆਗੂਆਂ ਲਏ ਆਗਾਮੀ ਚੋਣਾਂ ਅਤੇ ਸੂਬੇ ਦੇ ਮੁੱਦਿਆਂ ਸੰਬੰਧੀ ਅਹਿਮ ਫੈਸਲੇ

ਕਰਤਾਰਪੁਰ, 22 ਅਕਤੂਬਰ (ਜਨਕ ਰਾਜ ਗਿੱਲ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਕਰਤਾਰਪੁਰ ਅਧੀਨ ਆਉਂਦੇ ਪਿੰਡ ਜੰਡੂ ਸਿੰਘਾ ਦੇ ਬਾਬਾ ਸਾਹਿਬ ਸਿੰਘ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੁਆਬਾ ਜ਼ੋਨ ਇੰਚਾਰਜਾਂ ਦੀ ਮੀਟਿੰਗ ਹਲਕਾ ਇੰਚਾਰਜ ਕਰਤਾਰਪੁਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਅਤੇ ਡਾਕਟਰ ਹਰਜਿੰਦਰ ਸਿੰਘ ਜੱਖੂ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਪਾਰਟੀ ਆਗੂਆਂ ਵਲੋਂ ਵਿਚਾਰਾਂ ਕਰਦਿਆਂ ਦੁਆਬਾ ਖੇਤਰ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ’ਚ ਪਾਰਟੀ ਗਤੀਵਿਦੀਆਂ ਤੇ ਪਾਰਟੀ ਸੰਗਠਨ ਦੀ ਹੋਰ ਮਜਬੂਤੀ ਦੇ ਨਾਲ ਨਾਲ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਸਮੂਹ ਹਲਕਿਆਂ ਦੇ ਇੰਚਾਰਜਾਂ ਦੇ ਕੰਮ ਦੀ ਸਮੀਖਿਆ ਕੀਤੀ ਗਈ ਅਤੇ ਸਰਬਸੰਮਤੀ ਦੇ ਨਾਲ ਟਾਂਡਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਉਮੀਦਵਾਰ ਦੀ ਕਮਾਨ ਸੌਂਪੀ ਗਈ ।

ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਕਰਤਾਰਪੁਰ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਖੜ੍ਹੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ । (ਸੱਜੇ ) ਮੀਟਿੰਗ ’ਚ ਸ਼ਾਮਿਲ ਦੁਆਬਾ ਜ਼ੋਨ ਦੇ ਇੰਚਾਰਜਾਂ ਨਾਲ ਪਾਰਟੀ ਆਗੂ ਅਤੇ ਵਰਕਰ। ਤਸਵੀਰਾਂ-ਗਿੱਲ 23-10-2026
ਕਰਤਾਰਪੁਰ, 22 ਅਕਤੂਬਰ (ਜਨਕ ਰਾਜ ਗਿੱਲ)-ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਲਕਾ ਕਰਤਾਰਪੁਰ ਅਧੀਨ ਆਉਂਦੇ ਪਿੰਡ ਜੰਡੂ ਸਿੰਘਾ ਦੇ ਬਾਬਾ ਸਾਹਿਬ ਸਿੰਘ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਦੁਆਬਾ ਜ਼ੋਨ ਇੰਚਾਰਜਾਂ ਦੀ ਮੀਟਿੰਗ ਹਲਕਾ ਇੰਚਾਰਜ ਕਰਤਾਰਪੁਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਅਤੇ ਡਾਕਟਰ ਹਰਜਿੰਦਰ ਸਿੰਘ ਜੱਖੂ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਪਾਰਟੀ ਆਗੂਆਂ ਵਲੋਂ ਵਿਚਾਰਾਂ ਕਰਦਿਆਂ ਦੁਆਬਾ ਖੇਤਰ ਅਧੀਨ ਆਉਂਦੇ ਵਿਧਾਨ ਸਭਾ ਹਲਕਿਆਂ ’ਚ ਪਾਰਟੀ ਗਤੀਵਿਦੀਆਂ ਤੇ ਪਾਰਟੀ ਸੰਗਠਨ ਦੀ ਹੋਰ ਮਜਬੂਤੀ ਦੇ ਨਾਲ ਨਾਲ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਸਮੂਹ ਹਲਕਿਆਂ ਦੇ ਇੰਚਾਰਜਾਂ ਦੇ ਕੰਮ ਦੀ ਸਮੀਖਿਆ ਕੀਤੀ ਗਈ ਅਤੇ ਸਰਬਸੰਮਤੀ ਦੇ ਨਾਲ ਟਾਂਡਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਉਮੀਦਵਾਰ ਦੀ ਕਮਾਨ ਸੌਂਪੀ ਗਈ । ਇਸ ਮੌਕੇ ਸੰਬੋਧਨ ਕਰਦਿਆਂ ਇਮਾਨ ਸਿੰਘ ਮਾਨ ਅਤੇ ਡਾ. ਹਰਜਿੰਦਰ ਸਿੰਘ ਜੱਖੂ ਨੇ ਸਾਂਝੇ ਤੌਰ ’ਤੇ ਆਖਿਆ ਕਿ ‘2027 ਦੀਆਂ ਚੋਣਾਂ ਪੰਜਾਬ ਦੇ ਭਵਿੱਖ ਲਈ ਬਹੁਤ ਅਹਿਮ ਹਨ ਕਿਉਂਕਿ ਕੱਟਰ ਇਮਾਨਦਾਰ ‘ਆਪ’ ਸਰਕਾਰ ਦੇ ਰਾਜ ਵਿੱਚ ਮੌਜੂਦਾ ਹਾਲਾਤਾਂ ’ਚ ਪੰਜਾਬ ਬੇਹੱਦ ਗੰਭੀਰ ਸਥਿਤੀ ’ਚ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੂਬੇ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ (ਅ) ਨੂੰ ਮਜਬੂਤ ਕਰਨ ਦਾ ਪ੍ਰਣ ਕਰ ਲੈਣਾ ਚਾਹੀਦਾ ਹੈ ਨਾਲ ਹੀ 30 ਅਕਤੂਬਰ ਨੂੰ ਜਲੰਧਰ ਵਿਖੇ ਹੋਣ ਜਾ ਰਹੇ ਪੰਥਕ ਇਕੱਠ ਦਾ ਹਿੱਸਾ ਵੀ ਬਣਦੇ ਹੋਏ ਜਥੇ: ਸਿਮਰਨਜੀਤ ਸਿੰਘ ਮਾਨ ਦੇ ਹੱਥ ਮਜਬੂਤ ਕਰਨ ’ਚ ਪਹਿਲ ਕਰਮੀ ਕਰਨੀ ਚਾਹੀਦੀ ਹੈ । ਇਸ ਮੌਕੇ ਮੁਖਤਿਆਰ ਸਿੰਘ ਡਡਵੰਡੀ , ਹੈਪੀ ਕੌਲ, ਭਾਈ ਦਵਿੰਦਰ ਸਿੰਘ ਖਾਲਸਾ, ਭਾਈ ਗੁਰਮੁਖ ਸਿੰਘ ਬਾਜਵਾ, ਭਾਈ ਪਰਮਿੰਦਰ ਸਿੰਘ ਖਾਲਸਾ, ਹਰਵਿੰਦਰ ਸਿੰਘ ਹੀਰਾ, ਪ੍ਰਿੰਸੀਪਲ ਗੁਰਨਾਮ ਸਿੰਘ, ਪ੍ਰਧਾਨ ਗੁਰਨਾਮ ਸਿੰਘ ਸਿੰਘੜੀਵਾਲ ਗੁਰਵਿੰਦਰ ਸਿੰਘ ਮਿਆਣੀ, ਮਨਜਿੰਦਰ ਸਿੰਘ ਜੌਹਲ, ਅਮਨਦੀਪ ਸਿੰਘ ਜੋਹਲ, ਪਰਮਜੀਤ ਸਿੰਘ, ਕੁਲਵੀਰ ਸਿੰਘ ਨਾਹਲ, ਹਰਦੀਪ ਸਿੰਘ ਨਾਹਲ,ਮਨਪੀ੍ਰਤ ਸਿੰਘ, ਨਵਜੋਤ ਸਿੰਘ ਜਗਜੋਤ ਸਿੰਘ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਦਸਮੇਸ਼ ਪਾਰਕ ’ਚ ਕਰਵਾਈ ਰਾਮਲੀਲ੍ਹਾ ਦਾ ਉਦਘਾਟਨ ਕਰਨ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ ਦਾ ਸਨਮਾਨ ਕਰਦੇ ਪ... ਅਗਲੀ ਖ਼ਬਰ ਐੱਸ.ਆਈ.ਆਰ. ਦੇ ਮੁੱਦੇ ’ਤੇ ਗੁਰਦੀਪ ਸਿੰਘ ਸੱਪਲ ਦੀ ਅਗਵਾਈ ਹੇਠ ਕਾਂਗਰਸ ਭਵਨ ਵਿਖੇ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।