20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਜਲੰਧਰ ਦੀ ਪ੍ਰੀਤ ਕੰਵਲ ਨੇ ਜਿੱਤਿਆ ‘ਮਿਸਿਜ਼ ਗਲੈਮਰ ਆਈਕਨ ਆਫ਼ ਇੰਡੀਆ 2026’ ਖ਼ਿਤਾਬ

ਜਲੰਧਰ, 19 ਅਕਤੂਬਰ (ਐੱਮ. ਐੱਸ.

‘ਮਿਸਿਜ਼ ਗਲੈਮਰ ਆਈਕਨ ਆਫ਼ ਇੰਡੀਆ 2026’ ਖ਼ਿਤਾਬ ਦੀ ਜੇਤੂ ਪ੍ਰੀਤ ਕੰਵਲ। ਤਸਵੀਰ : ਮੁਨੀਸ਼ 20-10-2026
ਜਲੰਧਰ, 19 ਅਕਤੂਬਰ (ਐੱਮ. ਐੱਸ. ਲੋਹੀਆ)-ਮੋਹਾਲੀ ਸਥਿਤ ਰਿਆਤ ਐਂਡ ਬਾਹਰਾ ਯੂਨੀਵਰਸਿਟੀ ਵਿਖੇ ਕਰਵਾਏ ਗਏ ਸੁੰਦਰਤਾ ਮੁਕਾਬਲੇ ’ਚ ਜਲੰਧਰ ਦੀ ਪ੍ਰੀਤ ਕੰਵਲ ਨੇ ‘ਮਿਸਿਜ਼ ਗਲੈਮਰ ਆਈਕਨ ਆਫ਼ ਇੰਡੀਆ 2026’ ਖ਼ਿਤਾਬ ਜਿੱਤ ਕੇ ਆਪਣੇ ਸ਼ਹਿਰ ਦਾ ਨਾਂਾਂਅ ਰੌਸ਼ਨ ਕੀਤਾ ਹੈ। ਇਹ ਸੁੰਦਰਤਾ ਮੁਕਾਬਲੇ ਵਰਸੇਟਾਈਲ ਜੈਗਜ਼ ਐਂਟਰਟੇਨਮੈਂਟ ਦੀ ਸੋਨਾਲੀ ਸ਼ਰਮਾ ਵਲੋਂ ਕਰਵਾਏ ਗਏ, ਜਿਸ ਦੇ ਜੱਜ ਮੈਡਮ ਅਨੁਪਮਾ ਬੈਤਿਸ਼ (ਫਸਟ ਰਨਰਅੱਪ-ਮਿਸਿਜ਼ ਫੌਰਐਵਰ ਇੰਡੀਆ) ਅਤੇ ਮਿਸਟਰ ਰਾਹੁਲ (ਸਾਬਕਾ ਮਿਸਟਰ ਪੰਜਾਬ) ਸਨ । ਇਸ ਮੁਕਾਬਲੇ ਦੌਰਾਨ ਤਿੰਨ ਰਾਊਂਡ ਕਰਵਾਏ ਗਏ, ਜਿਨ੍ਹਾਂ ’ਚ ਨੈਸ਼ਨਲ ਕੌਸਟਿਊਮ, ਵੈਸਟਰਨ ਅਟਾਇਰ ਅਤੇ ਇੰਟਰੋਡਕਸ਼ਨ ਰਾਊਂਡ ਸ਼ਾਮਿਲ ਸਨ। ਸਾਰੇ ਰਾਊਂਡਾਂ ’ਚ ਭਾਗ ਲੈਣ ਵਾਲਿਆਂ ਦੇ ਪ੍ਰਦਰਸ਼ਨ ਅਤੇ ਪ੍ਰਾਪਤ ਅੰਕਾਂ ਦੇ ਅਧਾਰ ’ਤੇ ਪ੍ਰੀਤ ਕੰਵਲ ਨੂੰ ਜੇਤੂ ਐਲਾਨਿਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ‘ਮਿਸਿਜ਼ ਹਾਰਡਵਰਕਿੰਗ’ ਦੇ ਸਬ-ਟਾਈਟਲ ਨਾਲ ਵੀ ਸਨਮਾਨਿਤ ਕੀਤਾ ਗਿਆ। ਪ੍ਰੀਤ ਕੰਵਲ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਸ਼ੁਭਚਿੰਤਕਾਂ ’ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੀ ਇਹ ਸਫ਼ਲਤਾ ਮਿਹਨਤ, ਆਤਮ-ਵਿਸ਼ਵਾਸ ਅਤੇ ਲਗਨ ਦੀ ਮਿਸਾਲ ਹੈ।
ਪਿਛਲੀ ਖ਼ਬਰ ਗੈਰੀ ਪੁਰੇਵਾਲ ਨੇ ਚੋਣ ਮੁਹਿੰਮ ’ ਚ ਲਿਆਂਦੀ ਤੇਜ਼ੀ ਅਗਲੀ ਖ਼ਬਰ ਸੜਕ ਹਾਦਸੇ ’ਚ ਮਾਰੇ ਗਏ ਸੰਗਰੂਰ ਦੇ ਮਨਰੇਗਾ ਕਾਮਿਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।