ਪਿੰਡ ਬਰਸਾਲਾਂ ਵਿਖੇ ਸ਼ੋਭਾ ਯਾਤਰਾ ਸੰਬੰਧੀ ਮੀਟਿੰਗ
ਲਾਂਬੜਾ, 19 ਅਕਤੂਬਰ (ਗੁਰਮੇਲ ਸਿੰਘ)-ਭਗਵਾਨ ਵਾਲਮੀਕਿ ਧਰਮਸ਼ਾਲਾ ਮੰਦਰ ਕਮੇਟੀ ਬਰਸਾਲਾਂ ਵਲੋਂ 25 ਤਰੀਕ ਦਿਨ ਐਤਵਾਰ ਨੂੰ ਇੱਕ ਵਿਸ਼ਾਲ ਸ਼ੋਭਾ ਯਾਤਰਾ ਸੰਬੰਧੀ ਮੀਟਿੰਗ ਕੀਤੀ ਗਈ ਜਿਸ ’ਚ ਮੰਦਰ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਸਰਪੰਚ ਵਿਜੇ ਕੁਮਾਰ, ਡਾ. ਜਨਕ ਰਾਜ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸ਼ੋਭਾ ਯਾਤਰਾ ਪਿੰਡ ਬਰਸਾਲਾਂ ਦੇ ਭਗਵਾਨ ਵਾਲਮੀਕਿ ਮੰਦਰ ਤੋਂ ਸ਼ੁਰੂ ਹੋ ਕੇ ਪਿੰਡ ਸ਼ਾਹਪੁਰ ,ਫਤਿਹਪੁਰ ,ਹਮੀਰੀ ਖੇੜਾ, ਮੀਰਾਪੁਰ ਅਤੇ ਵਾਪਸ ਉਦੋਪੁਰ ਹੁੰਦੀ ਹੋਈ ਦੁਬਾਰਾ ਫਿਰ ਬਰਸਾਲਾ ਮੰਦਰ ਵਿਖੇ ਸਮਾਪਤ ਹੋਵੇਗੀ।
ਅਜੀਤ ਡੈਸਕ
20-10-2026