18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭਲਕੇ ਮਨਾਇਆ ਜਾਵੇਗਾ ਦੁਰਗਾ ਅਸ਼ਟਮੀ ਮਹਾਂਉਤਸਵ-ਮੈਹਨ- ਕਾਲੜਾ

ਨੂਰਮਹਿਲ, 17 ਅਕਤੂਬਰ (ਤਜਿੰਦਰ ਕੁਮਾਰ)- ਮੰਦਰ ਸ੍ਰੀ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ ਨੂਰਮਹਿਲ ਵਲੋਂ ਮਾਤਾ ਦੇ ਭਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਾਤਾ ਰਾਣੀ ਦੇ ਪਵਿੱਤਰ ਨਵਰਾਤਰਿਆਂ ਦੇ ਸਬੰਧ ਵਿੱਚ 19 ਅਕਤੂਬਰ 2026 ਦਿਨ ਸੋਮਵਾਰ ਨੂੰ ਮੰਦਰ ਪ੍ਰਾਂਗਣ ਵਿਖੇ ਮਾਤਾ ਰਾਣੀ ਦੀ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਮੈਹਨ ਅਤੇ ਪੀ.

ਅਜੀਤ ਡੈਸਕ 18-10-2026
ਨੂਰਮਹਿਲ, 17 ਅਕਤੂਬਰ (ਤਜਿੰਦਰ ਕੁਮਾਰ)- ਮੰਦਰ ਸ੍ਰੀ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ ਨੂਰਮਹਿਲ ਵਲੋਂ ਮਾਤਾ ਦੇ ਭਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਮਾਤਾ ਰਾਣੀ ਦੇ ਪਵਿੱਤਰ ਨਵਰਾਤਰਿਆਂ ਦੇ ਸਬੰਧ ਵਿੱਚ 19 ਅਕਤੂਬਰ 2026 ਦਿਨ ਸੋਮਵਾਰ ਨੂੰ ਮੰਦਰ ਪ੍ਰਾਂਗਣ ਵਿਖੇ ਮਾਤਾ ਰਾਣੀ ਦੀ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਮੈਹਨ ਅਤੇ ਪੀ.ਆਰ.ਓ. ਸ਼੍ਰੀ ਰਾਜਿੰਦਰ ਕਾਲੜਾ ਨੇ ਦੱਸਿਆ ਕਿ ਇਸ ਸ਼ੁਭ ਅਵਸਰ ’ਤੇ ਮੰਦਰ ਪ੍ਰਾਂਗਣ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਜਾਣਗੇ। ਮੰਦਰ ਦੇ ਮੁੱਖ ਸੇਵਾਦਾਰ ਰਾਜਿੰਦਰ ਕੁਮਾਰ ਮੈਹਨ “ਬਿੱਲੀ ਮੈਹਨ” ਨੇ ਸਮਾਗਮ ਦੇ ਸ਼ਡਿਊਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਮਿਕ ਸਮਾਗਮਾਂ ਦੀ ਸ਼ੁਰੂਆਤ ਸ਼ਾਮ 6:00 ਵਜੇ ਮਾਤਾ ਰਾਣੀ ਜੀ ਦੇ ਜਨਮ ਦਿਨ ‘ਤੇ ਕੇਕ ਕੱਟਣ ਦੀ ਰਸਮ ਨਾਲ ਕੀਤੀ ਜਾਵੇਗੀ। ਇਸ ਤੋਂ ਬਾਅਦ ਰਾਤ 7:30 ਵਜੇ ਵਿਧਾਨ ਪੂਰਵਕ ਪੂਜਾ ਅਰਚਨਾ ਹੋਵੇਗੀ ਅਤੇ ਰਾਤ 8:00 ਵਜੇ ‘ਬਾਬਾ ਭੂਤਨਾਥ ਭਗਤੀ ਪ੍ਰਸਾਰ ਮੰਡਲ’ ਵੱਲੋਂ ਸ਼੍ਰੀ ਦੁਰਗਾ ਸਤੁਤੀ ਦਾ ਪਾਠ ਸ਼ੁਰੂ ਕੀਤਾ ਜਾਵੇਗਾ।
ਪਿਛਲੀ ਖ਼ਬਰ ਪਿੰਡ ਗੁਮਟਾਲੀ ’ਚ ਰਾਣਾ ਰੰਧਾਵਾ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ ਅਗਲੀ ਖ਼ਬਰ ‘ਚੱਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ’ ਦੇ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਜਥੇ. ਕਲਿਆਣ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।