16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸੂਰਿਆ ਇਨਕਲੇਵ ਦੇ ਚਾਰ ਮਰਲਾ ਬਲਾਕ ਏ ਦੇ ਘਰਾਂ ’ਚ ਗੰਦੇ ਪਾਣੀ ਦੀ ਸਪਲਾਈ ਆਉਣ ਨਾਲ ਮਚੀ ਹਾਹਾਕਾਰ

ਜਲੰਧਰ, 15 ਅਕਤੂਬਰ (ਜਤਿੰਦਰ ਪੰਮੀ)-ਮਹਾਨਗਰ ਦੇ ਪਾਸ਼ ਇਲਾਕੇ ਸੂਰਿਆ ਇਨਕਲੇਵ ਦੇ ਚਾਰ ਮਰਲਾ ਬਲਾਕ ਏ ਦੇ ਕਰੀਬ 20 ਘਰਾਂ ’ਚ ਪਿਛਲੇ 3-4 ਦਿਨਾਂ ਤੋਂ ਵਾਟਰ ਸਪਲਾਈ ਦਾ ਬੁਦਬੂ ਵਾਲਾ ਗੰਦਾ ਪਾਣੀ ਆਉਣ ਨਾਲ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ। ਗੰਦਾ ਪਾਣੀ ਆਉਣ ਕਾਰਨ ਲੋਕਾਂ ਲਈ ਪਾਣੀ ਪੀਣਾ ਤੇ ਖਾਣਾ ਬਣਾਉਣਾ ਮੁਸ਼ਕਿਲ ਹੋਇਆ ਪਿਆ ਹੈ।

ਅਜੀਤ ਡੈਸਕ 16-10-2026
ਜਲੰਧਰ, 15 ਅਕਤੂਬਰ (ਜਤਿੰਦਰ ਪੰਮੀ)-ਮਹਾਨਗਰ ਦੇ ਪਾਸ਼ ਇਲਾਕੇ ਸੂਰਿਆ ਇਨਕਲੇਵ ਦੇ ਚਾਰ ਮਰਲਾ ਬਲਾਕ ਏ ਦੇ ਕਰੀਬ 20 ਘਰਾਂ ’ਚ ਪਿਛਲੇ 3-4 ਦਿਨਾਂ ਤੋਂ ਵਾਟਰ ਸਪਲਾਈ ਦਾ ਬੁਦਬੂ ਵਾਲਾ ਗੰਦਾ ਪਾਣੀ ਆਉਣ ਨਾਲ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ। ਗੰਦਾ ਪਾਣੀ ਆਉਣ ਕਾਰਨ ਲੋਕਾਂ ਲਈ ਪਾਣੀ ਪੀਣਾ ਤੇ ਖਾਣਾ ਬਣਾਉਣਾ ਮੁਸ਼ਕਿਲ ਹੋਇਆ ਪਿਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਲ ਕੇ ਆ ਰਿਹਾ ਹੈ, ਜਿਸ ਕਾਰਨ ਉਹ ਪਾਣੀ ਨੂੰ ਤਰਸ ਰਹੇ ਹਨ। ਚਾਰ ਬਲਾਕ ਏ ਦੇ ਵਾਸੀ ਦਵਿੰਦਰਪਾਲ ਸਿੰਘ, ਮਨੀਸ਼ ਕੁੰਦਰਾ, ਹਰੀਸ਼ ਨਟਿਆਲ, ਵਿਕਰਮ ਅਬਰੋਲ, ਰਾਜਨ ਭੱਲਾ, ਸੰਜੇ ਡੋਗਰਾ, ਸੰਜੀਵ ਗੋਸਵਾਮੀ ਤੇ ਨਿਤਿਨ ਪਾਠਕ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀਣ ਵਾਲੇ ਪਾਣੀ ਦੀਆਂ ਟੂਟੀਆਂ ’ਚ ਸੀਵਰੇਜ ਦਾ ਗੰਦਾ ਪਾਣੀ ਆਉਣ ਦੀ ਸਮੱਸਿਆ ਤਿੰਨ-ਚਾਰ ਦਿਨਾਂ ਤੋਂ ਚੱਲ ਰਹੀ ਹੈ, ਉਨ੍ਹਾਂ ਸਮਝਿਆ ਕਿ ਸ਼ਾਇਦ ਇਹ ਟੈਂਕੀ ’ਚ ਖਰਾਬੀ ਕਰਕੇ ਹੈ ਪਰ ਹੌਲ਼ੀ-ਹੌਲੀ ਮੁਹੱਲਾ ਵਾਸੀਆਂ ਨੇ ਇਕ-ਦੂਜੇ ਨੂੰ ਦੱਸਿਆ ਤਾਂ ਪਤਾ ਲੱਗਾ ਕਿ ਇਹ ਸਮੱਸਿਆ ਪੂਰੇ ਬਲਾਕ ਦੀ ਹੈ। ਟੂਟੀਆਂ ’ਚ ਆ ਰਿਹਾ ਸੀਵਰੇਜ ਦੇ ਗੰਦੇ ਤੇ ਬਦਬੂ ਮਾਰਦੇ ਪਾਣੀ ਨਾਲ ਮਿਕਸ ਹੋਇਆ ਪੀਣ ਵਾਲਾ ਪਾਣੀ ਬੋਤਲਾਂ ’ਚ ਭਰ ਕੇ ਦਿਖਾਉਂਦਿਆਂ ਇਲਾਕਾ ਵਾਸੀਆਂ ਨੇ ਕਿਹਾ ਕਿ ਇਸ ਪਾਣੀ ਨਾਲ ਪੇਟ ਦੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਇਸ ਲਈ ਉਨ੍ਹਾਂ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਸਮੱਸਿਆ ਬਾਰੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੇ ਪੀ. ਏ. ਦੇ ਧਿਆਨ ਵਿੱਚ ਮਾਮਲਾ ਲਿਆਂਦਾ ਗਿਆ ਹੈ ਅਤੇ ਸਵੇਰੇ ਇਸ ਸੰਬੰਧੀ ਨਗਰ ਨਿਗਮ ਦੀ ਸੰਬੰਧਤ ਬ੍ਰਾਂਚ ਨੂੰ ਵੀ ਆਨਲਾਈਨ ਸ਼ਿਕਾਇਤ ਦਰਜ ਕਰਵਾਈ ਜਾਵੇਗੀ।
ਪਿਛਲੀ ਖ਼ਬਰ ਪੰਜਾਬ ’ਚ ਨਸ਼ਿਆਂ ਦੇ ਖ਼ਿਲਾਫ਼ ਲੜਨ ਵਾਲਿਆਂ ਦਾ ਹੁਣ ਰੱਬ ਹੀ ਰਾਖਾ-ਅਮਰਜੀਤ ਕਿਸ਼ਨਪੁਰਾ ਅਗਲੀ ਖ਼ਬਰ ਗੁਰਦੁਆਰਾ ਦਸਮੇਸ਼ ਨਗਰ ਵਿਖੇ ਕੱਤਕ ਦੀ ਸੰਗਰਾਂਦ ਮੌਕੇ ਵਿਸ਼ੇਸ਼ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।