08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਚੇਅਰਮੈਨ ਸਵਿੰਦਰ ਸਿੰਘ ਸੋਨੂੰ ਵਲੋਂ ਨੰਗਲ ਅੰਬੀਆਂ ਸਕੂਲ ਵਿਖੇ ਨਵੇਂ ਬਣੇ ਸਮਾਰਟ ਕਲਾਸਰੂਮ ਦਾ ­ਉਦਘਾਟਨ

ਸ਼ਾਹਕੋਟ, 7 ਨਵੰਬਰ (ਨਗਿੰਦਰ ਸਿੰਘ ਬਾਂਸਲ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਸਕੂਲਾਂ ਵਿਚ ਚਲਾਈ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆਂ ਵਿਖੇ ਸਿੱਖਿਆ ਵਿਭਾਗ ਵਲੋਂ ਭੇਜੀ ਗਈ ਗਰਾਂਟ ਨਾਲ ਆਧੁਨਿਕ ਸਮਾਰਟ ਕਲਾਸਰੂਮ ਦੀ ਉਸਾਰੀ ਕੀਤੀ ਗਈ, ਜਿਸ ਦਾ ਉਦਘਾਟਨ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸਵਿੰਦਰ ਸਿੰਘ ਸੋਨੂ ਨੇ ਕੀਤਾ। ਇਸ ਮੌਕੇ ਪ੍ਰਵੀਨ ਗਰੋਵਰ ਐੱਮ.

ਅਜੀਤ ਡੈਸਕ 08-11-2026
ਸ਼ਾਹਕੋਟ, 7 ਨਵੰਬਰ (ਨਗਿੰਦਰ ਸਿੰਘ ਬਾਂਸਲ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਸਕੂਲਾਂ ਵਿਚ ਚਲਾਈ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਅੰਬੀਆਂ ਵਿਖੇ ਸਿੱਖਿਆ ਵਿਭਾਗ ਵਲੋਂ ਭੇਜੀ ਗਈ ਗਰਾਂਟ ਨਾਲ ਆਧੁਨਿਕ ਸਮਾਰਟ ਕਲਾਸਰੂਮ ਦੀ ਉਸਾਰੀ ਕੀਤੀ ਗਈ, ਜਿਸ ਦਾ ਉਦਘਾਟਨ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸਵਿੰਦਰ ਸਿੰਘ ਸੋਨੂ ਨੇ ਕੀਤਾ। ਇਸ ਮੌਕੇ ਪ੍ਰਵੀਨ ਗਰੋਵਰ ਐੱਮ. ਸੀ. ਤੇ ਸਰਬਜੀਤ ਸਿੰਘ ਮੁੱਤੀ ਸਰਪੰਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਕੂਲ ਮੁਖੀ ਮੈਡਮ ਕੁਲਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਚੇਅਰਮੈਨ ਸਵਿੰਦਰ ਸਿੰਘ ਸੋਨੂ ਤੇ ਪ੍ਰਵੀਨ ਗਰੋਵਰ ਨੇ ਸੰਬੋਧਨ ਕਰਦਿਆਂ ਕਿਹਾ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਵੀ ਆਧੁਨਿਕ ਸਹੂਲਤਾਂ ਦੇ ਕੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਸਵਿੰਦਰ ਸਿੰਘ ਸੋਨੂੰ ਨੇ ਸਕੂਲ ਨੂੰ 5100 ਰੁਪਏ ਦੀ ਦਾਨ ਰਾਸ਼ੀ ਭੇਟ ਕੀਤੀ। ਅਮਨਦੀਪ ਸਿੰਘ ਐੱਸ. ਐੱਸ. ਮਾਸਟਰ ਵਲੋਂ ਸਟੇਜ ਸੰਚਾਲਨ ਕੀਤਾ। ਅੰਤ ਵਿਚ ਸਕੂਲ ਮੁਖੀ ਮੈਡਮ ਕੁਲਦੀਪ ਕੌਰ ਤੇ ਸਮੂਹ ਸਟਾਫ਼ ਵਲੋ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਬਲਾਕ ਪ੍ਰਧਾਨ ਰਜਿੰਦਰ ਸ਼ੇਰਾ, ਰਾਮਲੀਲਾ ਕਮੇਟੀ ਦੇ ਆਗੂ ਸ਼ੈਂਟੀ ਚਾਵਲਾ, ਸਕੂਲ ਮੁਖੀ ਕੁਲਦੀਪ ਕੌਰ, ਰਜਿੰਦਰ ਸਿੰਘ, ਅਮਨਦੀਪ ਸਿੰਘ, ਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਸੁਖਦੀਪ ਸਿੰਘ, ਮਨਦੀਪ ਸਿੰਘ, ਮੈਡਮ ਜੋਤੀ, ਰਸ਼ਪਾਲ ਕੌਰ, ਪਰਮਿੰਦਰ ਕੌਰ, ਮਨਜੀਤ ਕੌਰ, ਲਵਪ੍ਰੀਤ ਕੌਰ, ਸੁਮਨ ਲਤਾ, ਕਰਮਜੋਤ ਕੌਰ, ਸੁਖਦੀਪ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਿਵਿਆ ਜਯੋਤੀ ਪਬਲਿਕ ਸਕੂਲ ’ਚ ਦੀਵਾਲੀ ਮੌਕੇ ਕਰਵਾਈਆਂ ਵੱਖ-ਵੱਖ ਗਤੀਵਿਧੀਆਂ ਅਗਲੀ ਖ਼ਬਰ ਆਰ.ਸੀ.ਐਫ. ਦੇ ਜੀ.ਐਮ. ਅਜੇ ਨੰਦਨ ਨੂੰ ਸਕਾਊਟਸ ਸਕਾਰਫ਼ ਪਹਿਨਾ ਕੇ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।