08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਆਰ.ਸੀ.ਐਫ. ਦੇ ਜੀ.ਐਮ. ਅਜੇ ਨੰਦਨ ਨੂੰ ਸਕਾਊਟਸ ਸਕਾਰਫ਼ ਪਹਿਨਾ ਕੇ ਕੀਤਾ ਸਨਮਾਨਿਤ

ਕਪੂਰਥਲਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤ ਸਕਾਊਟਸ ਐਂਡ ਗਾਈਡਜ਼ ਜ਼ਿਲ੍ਹਾ ਰੇਲ ਕੋਚ ਫ਼ੈਕਟਰੀ ਕਪੂਰਥਲਾ ਦਾ 77ਵਾਂ ਸਥਾਪਨਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੇ ਆਰੰਭ ਵਿਚ ਭਾਰਤ ਸਕਾਊਟ ਐਂਡ ਗਾਈਡਜ਼ ਦੇ ਸਰਪ੍ਰਸਤ ਅਤੇ ਆਰ.

ਅਜੀਤ ਡੈਸਕ 08-11-2026
ਕਪੂਰਥਲਾ, 7 ਨਵੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤ ਸਕਾਊਟਸ ਐਂਡ ਗਾਈਡਜ਼ ਜ਼ਿਲ੍ਹਾ ਰੇਲ ਕੋਚ ਫ਼ੈਕਟਰੀ ਕਪੂਰਥਲਾ ਦਾ 77ਵਾਂ ਸਥਾਪਨਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੇ ਆਰੰਭ ਵਿਚ ਭਾਰਤ ਸਕਾਊਟ ਐਂਡ ਗਾਈਡਜ਼ ਦੇ ਸਰਪ੍ਰਸਤ ਅਤੇ ਆਰ.ਸੀ.ਐਫ. ਦੇ ਜਨਰਲ ਮੈਨੇਜਰ ਅਜੇ ਨੰਦਨ ਨੇ ਸਕਾਊਟਸ ਸਕਾਰਫ਼ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਜਨਰਲ ਮੈਨੇਜਰ ਨੇ ਆਰ.ਸੀ.ਐਫ. ਦੇ ਸਕਾਊਟ ਐਂਡ ਗਾਈਡਜ਼ ਵਲੋਂ ਵੱਖ-ਵੱਖ ਸਮਾਜਿਕ ਤੇ ਲੋਕ ਹਿੱਤ ਗਤੀਵਿਧੀਆਂ ਰਾਹੀਂ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਰਮੇਸ਼ ਕੁਮਾਰ ਜੈਨ ਪੀ.ਸੀ.ਪੀ.ਓ. ਤੇ ਜ਼ਿਲ੍ਹਾ ਮੁੱਖ ਕਮਿਸ਼ਨਰ ਭਾਰਤ ਸਕਾਊਟ ਐਂਡ ਗਾਈਡਜ਼, ਇੰਦਰਜੀਤ ਸਿੰਘ ਜ਼ਿਲ੍ਹਾ ਸਕੱਤਰ ਨੇ ਸੰਸਥਾ ਦੇ ਸ਼ਾਨਦਾਰ ਇਤਿਹਾਸ, ਸੇਵਾ ਭਾਵਨਾ, ਅਨੁਸ਼ਾਸਨ ਤੇ ਰਾਸ਼ਟਰ ਨਿਰਮਾਣ ਵਿਚ ਪਾਏ ਗਏ ਯੋਗਦਾਨ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਆਰ.ਸੀ.ਐਫ. ਦੇ ਸਕਾਊਟ ਐਂਡ ਗਾਈਡਜ਼ ਆਜ਼ਾਦੀ ਦਿਵਸ ਤੇ ਗਣਤੰਤਰ ਦਿਵਸ, ਸਵੱਛਤਾ ਪੰਦਰਵਾਡ਼ਾ, ਅੰਤਰਰਾਸ਼ਟਰੀ ਯੋਗ ਦਿਵਸ ਵਰਗੇ ਮਹੱਤਵਪੂਰਨ ਸਮਾਗਮਾਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹਨ। ਇਸਤੋਂ ਇਲਾਵਾ ਆਪਣੀ ਸੇਵਾ ਭਾਵਨਾ, ਅਨੁਸ਼ਾਸਨ, ਸਮਰਪਣ ਤੇ ਸਮਾਜਿਕ ਜਾਗਰੂਕਤਾ ਪੈਦਾ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਪਿਛਲੀ ਖ਼ਬਰ ਚੇਅਰਮੈਨ ਸਵਿੰਦਰ ਸਿੰਘ ਸੋਨੂੰ ਵਲੋਂ ਨੰਗਲ ਅੰਬੀਆਂ ਸਕੂਲ ਵਿਖੇ ਨਵੇਂ ਬਣੇ ਸਮਾਰਟ ਕਲਾਸਰੂਮ ਦਾ ­ਉਦਘਾਟਨ ਅਗਲੀ ਖ਼ਬਰ ਪ੍ਰਬੰਧਕ ਕਮੇਟੀ ਨੇ ਸਕੂਲ ਦੇ ਸਟਾਫ ਤੇ ਵਿਦਿਆਰਥੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।