11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰੋਟਰੀ ਕਲੱਬ ਜਲੰਧਰ ਹੈਲਪਿੰਗ ਹੈਂਡਜ਼ ਵਲੋਂ ਮੁਫਤ ਮੈਡੀਕਲ ਕੈਂਪ

ਜਲੰਧਰ, 10 ਅਕਤੂਬਰ (ਜਸਪਾਲ ਸਿੰਘ)-ਰੋਟਰੀ ਕਲੱਬ ਆਫ਼ ਜਲੰਧਰ ਹੈਲਪਿੰਗ ਹੈਂਡਜ਼ ਵੱਲੋਂ ਲਾਡੋਵਾਲੀ ਰੋਡ ਸਥਿਤ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਅਤੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ ।

ਅਜੀਤ ਡੈਸਕ 11-10-2026
ਜਲੰਧਰ, 10 ਅਕਤੂਬਰ (ਜਸਪਾਲ ਸਿੰਘ)-ਰੋਟਰੀ ਕਲੱਬ ਆਫ਼ ਜਲੰਧਰ ਹੈਲਪਿੰਗ ਹੈਂਡਜ਼ ਵੱਲੋਂ ਲਾਡੋਵਾਲੀ ਰੋਡ ਸਥਿਤ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਅਤੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ । ਕੈਂਪ ਦੌਰਾਨ ਹੱਡੀਆਂ ਅਤੇ ਰੀੜ੍ਹ ਦੀ ਹੱਡੀ ਦੇ ਮਾਹਿਰ ਡਾ. ਲੁਕੇਸ਼ ਮਿੱਤਲ, ਨਿਊਰੋਲੋਜਿਸਟ ਡਾ. ਹਰਮੀਤ ਘੋਤਰਾ, ਡਾ. ਅਭਿਲਕਸ਼ਯ ਅਤੇ ਅਮ੍ਰਿਤ ਕੇਅਰ ਗਿਵਰਜ਼ ਦੀ ਟੀਮ ਨੇ ਡਾ. ਰੁਚੀ ਸਿੰਘ ਗੌੜ ਦੀ ਅਗਵਾਈ ਹੇਠ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ। ਦੰਦਾਂ ਦੀ ਜਾਂਚ ਲਈ ਡੈਂਟਲ ਸਰਜਨ ਡਾ. ਸੁਰੁਚੀ ਬਾਵਾ ਨੇ ਸੇਵਾਵਾਂ ਦਿੱਤੀਆਂ। ਇਸ ਮੌਕੇ ਜੈ ਸਿੰਘ, ਡਾ. ਗੁਰਪ੍ਰੀਤ ਔਲਖ ਅਤੇ ਹਰਮਨਜੋਤ ਸਿੰਘ ਨੇ ਵੀ ਸਹਿਯੋਗ ਦਿੱਤਾ । ਇਸ ਮੌਕੇ ਡਾ. ਰੁਚੀ ਸਿੰਘ ਗੌੜ, ਰਾਜੇਸ਼ ਬਹਿਰੀ, ਨਵੀਨ ਧੀਰ, ਬਾਬਾ ਮਨਜੀਤ ਸਿੰਘ ਅਤੇ ਐਡਵੋਕੇਟ ਅਮਨਦੀਪ ਕੌਰ ਤੋਂ ਇਲਾਵਾ ਸਕੂਲ ਦੇ ਪ੍ਰਿੰਸੀਪਲ ਹਰਮਿੰਦਰ ਸਿੰਘ ਅਤੇ ਸਮੁੱਚੇ ਸਕੂਲ ਸਟਾਫ਼ ਨੇ ਪ੍ਰਬੰਧਾਂ ਵਿੱਚ ਯੋਗਦਾਨ ਪਾਇਆ । ਰੋਟਰੀ ਕਲੱਬ ਦੀ ਪ੍ਰਧਾਨ ਅਨੂ ਬਹਿਰੀ ਅਤੇ ਸਕੱਤਰ ਰਾਜਿੰਦਰ ਪਾਲ ਨੇ ਸਾਰਿਆਂ ਦਾ ਧੰਨਵਾਦ ਕੀਤਾ ।
ਪਿਛਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ’ਚ ਮਨਾਇਆ ਮਾਨਸਿਕ ਸਿਹਤ ਦਿਵਸ ਅਗਲੀ ਖ਼ਬਰ ਜੇ.ਸੀ.ਟੀ. ਦੇ ਸਾਬਕਾ ਮੁਲਾਜ਼ਮਾਂ ਦੇ ਖਾਤਿਆਂ ’ਚ ਅਗਲੇ 15 ਦਿਨਾਂ ’ਚ ਪੈ ਜਾਵੇਗੀ ਪੀ.ਐੱਫ. ਦੀ ਰਾਸ਼ੀ-ਪੰਕਜ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।