ਹਰਜਾਪ ਸਿੰਘ ਸਰਾਏ ਨੇ ਭਾਸ਼ਣ ਮੁਕਾਬਲੇ ’ ਚ ਪਹਿਲਾ ਸਥਾਨ ਹਾਸਿਲ ਕੀਤਾ
ਜੰਡਿਆਲਾ ਮੰਜਕੀ, 20 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)- ਸਰਕਾਰੀ ਪ੍ਰਾਇਮਰੀ ਸਕੂਲ ਬੁੰਡਾਲਾ (ਕੁੜੀਆਂ) ਵਿਖੇ ਹੋਏ ਬਲਾਕ ਪੱਧਰੀ ਵਿਦਿਅਕ ਮੁਕਾਬਲਿਆਂ ’ਚ ਸਰਕਾਰੀ ਪ੍ਰਾਇਮਰੀ ਸਕੂਲ ਭੰਗਾਲਾ ਦੇ ਬੱਚੇ ਹਰਜਾਪ ਸਿੰਘ ਸਰਾਏ ਨੇ ਭਾਸ਼ਣ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਤੇ ਸੈਂਟਰ ਜੰਡਿਆਲਾ ਦਾ ਨਾਂਅ ਰੌਸ਼ਨ ਕੀਤਾ। ਸਟੇਟ ਐਵਾਰਡੀ ਤੇ ਕਲਾਸ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਅਧਿਆਪਕ ਹਰਦੀਪ ਕੌਰ ਤੇ ਬੱਚੇ ਦੇ ਮਾਤਾ ਪਿਤਾ ਦੀ ਮਿਹਨਤ ਸਦਕਾ ਬੱਚੇ ਨੇ ਇਹ ਸਥਾਨ ਹਾਸਲ ਕੀਤਾ ਹੈ।
ਅਜੀਤ ਡੈਸਕ
21-11-2026