07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਏਸ਼ਿਆਈ ਹਾਕੀ ਸੋਨ ਤਗਮਾ ਜੇਤੂ ਸੁਖਜੀਤ ਸਿੰਘ ਦਾ ਜਲੰਧਰ ਪਹੁੰਚਣ ’ਤੇ ਸ਼ਾਨਦਾਰ ਸਵਾਗਤ

ਜਲੰਧਰ, 6 ਅਕਤੂਬਰ (ਡਾ. ਜਤਿੰਦਰ ਸਾਬੀ )-ਏਸ਼ਿਆਈ ਹਾਕੀ ’ਚ ਸੋਨ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ ਜਲੰਧਰ ਦੇ ਹੋਣਹਾਰ ਹਾਕੀ ਖਿਡਾਰੀ ਸੁਖਜੀਤ ਸਿੰਘ ਦੇ ਅੱਜ ਜਲੰਧਰ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਅਜੀਤ ਡੈਸਕ 07-10-2026
ਜਲੰਧਰ, 6 ਅਕਤੂਬਰ (ਡਾ. ਜਤਿੰਦਰ ਸਾਬੀ )-ਏਸ਼ਿਆਈ ਹਾਕੀ ’ਚ ਸੋਨ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰਨ ਵਾਲੇ ਜਲੰਧਰ ਦੇ ਹੋਣਹਾਰ ਹਾਕੀ ਖਿਡਾਰੀ ਸੁਖਜੀਤ ਸਿੰਘ ਦੇ ਅੱਜ ਜਲੰਧਰ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸੁਖਜੀਤ ਸਿੰਘ ਨੂੰ ਖੁੱਲ੍ਹੀ ਜੀਪ ’ਚ ਸਵਾਰ ਕਰਵਾ ਕੇ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ ਗਿਆ। ਰਸਤੇ ਵਿੱਚ ਲੋਕਾਂ ਵਲੋਂ ਜੇਤੂ ਖਿਡਾਰੀ ਦਾ ਫੁੱਲਾਂ ਦੀ ਵਰਖਾ ਅਤੇ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਸੁਖਜੀਤ ਸਿੰਘ ਦੇ ਮਾਤਾ-ਪਿਤਾ ਸਮੇਤ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਵੀ ਮੌਜੂਦ ਰਹੇ। ਸੁਖਜੀਤ ਸਿੰਘ ਦੀ ਇਸ ਪ੍ਰਾਪਤੀ ਨੂੰ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਦੱਸਦਿਆਂ ਖੇਡ ਪ੍ਰੇਮੀਆਂ ਨੇ ਕਿਹਾ ਕਿ ਅਜਿਹੀਆਂ ਉਪਲਬਧੀਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਉਤਸ਼ਾਹਿਤ ਕਰਦੀਆਂ ਹਨ। ਸੋਨ ਤਮਗਾ ਜੇਤੂ ਖਿਡਾਰੀ ਦੇ ਸਨਮਾਨ ’ਚ ਹੋਏ ਇਸ ਰੋਡ ਸ਼ੋਅ ਨੇ ਜਲੰਧਰ ’ਚ ਖੇਡਾਂ ਪ੍ਰਤੀ ਨਵਾਂ ਜੋਸ਼ ਪੈਦਾ ਕੀਤਾ। ਸੁਖਜੀਤ ਸਿੰਘ ਦੀ ਜਿੱਤ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਪੰਜਾਬ ਦੀ ਧਰਤੀ ਹਾਕੀ ਦੇ ਹੋਣਹਾਰ ਖਿਡਾਰੀਆਂ ਦੀ ਨਰਸਰੀ ਹੈ।
ਪਿਛਲੀ ਖ਼ਬਰ ਭਲਕੇ ‘ਪਾਸਪੋਰਟ ਅਦਾਲਤ’ ਵਿਚ ਲੰਬਿਤ ਅਰਜ਼ੀਆਂ ਦਾ ਮੌਕੇ ’ਤੇ ਹੋਵੇਗਾ ਨਿਪਟਾਰਾ-ਯਸ਼ਪਾਲ ਅਗਲੀ ਖ਼ਬਰ ਵਿਜੇ ਨਗਰ ਪਾਰਕ ’ ਚ 8 ਮਹੀਨੇ ਬਾਅਦ ਵੀ ਐਮ . ਪੀ . ਗਰਾਂਟ ’ ਚੋਂ ਨਹੀਂ ਲੱਗੀਆਂ ਸਟਰੀਟ ਲਾਈਟਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।