07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਕਮਲ ਵਿਹਾਰ ਵਿਖੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਵਲੋਂ ਮੀਟਿੰਗ

ਚੁਗਿੱਟੀ/ ਜੰਡੂਸਿੰਘਾ, 6 ਅਕਤੂਬਰ (ਨਰਿੰਦਰ ਲਾਗੂ)-ਕਮਲ ਵਿਹਾਰ ’ਚ ਸਥਿਤ ਜੈ ਮਾਂ ਚਿੰਤਪੂਰਨੀ ਮੰਦਰ ਵਿਖੇ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈਲਫੇਅਰ ਟਰੱਸਟ , ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਵਿਪਨ ਸੱਭਰਵਾਲ ਸਾਥੀਆਂ ਸਮੇਤ ਸ਼ਾਮਿਲ ਹੋਏ।

ਅਜੀਤ ਡੈਸਕ 07-10-2026
ਚੁਗਿੱਟੀ/ ਜੰਡੂਸਿੰਘਾ, 6 ਅਕਤੂਬਰ (ਨਰਿੰਦਰ ਲਾਗੂ)-ਕਮਲ ਵਿਹਾਰ ’ਚ ਸਥਿਤ ਜੈ ਮਾਂ ਚਿੰਤਪੂਰਨੀ ਮੰਦਰ ਵਿਖੇ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਸੰਬੰਧੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਵਾਲਮੀਕਿ ਵੈਲਫੇਅਰ ਟਰੱਸਟ , ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਵਿਪਨ ਸੱਭਰਵਾਲ ਸਾਥੀਆਂ ਸਮੇਤ ਸ਼ਾਮਿਲ ਹੋਏ। ਮੀਟਿੰਗ ਦੌਰਾਨ ਪ੍ਰਧਾਨ ਅਸ਼ਵਨੀ ਥਾਪਰ ਨੇ ਉਤਸਵ ਕਮੇਟੀ ਪੰਜਾਬ ਦੇ ਸਮੂਹ ਕਾਰਕੁਨਾਂ ਦਾ ਨਿੱਘਾ ਸਵਾਗਤ ਕੀਤਾ। ਵਿਪਨ ਸੱਭਰਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਵਨ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੇ ਸਬੰਧ ਵਿੱਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਵੱਲੋਂ ਵੱਖ-ਵੱਖ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਸਮੂਹ ਸੰਗਤ ਨੂੰ ਇਨ੍ਹਾਂ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ 15 ਅਕਤੂਬਰ ਨੂੰ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਵਿਖੇ ਸਵੇਰੇ 8 ਵਜੇ ਤੋਂ 10 ਵਜੇ ਤੱਕ ਪਾਵਨ ਵਾਲਮੀਕਿ ਸਤਿਸੰਗ ਹੋਵੇਗਾ। ਇਸ ਉਪਰੰਤ ਸਵੇਰੇ 10 ਵਜੇ ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕੀਤਾ ਜਾਵੇਗਾ ਅਤੇ ਦੁਪਹਿਰ 1 ਵਜੇ ਸੰਗਤ ਲਈ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਜਤਿੰਦਰ ਨਿੱਕਾ, ਰਾਜੀਵ ਗੋਰਾ, ਗੁਲਜ਼ਾਰ ਖੋਸਲਾ, ਹੈਨੀ ਦਾਦਰ, ਤਿਲਕ ਰਾਜ, ਕਸ਼ਮੀਰੀ ਸਿੰਘ, ਹੈਨੀ ਕੁਮਾਰ, ਸ਼ਸ਼ੀ ਸ਼ਰਮਾ, ਵਿਕਾਸ ਥਾਪਰ, ਆਨੰਦ ਬੈਂਸ, ਰਮਨ ਗਿੱਲ, ਚੇਤਨ ਨਾਹਰ, ਅਭੀ ਸਭਰਵਾਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਲ.ਕੇ.ਸੀ.ਟੀ.ਸੀ. ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਵਿਰਾਸਤੀ ਯਾਤਰਾ ਅਗਲੀ ਖ਼ਬਰ ਬਰਖ਼ਾਸਤ ਏ. ਆਈ. ਜੀ. ਹੁੰਦਲ ਨੂੰ ਹੋਰ 2 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।