ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਲੱਗਦੇ ਜਾਮ ਤੋਂ ਲੋਕ ਪ੍ਰੇਸ਼ਾਨ
ਚੁਗਿੱਟੀ/ਜੰਡੂਸਿੰਘਾ, 5 ਅਕਤੂਬਰ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਰੇਲ ਗੱਡੀਆਂ ਦੀ ਜ਼ਿਆਦਾ ਆਵਾਜਾਈ ਕਾਰਨ ਹਰ ਸਮੇਂ ਬਣੇ ਰਹਿੰਦੇ ਜਾਮ ਦੇ ਹਾਲਾਤਾਂ ਤੋਂ ਦੁਖੀ ਰਾਹਗੀਰਾਂ ਵਲੋਂ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤੇ ਜਾਣ ਦੀ ਮੰਗ ਰੇਲ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਕੀਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਵੱਖ-ਵੱਖ ਲੋਕਾਂ ਨੇ ਦੱਸਿਆ ਕਿ ਮਗਰਲੇ ਦਿਨੀਂ ਉਕਤ ਰੇਲਵੇ ਫਾਟਕ ’ਤੇ ਰੇਲਵੇ ਓਵਰ ਬ੍ਰਿਜ ਬਣਾਉਣ ਲਈ ਉਦਘਾਟਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ ਬਣ ਗਈ ਸੀ ਪਰ ਬਾਅਦ ਵਿੱਚ ਉਕਤ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਇਥੇ ਯੂ.
ਚੁਗਿੱਟੀ/ਜੰਡੂਸਿੰਘਾ, 5 ਅਕਤੂਬਰ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਰੇਲਵੇ ਫਾਟਕ ’ਤੇ ਰੇਲ ਗੱਡੀਆਂ ਦੀ ਜ਼ਿਆਦਾ ਆਵਾਜਾਈ ਕਾਰਨ ਹਰ ਸਮੇਂ ਬਣੇ ਰਹਿੰਦੇ ਜਾਮ ਦੇ ਹਾਲਾਤਾਂ ਤੋਂ ਦੁਖੀ ਰਾਹਗੀਰਾਂ ਵਲੋਂ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤੇ ਜਾਣ ਦੀ ਮੰਗ ਰੇਲ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਕੀਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਵੱਖ-ਵੱਖ ਲੋਕਾਂ ਨੇ ਦੱਸਿਆ ਕਿ ਮਗਰਲੇ ਦਿਨੀਂ ਉਕਤ ਰੇਲਵੇ ਫਾਟਕ ’ਤੇ ਰੇਲਵੇ ਓਵਰ ਬ੍ਰਿਜ ਬਣਾਉਣ ਲਈ ਉਦਘਾਟਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਦੇ ਮਨਾਂ ਵਿੱਚ ਖੁਸ਼ੀ ਦੀ ਲਹਿਰ ਬਣ ਗਈ ਸੀ ਪਰ ਬਾਅਦ ਵਿੱਚ ਉਕਤ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਇਥੇ ਯੂ.ਆਰ.ਬੀ.ਬਣਾਉਣ ਦੀ ਮੰਗ ਨੂੰ ਲੈ ਕੇ ਕੀਤੇ ਗਏ ਵਿਰੋਧ ਕਾਰਨ ਕੰਮ ਸ਼ੁਰੂ ਹੀ ਨਹੀਂ ਹੋ ਸਕਿਆ। ਜਿਸ ਕਾਰਨ ਲੋਕਾਂ ਦੀਆਂ ਆਸਾਂ ਵਿੱਚੇ ਹੀ ਰਹਿ ਗਈਆਂ। ਉਨ੍ਹਾਂ ਕਿਹਾ ਫਾਟਕ ਬੰਦ ਹੋਣ ਦੌਰਾਨ ਦੂਰ -ਦੂਰ ਤੱਕ ਵਾਹਨਾਂ ਦਾ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪੜ੍ਹਨ ਜਾਣ ਵਾਲੇ ਬੱਚਿਆਂ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿੱਚ ਸਥਿਤ ਹਸਪਤਾਲਾਂ ’ਚ ਇਲਾਜ ਲਈ ਜਾਣ ਵਾਲੇ ਲੋਕਾਂ ਨੂੰ ਬਹੁਤ ਤੰਗੀ ਝੱਲਣੀ ਪੈਂਦੀ ਹੈ। ਉਨ੍ਹਾਂ ਵੱਲੋਂ ਇਨ੍ਹਾਂ ਤਮਾਮ ਮੁਸ਼ਕਿਲਾਂ ਨੂੰ ਦੇਖਦੇ ਹੋਏ ਸਬੰਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਕੋਈ ਨਾ ਕੋਈ ਹੱਲ ਲੱਭਣ ਦੀ ਅਰਜ਼ੋਈ ਕੀਤੀ ਗਈ ਹੈ।