05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਪੰਚਾਇਤ ਸਕੱਤਰ ਨੀਰਜ ਕੁਮਾਰ ਦੇ ਮਾਤਾ ਅਵਿਨਾਸ਼ ਕੁਮਾਰੀ ਨੂੰ ਸ਼ਰਧਾਂਜਲੀਆਂ ਭੇਟ

ਸ਼ਾਹਕੋਟ, 4 ਅਕਤੂਬਰ (ਸੁਖਦੀਪ ਸਿੰਘ)- ਪੰਚਾਇਤ ਸਕੱਤਰ ਨੀਰਜ ਕੁਮਾਰ ਤੇ ਨੀਰੂ ਬਾਲਾ ਦੇ ਮਾਤਾ ਅਵਿਨਾਸ਼ ਕੁਮਾਰੀ (ਸੇਵਾ-ਮੁਕਤ ਅਧਿਆਪਕਾ) ਪਤਨੀ ਸਵ. ਸੁਰਿੰਦਰ ਕੁਮਾਰ ਦਾ ਬੀਤੀ 24 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ, ਜਿੰਨ੍ਹਾਂ ਦੀ ਆਤਮਿਕ ਸ਼ਾਂਤੀ ਨਮਿੱਤ ਸ਼ੌਕ ਸਭਾ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ, ਸ਼ਾਹਕੋਟ ਵਿਖੇ ਹੋਈ।

ਅਜੀਤ ਡੈਸਕ 05-10-2026
ਸ਼ਾਹਕੋਟ, 4 ਅਕਤੂਬਰ (ਸੁਖਦੀਪ ਸਿੰਘ)- ਪੰਚਾਇਤ ਸਕੱਤਰ ਨੀਰਜ ਕੁਮਾਰ ਤੇ ਨੀਰੂ ਬਾਲਾ ਦੇ ਮਾਤਾ ਅਵਿਨਾਸ਼ ਕੁਮਾਰੀ (ਸੇਵਾ-ਮੁਕਤ ਅਧਿਆਪਕਾ) ਪਤਨੀ ਸਵ. ਸੁਰਿੰਦਰ ਕੁਮਾਰ ਦਾ ਬੀਤੀ 24 ਸਤੰਬਰ ਨੂੰ ਦਿਹਾਂਤ ਹੋ ਗਿਆ ਸੀ, ਜਿੰਨ੍ਹਾਂ ਦੀ ਆਤਮਿਕ ਸ਼ਾਂਤੀ ਨਮਿੱਤ ਸ਼ੌਕ ਸਭਾ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ, ਸ਼ਾਹਕੋਟ ਵਿਖੇ ਹੋਈ। ਇਸ ਮੌਕੇ ਪੰਡਿਤ ਭਗੀਰਥ ਨੇ ਕਥਾ-ਵਿਚਾਰਾਂ ਰਾਹੀਂ ਜਨਮ-ਮੌਤ ਦੇ ਫਲਸਫੇ ਬਾਰੇ ਚਾਨਣਾ ਪਾਇਆ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਮੈਂਬਰ ਪ੍ਰੋ. ਕਰਤਾਰ ਸਿੰਘ ਸਚਦੇਵਾ (ਸਟੇਟ ਤੇ ਨੈਸ਼ਨਲ ਐਵਾਰਡੀ), ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਪਵਨ ਪੁਰੀ ਅਤੇ ਸਮਾਜ ਸੇਵਕ ਟਿੰਪੀ ਕੁਮਰਾ ਨੇ ਆਪਣੇ ਵਿਚਾਰਾਂ ਰਾਹੀਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ ਟਿੰਪੀ ਕੁਮਰਾ ਨੇ ਵੱਖ-ਵੱਖ ਸੰਸਥਾਵਾਂ ਵੱਲੋਂ ਭੇਜੇ ਸ਼ੌਕ ਮਤੇ ਪੜ੍ਹੇ ਅਤੇ ਪਰਿਵਾਰ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਪ੍ਰਿੰਸ, ਇੰਜ. ਨਵਦੀਪ ਸਿੰਘ ਸਚਦੇਵਾ, ਐਮ.ਸੀ. ਸਵੀਨਾ ਕੁਮਰਾ, ਮਾਸਟਰ ਪਿਆਰਾ ਲਾਲ, ਪਵਨ ਕੁਮਾਰ ਵਿੱਗ, ਮੰਦਿਰ ਕਮੇਟੀ ਦੇ ਪ੍ਰਧਾਨ ਰਾਜੀਵ ਗੁਪਤਾ, ਬਾਬਾ ਨਿੰਦ, ਪੂਜਾ, ਨਿਸ਼ਾ ਅਰੋੜਾ, ਸੰਦੀਪ ਗਾਬਾ, ਸੈਕਟਰੀ ਸਤਬੀਰ ਸਿੰਘ, ਕ੍ਰਿਸ਼ਨ ਸਿੰਘ, ਕੁਲਦੀਪ ਸਿੰਘ, ਰਾਜੀਵ ਕੁਮਾਰ, ਰੇਖਾ, ਪ੍ਰਭਕੀਰਤ ਸਿੰਘ, ਕੀਰਤੀ ਆਦਿ ਸਮੇਤ ਵੱਡੀ ਗਿਣਤੀ ’ ਚ ਲੋਕ ਹਾਜ਼ਰ ਸਨ ।
ਪਿਛਲੀ ਖ਼ਬਰ ਜਗਤ ਮਾਤਾ ਗੁਜਰੀ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਦਿਵਸ ਸੰਬੰਧੀ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।