ਪੰਥਕ ਪ੍ਰਸਿੱਧ ਢਾਡੀ ਜੱਥਾ ਗਿਆਨੀ ਲਖਵੀਰ ਸਿੰਘ ਔਜਲਾ ਇੰਗਲੈਂਡ ਦੀ ਸਫ਼ਲ ਫੇਰੀ ਉਪਰੰਤ ਪੰਜਾਬ ਪਰਤਿਆ
ਬਿਲਗਾ, 31 ਅਕਤੂਬਰ (ਤਜਿੰਦਰ ਕੁਮਾਰ) - ਪੰਥਕ ਪ੍ਰਸਿੱਧ ਢਾਡੀ ਜੱਥਾ ਗਿਆਨੀ ਲਖਵੀਰ ਸਿੰਘ ਔਜਲਾ ਆਪਣੀ ਇੰਗਲੈਂਡ ਦੀ ਲੰਮੀ ਅਤੇ ਸਫ਼ਲ ਧਾਰਮਿਕ ਫੇਰੀ ਮੁਕਾ ਕੇ ਵਾਪਸ ਪੰਜਾਬ ਪਰਤ ਆਇਆ ਹੈ। ਇੰਗਲੈਂਡ ਦੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ ਇਸ ਜੱਥੇ ਨੇ ਆਪਣੀ ਹਾਜ਼ਰੀ ਲਗਵਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ, ਸੂਰਬੀਰ ਯੋਧਿਆਂ ਦੀਆਂ ਵਾਰਾਂ ਅਤੇ ਗੁਰਬਾਣੀ ਨਾਲ ਜੋੜਦਿਆਂ ਨਿਹਾਲ ਕੀਤਾ।
ਅਜੀਤ ਡੈਸਕ
01-11-2026