05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਮਿਸ਼ਨਰੇਟ ਪੁਲਿਸ ਜਲੰਧਰ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਘੇਰਾਬੰਦੀ ਕਰਕੇ ਚਲਾਈ ਸਰਚ ਮੁਹਿੰਮ

ਜਲੰਧਰ, 4 ਅਕਤੂਬਰ (ਐੱਮ. ਐੱਸ.

ਅਜੀਤ ਡੈਸਕ 05-10-2026
ਜਲੰਧਰ, 4 ਅਕਤੂਬਰ (ਐੱਮ. ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਘੇਰਾਬੰਦੀ ਕਰਕੇ ਸਰਚ ਮੁਹਿੰਮ ਚਲਾਈ। ਇਸ ਮੁਹਿੰਮ ’ਚ ਸ਼ਾਮਲ 300 ਪੁਲਿਸ ਅਧਿਕਾਰੀਆਂ ਨੇ 30 ਟੀਮਾਂ ਬਣਾ ਕੇ ਸ਼ੱਕੀ ਜਗ੍ਹਾਵਾਂ, ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕੀਤੀ। ਇਸ ਸਾਰੀ ਮੁਹਿੰਮ ਦੀ ਅਗਵਾਈ ਖੁਦ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵਲੋਂ ਆਪ ਫੀਲਡ ’ਚ ਜਾ ਕੇ ਕੀਤੀ ਗਈ। ਕਮਿਸ਼ਨਰੇਟ ਪੁਲਿਸ ਦੇ ਡੀ.ਸੀ.ਪੀ. (ਸਿਟੀ) ਅਦਿਤਿਆ ਐੱਸ. ਵਾਰੀਰ, ਡੀ.ਸੀ.ਪੀ. (ਜਾਂਚ) ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. (ਸਿਟੀ-1) ਮੁਖਤਿਆਰ ਰਾਏ, ਏ.ਡੀ.ਸੀ.ਪੀ. (ਸਿਟੀ-2) ਮਾਧਵੀ ਸ਼ਰਮਾ ਸਮੇਤ ਜੀ.ਓ. ਰੈਂਕ ਦੇ 12 ਅਫ਼ਸਰਾਂ ਦੀ ਅਗਵਾਈ ਹੇਠ ਬਣਾਈਆਂ ਟੀਮਾਂ ਨੇ ਨਸ਼ਾ ਤਸਕਰਾਂ, ਸ਼ੱਕੀ ਵਿਅਕਤੀਆਂ ਅਤੇ ਗ਼ੈਰ ਸਮਾਜਿਕ ਅਨਸਰਾਂ ਦੀਆਂ ਰਿਹਾਇਸ਼ਾਂ ਅਤੇ ਨਸ਼ਿਆਂ ਲਈ ਸਰਗਰਮ ਜਗ੍ਹਾਵਾਂ ’ਤੇ ਵੀ ਛਾਪੇ ਮਾਰੇ। ਪੁਲਿਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਅੱਜ ਚਲਾਈ ਮੁਹਿੰਮ ਦੌਰਾਨ ਜੰਡਿਆਲਾ, ਲਖਨਪਾਲ, ਫੋਲੜੀਵਾਲ, ਬਸਤੀ ਬਾਵਾ ਖੇਲ, ਘਾਹ ਮੰਡੀ, ਸੰਸਾਰਪੁਰ, ਸੋਫ਼ੀ ਪਿੰਡ, ਗੜ੍ਹਾ, ਸੂਰਾਨਸੀ, ਬਸਤੀ ਗੁਜਾਂ, ਕਾਜ਼ੀ ਮੰਡੀ, ਰਾਮਾ ਮੰਡੀ ਦੇ ਇਲਾਕਿਆਂ ’ਚ ਇਹ ਮੁਹਿੰਮ ਚਲਾਈ ਗਈ, ਜਿਸ ਦੌਰਾਨ 14 ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਅਤੇ ਬਣਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਕੌਮੀ ਮਾਰਗ ’ਤੇ ਲੁੱਟ-ਖੋਹ ਦੀ ਵਾਰਦਾਤ ਦੌਰਾਨ ਜ਼ਖ਼ਮੀ ਔਰਤ ਦੀ ਮੌਤ, ਪਤੀ ਗੰਭੀਰ ਜ਼ਖਮੀ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਨੇ ਲਾਗਤ-ਪ੍ਰਭਾਵਸ਼ਾਲੀ ਸਿੰਗਲ ਕੈਮਰਾ-ਅਧਾਰਿਤ ਆਪਟੀਕਲ ਵਿਜ਼ਨ ਮਸ਼ੀਨ ਲਈ ਡਿਜ਼ਾਈਨ ਪੇਟੈਂਟ ਕੀਤਾ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।