04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਦੋਆਬਾ ਕਾਲਜ ਵਿਖੇ ‘ਉਡਾਣ-ਮਹਿਲਾ ਸਸ਼ਕਤੀਕਰਨ’ ਸੰਬੰਧੀ 2 ਰੋਜ਼ਾ ਪ੍ਰੋਗਰਾਮ

ਜਲੰਧਰ, 3 ਅਕਤੂਬਰ (ਜਸਪਾਲ ਸਿੰਘ)-ਦੋਆਬਾ ਕਾਲਜ ਵਿਖੇ ਪ੍ਰਿੰ. ਡਾ.

ਅਜੀਤ ਡੈਸਕ 04-10-2026
ਜਲੰਧਰ, 3 ਅਕਤੂਬਰ (ਜਸਪਾਲ ਸਿੰਘ)-ਦੋਆਬਾ ਕਾਲਜ ਵਿਖੇ ਪ੍ਰਿੰ. ਡਾ. ਪ੍ਰਦੀਪ ਭੰਡਾਰੀ ਦੀ ਅਗਵਾਈ ਹੇਠ ‘ਦੀਪਤੀ’ ਸੈੱਲ ਫਾਰ ਵੁਮੈਨ ਡਿਵੈਲਪਮੈਂਟ ਵਲੋਂ ਵਿਦਿਆਰਥਣਾਂ ’ਚ ਜਾਗਰੂਕਤਾ, ਆਤਮ-ਵਿਸ਼ਵਾਸ, ਸੁਰੱਖਿਆ ਅਤੇ ਸਸ਼ਕਤੀਕਰਨ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਦੋ ਰੋਜ਼ਾ ਪ੍ਰੋਗਰਾਮ ‘ਉਡਾਣ-ਮਹਿਲਾ ਸਸ਼ਕਤੀਕਰਨ’ ਕਰਵਾਇਆ ਗਿਆ । ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋ. ਡਾ. ਗਰਿਮਾ ਚੌਢਾ ਅਤੇ ਪ੍ਰੋ. ਡਾ. ਰਮਜੀਤ ਕੌਰ ਸਨ । ਇਸ ਦੌਰਾਨ ਵਿਦਿਆਰਥਣਾਂ ਨੂੰ ਔਰਤਾਂ ਨਾਲ ਸੰਬੰਧਿਤ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ, ਜਿਨ੍ਹਾਂ ਵਿਚ ਸਵੈ-ਰੱਖਿਆ, ਸਵੈ-ਮਾਣ, ਨਿੱਜੀ ਸੁਰੱਖਿਆ, ਸਮਾਨਤਾ, ਮਾਨਸਿਕ ਸਿਹਤ, ਸਿੱਖਿਆ ਅਤੇ ਕਰੀਅਰ ਵਿਕਾਸ ਆਦਿ ਸ਼ਾਮਿਲ ਸਨ, ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਪ੍ਰੋਗਰਾਮ ਦੇ ਪਹਿਲੇ ਸੈਸ਼ਨ ’ਚ ਕੰਪਿਊਟਰ ਸਾਇੰਸ ਅਤੇ ਆਈ.ਟੀ. ਅਤੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ । ਦੂਜੇ ਸੈਸ਼ਨ ਵਿਚ ਕਾਮਰਸ ਐਂਡ ਬਿਜ਼ਨਸ ਮੈਨੇਜਮੈਂਟ, ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ, ਮਨੁੱਖੀ ਵਿਗਿਆਨ, ਵਿਗਿਆਨ ਅਤੇ ਸਿੱਖਿਆ ਵਿਭਾਗਾਂ ਦੀਆਂ ਵਿਦਿਆਰਥਣਾਂ ਨੂੰ ਸੰਵੇਦਨਸ਼ੀਲ ਬਣਾਇਆ ਗਿਆ । ਇਸ ਮੌਕੇ ਸਮਾਨਤਾ ਦੀ ਭਾਵਨਾ, ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਅਤੇ ਨਿੱਜੀ ਸੀਮਾਵਾਂ ਪ੍ਰਤੀ ਸਤਿਕਾਰ ਪੈਦਾ ਕਰਨ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਵਿਦਿਆਰਥਣਾਂ ਨੂੰ ਦੱਸਿਆ ਗਿਆ ਕਿ ਸਿੱਖਿਆ ਅਤੇ ਕਰੀਅਰ ਵਿਕਾਸ ਸਵੈ-ਨਿਰਭਰਤਾ, ਮਾਣ ਅਤੇ ਆਜ਼ਾਦੀ ਵੱਲ ਮਹੱਤਵਪੂਰਨ ਸਾਧਨ ਹਨ । ਕੋਆਰਡੀਨੇਟਰਾਂ ਨੇ ਵਿਦਿਆਰਥਣਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਸਮੇਂ ਪ੍ਰੇਸ਼ਾਨੀ, ਵਿਤਕਰੇ ਜਾਂ ਕਿਸੇ ਹੋਰ ਅਸੁਵਿਧਾਜਨਕ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਸਬੰਧਿਤ ਅਧਿਕਾਰੀਆਂ ਅਤੇ ਸੰਸਥਾਗਤ ਸਹਾਇਤਾ ਪ੍ਰਣਾਲੀਆਂ ਨਾਲ ਸੰਪਰਕ ਕਰ ਸਕਦੀਆਂ ਹਨ ।
ਪਿਛਲੀ ਖ਼ਬਰ ਆਸ਼ਾ ਵਰਕਰ ਤੇ ਮਿਡ-ਡੇ-ਮੀਲ ਵਰਕਰ ਯੂਨੀਅਨ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਗਲੀ ਖ਼ਬਰ ਦਲਿਤ ਸਿਆਸਤ ਅੰਦਰ ਪੈਦਾ ਹੋਏ ਖਲਾਅ ਨੂੰ ਪੂਰੇਗੀ ਰਿਪਬਲਿਕਨ ਪਾਰਟੀ ਆਫ ਇੰਡੀਆ-ਯਸ਼ਵੰਤ ਅੰਬੇਡਕਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।