27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਲੋਹੀਆਂ ਦੀ ਬਸੰਤ ਕਾਲੋਨੀ ’ਚ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮ

ਲੋਹੀਆਂ ਖਾਸ, 26 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਭਗਵਾਨ ਵਾਲਮੀਕਿ ਮੰਦਰ ਵਾਰਡ ਨੰ: 1, ਬਸੰਤ ਕਾਲੋਨੀ, ਲੋਹੀਆਂ ਖਾਸ ’ਚ ਸਥਿਤ ‘ਭਗਵਾਨ ਵਾਲਮੀਕਿ ਜੀ ਮੰਦਰ ਪ੍ਰਬੰਧਕ ਕਮੇਟੀ’ ਵਲੋਂ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ| ਸਮਾਗਮ ਦੌਰਾਨ ਨਵੇਂ ਉਸਾਰੇ ਜਾ ਰਹੇ ਭਗਵਾਨ ਵਾਲਮੀਕ ਜੀ ਮੰਦਰ ’ਚ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਇਆ ਗਿਆ| ਇਸ ਮੌਕੇ ਸੂਫ਼ੀ ਗਾਇਕਾ ਬੀਬੀ ਸਾਇਦਾ ਬੇਗ਼ਮ ਨੇ ਆਪਣੇ ਸ਼ਹਿਰ ਲੋਹੀਆਂ ਖਾਸ ਦੇ ਆਪਣੇ ਗ੍ਰਹਿ ਮੁਹੱਲੇ ਬਸੰਤ ਕਾਲੋਨੀ ਵਿਚਲੇ ਸਮਾਗਮ ’ਚ ਧਾਰਮਿਕ ਸ਼ਬਦਾਂ ਨਾਲ ਹਾਜ਼ਰੀ ਲਗਵਾ ਕੇ ਹਾਜ਼ਰੀਨ ਸੰਗਤਾਂ ਨੂੰ ਝੂਮਣ ਲਾ ਦਿੱਤਾ| ਇਸ ਮੌਕੇ ਜਿਥੇ ਭਗਵਾਨ ਵਾਲਮੀਕ ਮੰਦਰ ਵਾਰਡ ਨੰ: 12, ਅੰਬੇਡਕਰ ਨਗਰ, ਲੋਹੀਆਂ ਖਾਸ ਤੋਂ ਆਈ ਪ੍ਰਭਾਤ ਫੇਰੀ ਨੂੰ ਜੀ ਆਇਆਂ ਆਖਿਆ ਗਿਆ ਉਥੇ ਪ੍ਰਭਾਤ ਫੇਰੀ ਦੇ ਪ੍ਰਬੰਧਕਾਂ, ਸੂਫ਼ੀ ਗਾਇਕਾ ਬੀਬੀ ਸਾਇਦਾ ਬੇਗ਼ਮ ਅਤੇ ਹੋਰਾਂ ਦਾ ਸਨਮਾਨ ਵੀ ਕੀਤਾ ਗਿਆ| ਇਸ ਮੌਕੇ ਮੰਦਰ ਦੇ ਗ੍ਰੰਥੀ ਭਾਈ ਗੁਰਦੀਪ ਸਿੰਘ, ਕੌਂਸਲਰ ਮਨਪ੍ਰੀਤ, ਕੌਂਸਲਰ ਆਗੂ ਵਿਜੈ ਕੁਮਾਰ, ਸੁਖਵਿੰਦਰ ਸਿੰਘ ਹਲਵਾਈ, ਸੁਖਦੇਵ ਬਾੳੂ, ਸ਼ੰਮਾ, ਸੋਨੂੰ, ਫੂਲ ਚੰਦ, ਸੰਜੀਵ ਕੁਮਾਰ, ਅੰਜਲੀ, ਰੱਜੀ, ਪ੍ਰੀਤ, ਜੈਸਮੀਨ, ਸਿੰਮੀ, ਮੋਨਾ, ਨਿੱਕੋ, ਰੰਜਨਾ, ਰੋਜੀ, ਵਾਰਡ ਨੰ: 12 ਦੇ ਪ੍ਰਧਾਨ ਹਰਮੇਸ਼ ਲਾਲ, ਮੀਤ ਪ੍ਰਧਾਨ ਵਿੱਕੀ ਪਲੰਬਰ, ਕੈਸ਼ੀਅਰ ਮਨੀ ਨਾਹਰ, ਹੈਪੀ ਨਾਹਰ, ਨਿੰਦਰ, ਦੇਵ ਰਾਜ, ਸੰਦੀਪ ਸੀਪੂ, ਤਰਨਜੀਤ, ਗਗਨ ਕੁਮਾਰ, ਅਰੁਣ ਕੁਮਾਰ, ਸਮੇਤ ਵੱਡੀ ਗਿਣਤੀ ਵਿੱਚ ਮੁਹੱਲੇ ਦੀਆਂ ਸੰਗਤਾਂ ਹਾਜ਼ਰ ਸਨ|

ਅਜੀਤ ਡੈਸਕ 27-10-2026

ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਫਿਲੌਰ ਸਬ-ਡਵੀਜ਼ਨ ’ਚ 5 ਮੁਕੱਦਮੇ ਦਰਜ, 6 ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਸਾਦਿਕਪੁਰ ਤੋਂ ਪ੍ਰਗਟ ਦਿਵਸ ਮੌਕੇ ਸਜਾਈ ਸ਼ੋਭਾ ਯਾਤਰਾ ਦਾ ਪਿੰਡਾਂ ’ਚ ਸ਼ਾਨਦਾਰ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।