04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਖੇਡਾਂ ਵਤਨ ਪੰਜਾਬ ਦੀਆਂ-2026 ਜੂਡੋ ਲੜਕੀਆਂ ਦੇ 36 ਕਿਲੋ ਭਾਰ ਵਰਗ ਦੇ ਮੁਕਾਬਲੇ ਵਿੱਚੋ ਮੁਸਕਾਨ ਜੇਤੂ

ਜਲੰਧਰ, 3 ਅਕਤੂਬਰ (ਡਾ ਜਤਿੰਦਰ ਸਾਬੀ )-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ’ਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

ਫੁੱਟਬਾਲ ਲੜਕੀਆਂ ’ਚ ਵਾਈ.ਐਫ.ਸੀ. ਰੁੜਕਾ ਕਲਾਂ ਜੇਤੂ 04-10-2026
ਜਲੰਧਰ, 3 ਅਕਤੂਬਰ (ਡਾ ਜਤਿੰਦਰ ਸਾਬੀ )-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਵੱਖ-ਵੱਖ ਖੇਡਾਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ’ਚ ਖਿਡਾਰੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਨੇ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਡੋ ਅੰਡਰ-17 (ਲੜਕੀਆਂ) 36 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਵਿੱਚ ਮੁਸਕਾਨ ਨੇ ਪਹਿਲਾ ਅਤੇ ਜਿਕਰਾ ਨੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਈਸ਼ਾ ਅਤੇ ਨਿਤੀਕਾ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੀਆਂ। 40 ਕਿਲੋਗ੍ਰਾਮ ਭਾਰ ਵਰਗ ’ਚ ਮਨੀਸ਼ਾ ਪਹਿਲੇ ਅਤੇ ਸ਼ਾਲੂ ਦੂਜੇ ਸਥਾਨ ’ਤੇ ਰਹੀ। ਜਦਕਿ ਆਂਚਲ ਅਤੇ ਅਵਨੀਤ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਜੂਡੋ ਅੰਡਰ-17 (ਲੜਕੇ) 45 ਕਿਲੋਗ੍ਰਾਮ ਭਾਰ ਵਰਗ ਵਿੱਚ ਅੰਗਦ ਨੇ ਪਹਿਲਾ, ਅੰਸ਼ ਸਿੰਘ ਨੇ ਦੂਜਾ ਅਤੇ ਭਵਨਦੀਪ ਸਿੰਘ ਅਤੇ ਕਰਨ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 50 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਰਤਿਕ ਵਰਮਾ ਪਹਿਲੇ, ਕਾਰਤਿਕ ਸ਼ਰਮਾ ਦੂਜੇ ਅਤੇ ਰਣ ਇੰਦਰਦੀਪ ਸਿੰਘ ਤੀਜਾ ਸਥਾਨ ’ਤੇ ਰਹੇ। 55 ਕਿਲੋਗ੍ਰਾਮ ਭਾਰ ਵਰਗ ਵਿੱਚ ਕਪਿਸ਼ ਸ਼ਰਮਾ ਨੇ ਪਹਿਲਾ, ਹਰਮਨ ਨੇ ਦੂਜਾ ਅਤੇ ਕ੍ਰਿਸ਼ਨਾ ਤੇ ਸ਼ਿਵੇਨ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਬਾਕਸਿੰਗ ਅੰਡਰ-14 ਲੜਕੀਆਂ 30 ਤੋਂ 33 ਕਿਲੋਗ੍ਰਾਮ ਭਾਰ ਵਰਗ ਨਿਮਰਤ ਨੇ ਪਹਿਲਾ, ਨਵਨੀਤ ਨੇ ਦੂਜਾ ਸਥਾਨ ਹਾਸਲ ਕੀਤਾ। 35 ਤੋਂ 37 ਕਿਲੋਗ੍ਰਾਮ ਭਾਰ ਵਰਗ ਵਿੱਚ ਹਰਮਨ ਨੇ ਪਹਿਲਾ ਅਤੇ ਮਨਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ। 60 ਤੋਂ 64 ਕਿਲੋਗ੍ਰਾਮ ਭਾਰ ਵਰਗ ਵਿੱਚ ਗੁਰਪ੍ਰੀਤ ਕੌਰ ਪਹਿਲੇ ਅਤੇ ਸੋਨੀਆ ਦੂਜੇ ਸਥਾਨ ’ਤੇ ਰਹੀ। ਬਾਕਸਿੰਗ ਅੰਡਰ-17 (ਲੜਕੀਆਂ) 44 ਤੋਂ 46 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਦੈਨਿਕਾ ਨੇ ਪਹਿਲਾ, ਚਾਂਦਨੀ ਨੇ ਦੂਜਾ ਅਤੇ ਭਾਵਨਾ ਤੇ ਪੂਰਵੀ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। 46 ਤੋਂ 49 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਵਿੱਚ ਸੋਨਾਲੀ ਪਹਿਲੇ ਸਥਾਨ ’ਤੇ ਰਹੀ। ਬਾਕਸਿੰਗ ਅੰਡਰ-14 (ਲੜਕੇ) 30 ਤੋਂ 33 ਕਿਲੋਗ੍ਰਾਮ ਭਾਰ ਵਰਗ ਮੁਕਾਬਲੇ ਵਿੱਚ ਮਨਰਾਜ ਨੇ ਪਹਿਲਾ, ਕਾਰਤਿਕ ਨੇ ਦੂਜਾ ਅਤੇ ਸੂਰਜ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 37 ਤੋਂ 40 ਕਿਲੋਗ੍ਰਾਮ ਭਾਰ ਵਰਗ ਵਿੱਚ ਕ੍ਰਿਸ਼ਨਾ ਨੇ ਪਹਿਲਾ, ਸਰਤਾਜ ਸਿੰਘ ਨੇ ਦੂਜਾ ਅਤੇ ਨਿਸ਼ਾਂਤ ਨੇ ਤੀਜਾ ਸਥਾਨ ਹਾਸਲ ਕੀਤਾ। 46 ਤੋਂ 49 ਕਿਲੋਗ੍ਰਾਮ ਭਾਰ ਵਰਗ ਵਿੱਚ ਦਿਪੇਸ਼ ਨੇ ਪਹਿਲਾ ਅਤੇ ਅਨਹਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਜਦਕਿ ਰੁਦਰਾ ਜੋਸ਼ੀ ਅਤੇ ਸਿੱਦਕ ਪ੍ਰੀਤ ਸਿੰਘ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰਡਰ-17 (ਲੜਕੀਆਂ) ਮੁਕਾਬਲੇ ਵਿੱਚ ਵਾਈ.ਐਫ.ਸੀ. ਰੂੜਕਾ ਕਲਾਂ ਨੇ ਪਹਿਲਾ, ਨੰਗਲ ਸਲਾਨਾ ਫੁੱਟਬਾਲ ਅਕੈਡਮੀ ਨੇ ਦੂਜਾ ਅਤੇ ਸਕਿੱਲਰ ਫੁਟਬਾਲ ਅਕੈਡਮੀ ਨੇ ਤੀਜਾ ਸਥਾਨ ਹਾਸਲ ਕੀਤਾ। ਫੁੱਟਬਾਲ ਅੰਡਰ-14 (ਲੜਕੇ) ਮੁਕਾਬਲੇ ਵਿੱਚ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਪਹਿਲੇ, ਵਾਈ.ਐਫ.ਸੀ. ਰੂੜਕਾ ਕਲਾਂ ਦੂਜੇ ਅਤੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਤੀਜੇ ਸਥਾਨ ’ਤੇ ਰਿਹਾ। ਫੁੱਟਬਾਲ ਅੰਡਰ-17 (ਲੜਕੇ) ਮੁਕਾਬਲੇ ਵਿੱਚ ਵਾਈ.ਐਫ.ਸੀ. ਰੂੜਕਾ ਕਲਾਂ ਨੇ ਪਹਿਲਾ, ਸੰਤ ਬਾਬਾ ਪਾਲ ਸਿੰਘ ਸਕੂਲ ਨੇ ਦੂਜਾ ਅਤੇ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਨੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ-17 (ਲੜਕੇ) ਮੁਕਾਬਲੇ ਵਿੱਚ ਹੈਲਪਿੰਗ ਹੈਂਡਸ ਸਪੋਰਟਸ ਵੈੱਲਫੇਅਰ ਸੁਸਾਇਟੀ ਪਹਿਲੇ ਸਥਾਨ ’ਤੇ ਰਹੀ। ਜਦਕਿ ਸਪੋਰਟਸ ਕਲੱਬ ਦੂਜੇ ਅਤੇ ਲੱਬੂ ਰਾਮ ਦੋਆਬਾ ਸਕੂਲ ਤੇ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ-17 (ਲੜਕੀਆਂ) ਮੁਕਾਬਲੇ ਵਿੱਚ ਸਰਕਾਰੀ ਕੰਨਿਆ ਹਾਇਰ ਸਕੂਲ, ਗਾਂਧੀ ਨਗਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਸਰਕਾਰੀ ਕੰਨਿਆ ਹਾਇਰ ਸਕੂਲ, ਨਗਰ ਦੂਜੇ ਅਤੇ ਹੈਲਪਿੰਗ ਹੈਂਡਸ ਸਪੋਰਟਸ ਵੈੱਲਫੇਅਰ ਸੋਸਾਇਟੀ ਅਤੇ ਜੋਤੀ ਪਬਲਿਕ ਸਕੂਲ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।
ਪਿਛਲੀ ਖ਼ਬਰ ਕੰਪਿਊਟਰ ਸਾਇੰਸ ਅਤੇ ਆਈ.ਟੀ. ਵਿਭਾਗ ਵਲੋਂ ਸ਼ਾਨਦਾਰ ‘ਫਰੈਸ਼ਰਜ਼’ ਪਾਰਟੀ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ 9 ਨੂੰ ਨਕੋਦਰ ਰੋਸ ਧਰਨੇ ’ਚ ਕਰੇਗੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।