28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਰਤਾਰਪੁਰ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਭਗਵਾਨ ਵਾਲਮੀਕਿ ਦਾ ਪ੍ਰਗਟ ਦਿਵਸ

ਕਰਤਾਰਪੁਰ, 27 ਅਕਤੂਬਰ (ਜਨਕ ਰਾਜ ਗਿੱਲ)-ਭਗਵਾਨ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਵਸ ਕਰਤਾਰਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਸਥਿਤ ਭਗਵਾਨ ਮਹਾਰਿਸ਼ੀ ਵਾਲਮੀਕਿ ਮੰਦਰਾਂ ’ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਜਿਸਦੇੇ ਚਲਦਿਆਂ ਸੰਸਥਾਵਾਂ ਵਲੋਂ ਮੰਦਰਾਂ ’ਚ ਸਰਬੱਤ ਭਲੇ ਦੀ ਅਰਦਾਸ ਨਾਲ ਹਵਨ ਯੱਗ ਕਰਵਾਉਦੇ ਹੋਏ ਸ਼ਰਧਾਲੂਆਂ ਵਲੋਂ ਮੁਹੱਲਾ ਰਿਸ਼ੀ ਨਗਰ ਦੀ ਵਾਲਮੀਕਿ ਬ੍ਰਹਮ ਮੰਡਲ, ਭਗਵਾਨ ਮਹਾਂਰਿਸ਼ੀ ਵਾਲਮੀਕਿ ਬ੍ਰਹਮ ਮੰਡਲ ਨੌਜਵਾਨ ਸਭਾ,ਅਤੇ ਮੰਡੀ ਮੁਹੱਲਾ ਦੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਵੈਲਫੇਅਰ ਮਿਸ਼ਨ ਵਲੋਂ ਮੰਦਰਾਂ ’ਚ ਬੜੀ ਧੂਮ ਧਾਮ ਅਤੇ ਪ੍ਰਭੂ ਦੇ ਜੈਕਾਰਿਆਂ ਦੀ ਗੂੰਜ ਨਾਲ ਝੰਡੇ ਝੜ੍ਹਾਉਣ ਦੀਆਂ ਰਸਮਾ ਨਿਭਾਈਆਂ ਗਈਆਂ ਅਤੇ ਪ੍ਰਭੂ ਨਾਮ ਦੀ ਮਹਿਮਾ ਦਾ ਗੁਣਗਾਨ ਕੀਤਾ ।

ਅਜੀਤ ਡੈਸਕ 28-10-2026
ਕਰਤਾਰਪੁਰ, 27 ਅਕਤੂਬਰ (ਜਨਕ ਰਾਜ ਗਿੱਲ)-ਭਗਵਾਨ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਵਸ ਕਰਤਾਰਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ’ਚ ਸਥਿਤ ਭਗਵਾਨ ਮਹਾਰਿਸ਼ੀ ਵਾਲਮੀਕਿ ਮੰਦਰਾਂ ’ਚ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਜਿਸਦੇੇ ਚਲਦਿਆਂ ਸੰਸਥਾਵਾਂ ਵਲੋਂ ਮੰਦਰਾਂ ’ਚ ਸਰਬੱਤ ਭਲੇ ਦੀ ਅਰਦਾਸ ਨਾਲ ਹਵਨ ਯੱਗ ਕਰਵਾਉਦੇ ਹੋਏ ਸ਼ਰਧਾਲੂਆਂ ਵਲੋਂ ਮੁਹੱਲਾ ਰਿਸ਼ੀ ਨਗਰ ਦੀ ਵਾਲਮੀਕਿ ਬ੍ਰਹਮ ਮੰਡਲ, ਭਗਵਾਨ ਮਹਾਂਰਿਸ਼ੀ ਵਾਲਮੀਕਿ ਬ੍ਰਹਮ ਮੰਡਲ ਨੌਜਵਾਨ ਸਭਾ,ਅਤੇ ਮੰਡੀ ਮੁਹੱਲਾ ਦੇ ਭਗਵਾਨ ਮਹਾਂਰਿਸ਼ੀ ਵਾਲਮੀਕਿ ਵੈਲਫੇਅਰ ਮਿਸ਼ਨ ਵਲੋਂ ਮੰਦਰਾਂ ’ਚ ਬੜੀ ਧੂਮ ਧਾਮ ਅਤੇ ਪ੍ਰਭੂ ਦੇ ਜੈਕਾਰਿਆਂ ਦੀ ਗੂੰਜ ਨਾਲ ਝੰਡੇ ਝੜ੍ਹਾਉਣ ਦੀਆਂ ਰਸਮਾ ਨਿਭਾਈਆਂ ਗਈਆਂ ਅਤੇ ਪ੍ਰਭੂ ਨਾਮ ਦੀ ਮਹਿਮਾ ਦਾ ਗੁਣਗਾਨ ਕੀਤਾ । ਇਸ ਪਾਵਨ ਦਿਵਸ ਦੀ ਖੁਸ਼ੀ ਦੀ ਸਾਂਝ ਪਾਉਣ ਲਈ ਉਘੀਆਂ ਰਾਜਨੀਤਕ ਸ਼ਖਸੀਅਤਾਂ ’ਚ ਵਿਧਾਇਕ ਬਲਕਾਰ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ,ਹਲਕਾ ਇੰਚਾਰਜ ਰਾਜਿੰਦਰ ਸਿੰਘ, ਸ਼ਹਿਰੀ ਪ੍ਰਧਾਨ ਕਾਂਗਰਸ ਬਾਲ ਮੁਕੰਦ ਬਾਲੀ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਕਾਂਗਰਸ ਰੇਨੂੰ ਸੇਠ,ਉਪ ਚੇਅਰਮੈਨ ਐਸ.ਸੀ ਵਿੰਗ ਹੀਰਾ ਲਾਲ ਖੋਸਲਾ ਵਿਸ਼ੇਸ਼ ਤੌਰ ’ਤੇ ਨਤਮਸਤਕ ਹੋ ਕੇ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਭਗਵਾਨ ਵਾਲਮੀਕਿ ਸਤਿਸੰਗ ਸਭਾ ਦੇ ਆਗੂ ਸੁਮੇਸ਼ ਸੋਂਧੀ ਨੇ ਆਖਿਆ ਕਿ ਭਗਵਾਨ ਵਾਲਮੀਕਿ ਵਲੋਂ ਰਚਿਤ ਮਹਾਂਕਵਿ ਰਾਮਾਇਣ ਦੇ 24 ਹਜਾਰ ਸਲੋਕ ਮਨੁੱਖਤਾ ਨੂੰ ਤਿਆਗ ਪ੍ਰੇਮ ਅਤੇ ਸੱਚੀ ਭਗਤੀ ਦਾ ਸਬਕ ਦੇ ਰਹੇ ਹਨ ਅਤੇ ਸਾਨੂੰ ਪ੍ਰਭੂ ਚਰਨਾਂ ਨਾਲ ਜੋੜਦੇ ਹਨ ।ਇਸ ਮੌਕੇ ਮੁਹੱਲਾ ਪ੍ਰਧਾਨ ਲਵ ਕੁਮਾਰ ਸੋਂਧੀ, ‘ਆਪ’ ਆਗੂ ਲੱਕੀ ਅਟਵਾਲ, ਰਮੇਸ਼ ਸੋਂਧੀ, ਸੰਜੂ ਸੋਂਧੀ ,ਬਲਜੀਤ ਕੁਮਾਰ, ਰਵਿੰਦਰ ਪਾਲ, ਵਿਜੈ ਸੋਂਧੀ, ਵਿਪਨ ਥਾਪਰ ਬੋਧ ਰਾਜ ਆਦਿ ਹਾਜ਼ਰ ਸਨ ।
ਅਗਲੀ ਖ਼ਬਰ ਮਲਸੀਆਂ ਵਿਖੇ ਪ੍ਰਗਟ ਦਿਵਸ ਸੰਬੰਧੀ ਸਜਾਈ ਵਿਸ਼ਾਲ ਸ਼ੋਭਾ ਯਾਤਰਾ ਸੰਤ ਸੀਚੇਵਾਲ, ਸ਼ੇਰੋਵਾਲੀਆ, ਪਾਲਾ ਜਲਾਲਪੁਰ, ਰਾਣਾ, ਸ਼ਰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।