29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਿਆਸੀ ਪਾਰਟੀਆਂ ਤੋਂ ਅੱਕ ਕੇ ਮੁਹੱਲਾ ਵਾਸੀਆਂ ਨੇ ਬਣਾਈ ਵੱਖਰੀ ਕਮੇਟੀ

ਫਿਲੌਰ, 28 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਮੁਹੱਲਾ ਸੰਤੋਖਪੁਰਾ ਵਾਰਡ ਨੰਬਰ 1 ਵਿਖੇ ਮੁਹੱਲਾ ਵਾਸੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਬੱਬਲ ਕੁਮਾਰ, ਅਵਤਾਰ ਸਿੰਘ ਰਿੰਕੂ, ਰਵਿੰਦਰ ਹਨੀ ਅਤੇ ਲਹਿੰਬਰ ਨਿੱਕਾ ਨੇ ਕੀਤੀ। ਇਸ ਮੌਕੇ ਮੀਟਿੰਗ ਵਿਚ ਮੁਹੱਲਾ ਵਾਸੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

ਐਡਵੋਕੇਟ ਬਲਦੇਵ ਸਾਹਨੀ ਗੱਲਬਾਤ ਕਰਦੇ ਹੋਏ। ਤਸਵੀਰ-ਸਤਿੰਦਰ ਸ਼ਰਮਾ 29-09-2026
ਫਿਲੌਰ, 28 ਸਤੰਬਰ (ਸਤਿੰਦਰ ਸ਼ਰਮਾ)-ਸਥਾਨਕ ਮੁਹੱਲਾ ਸੰਤੋਖਪੁਰਾ ਵਾਰਡ ਨੰਬਰ 1 ਵਿਖੇ ਮੁਹੱਲਾ ਵਾਸੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਬੱਬਲ ਕੁਮਾਰ, ਅਵਤਾਰ ਸਿੰਘ ਰਿੰਕੂ, ਰਵਿੰਦਰ ਹਨੀ ਅਤੇ ਲਹਿੰਬਰ ਨਿੱਕਾ ਨੇ ਕੀਤੀ। ਇਸ ਮੌਕੇ ਮੀਟਿੰਗ ਵਿਚ ਮੁਹੱਲਾ ਵਾਸੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੁਹੱਲਾ ਵਾਸੀਆਂ ਨੇ ਸਿਆਸੀ ਪਾਰਟੀਆਂ ਦੇ ਝੂਠੇ ਵਾਦਿਆਂ ਤੋਂ ਅੱਕ ਕੇ ਅਤੇ ਮੁਹੱਲੇ ਦੇ ਸਰਬ ਪੱਖੀ ਵਿਕਾਸ ਲਈ ਇਕ ਵੱਖਰੀ ਕਮੇਟੀ ਬਣਾ ਲਈ ਤੇ ਸਰਬ ਸੰਮਤੀ ਨਾਲ ਐਡਵੋਕੇਟ ਬਲਦੇਵ ਸਾਹਨੀ ਨੂੰ ਉਸ ਦਾ ਪ੍ਰਧਾਨ ਚੁਣ ਲਿਆ। ਜ਼ਿਕਰਯੋਗ ਹੈ ਕਿ ਮੁਹੱਲਾ ਸੰਤੋਖਪੁਰਾ ਵਾਰਡ ਨੰਬਰ 1 ਦੇ ਲੋਕ ਲੰਬੇ ਸਮੇਂ ਤੋਂ ਸਰਬਪੱਖੀ ਵਿਕਾਸ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ, ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਵਲੋਂ ਮੁਹੱਲਾ ਵਾਸੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀ ਦਿੱਤਾ ਜਾ ਰਿਹਾ। ਕਮੇਟੀ ਦੇ ਪ੍ਰਧਾਨ ਐਡਵੋਕੇਟ ਬਲਦੇਵ ਸਾਹਨੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਹੱਲੇ ਨੂੰ ਰਸਤਾ ਲੈਣ ਸੰਬੰਧੀ ਸੰਘਰਸ਼ ਤੇਜ ਕੀਤਾ ਜਾਵੇਗਾ । ਉਨ੍ਹਾਂ ਮੁਹੱਲਾ ਵਾਸੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਮੁਹੱਲੇ ਦੇ ਰਸਤੇ ਲਈ ਪੂਰੀ ਤਨਦੇਹੀ ਨਾਲ ਸੰਘਰਸ਼ ਕਰਨਗੇ ਅਤੇ ਮੁਹੱਲੇ ਦਾ ਰਸਤਾ ਲੈ ਕੇ ਰਹਿਣਗੇ। ਉਨ੍ਹਾਂ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਏਕਤਾ ਵਿਚ ਹੀ ਬੱਲ ਹੁੰਦਾ ਹੈ ਅਤੇ ਰਸਤੇ ਦੀ ਮੰਗ ਲਈ ਇਕਮੁੱਠ ਹੋ ਕੇ ਉਨ੍ਹਾਂ ਨੂੰ ਸੰਘਰਸ਼ ਕਰਨਾ ਪਵੇਗਾ। ਇਸ ਮੌਕੇ ਹਰਵਿੰਦਰ ਬਿੰਦੀ, ਜਸਬੀਰ ਨਿੱਕਾ, ਨਿਤਿਨ , ਮੋਹਨ ਲਾਲ , ਹਰਬਲਾਸ, ਯੁਵਰਾਜ , ਹਰਜੀਤ , ਗੁਰਜੀਤ ਕੌਰ, ਲਖਵੀਰ , ਮੁਕੇਸ਼ , ਸ਼ਲਿੰਦਰ ਰਾਣੀ , ਬਿਮਲਾ ਦੇਵੀ , ਕਾਂਤਾ ਦੇਵੀ , ਜੱਸੀ , ਪੰਮੀ , ਮੇਸ਼ੀ , ਹਰਮੇਸ਼ ਲਾਲ , ਅਸ਼ੋਕ ਕੁਮਾਰ, ਹਰੀ ਪਾਲ, ਨਵਤੇਜ ਕੌਰ, ਬੇਬੀ ਅਤੇ ਸਮੂਹ ਮੁਹੱਲਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਆਂਢੀਆਂ ਦੇ ਖੇਤਾਂ ’ਚ ਪਾਣੀ ਜਾਣ ਕਾਰਨ ਹੋਈ ਲੜਾਈ ’ਚ ਪਿਓ-ਪੁੱਤ ਜ਼ਖਮੀ ਅਗਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਮਨਾਇਆ ‘ਵਿਸ਼ਵ ਪੰਜਾਬੀ ਦਿਵਸ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।