24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਨਾਜਾਇਜ਼ ਮਾਈਨਿੰਗ ਖ਼ਿਲਾਫ਼ ਡੀ.ਐਸ.ਪੀ. ਫਿਲੌਰ ਦਾ ਸਖ਼ਤ ਰੁਖ਼, ਰਾਤ ਨੂੰ ਖ਼ੁਦ ਸਤਲੁਜ ਦਰਿਆ ‘ਤੇ ਪਹੁੰਚ ਕੇ ਕੀਤੀ ਅਚਨਚੇਤ ਜਾਂਚ

ਫਿਲੌਰ, 23 ਅਕਤੂਬਰ (ਵਿਪਨ ਗੈਰੀ)-ਫਿਲੌਰ ਸਬ-ਡਵੀਜ਼ਨ ਅੰਦਰ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਅਤੇ ਰੇਤ ਦੀ ਢੋਆ-ਢੁਆਈ ’ਤੇ ਨਜ਼ਰ ਰੱਖਣ ਲਈ ਫਿਲੌਰ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਡੀ.

ਫਿਲੌਰ ਹਲਕੇ ’ਚ ਨਾਜਾਇਜ਼ ਮਾਈਨਿੰਗ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ : ਡੀ.ਐਸ.ਪੀ. 24-10-2026
ਫਿਲੌਰ, 23 ਅਕਤੂਬਰ (ਵਿਪਨ ਗੈਰੀ)-ਫਿਲੌਰ ਸਬ-ਡਵੀਜ਼ਨ ਅੰਦਰ ਨਾਜਾਇਜ਼ ਮਾਈਨਿੰਗ ਨੂੰ ਨੱਥ ਪਾਉਣ ਅਤੇ ਰੇਤ ਦੀ ਢੋਆ-ਢੁਆਈ ’ਤੇ ਨਜ਼ਰ ਰੱਖਣ ਲਈ ਫਿਲੌਰ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਡੀ.ਐਸ.ਪੀ. ਫਿਲੌਰ ਭਾਰਤ ਮਸੀਹ ਲੱਧੜ ਨੇ ਬੀਤੀ ਰਾਤ ਸਤਲੁਜ ਦਰਿਆ ਦੇ ਕੰਢੇ ਪਹੁੰਚ ਕੇ ਖ਼ੁਦ ਤਲਾਸ਼ੀ ਮੁਹਿੰਮ ਦੀ ਅਗਵਾਈ ਕੀਤੀ ਅਤੇ ਲੁਧਿਆਣਾ ਵਾਲੇ ਪਾਸੇ ਸਥਿਤ ਖੱਡ ਤੋਂ ਫਿਲੌਰ ਵੱਲ ਆਉਣ ਵਾਲੇ ਰਸਤੇ ਦੀ ਅਚਨਚੇਤ ਜਾਂਚ ਕੀਤੀ। ਪੁਲਿਸ ਦੀ ਇਸ ਕਾਰਵਾਈ ਦੌਰਾਨ ਮੌਕੇ ’ਤੇ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਮਾਈਨਿੰਗ ਹੋਣ ਦਾ ਮਾਮਲਾ ਸਾਹਮਣੇ ਨਹੀਂ ਆਇਆ। ਡੀ.ਐਸ.ਪੀ. ਵੱਲੋਂ ਰਾਤ ਸਮੇਂ ਕੀਤੀ ਜਾ ਰਹੀ ਇਸ ਸਰਗਰਮੀ ਨੂੰ ਨਾਜਾਇਜ਼ ਮਾਈਨਿੰਗ ਨਾਲ ਜੁੜੀਆਂ ਗਤੀਵਿਧੀਆਂ ’ਤੇ ਨਿਗਰਾਨੀ ਰੱਖਣ ਦੀ ਦਿਸ਼ਾ ਵਿਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਪੁਲਿਸ ਸਿਰਫ਼ ਸ਼ਿਕਾਇਤਾਂ ਮਿਲਣ ਦੀ ਉਡੀਕ ਨਹੀਂ ਕਰ ਰਹੀ, ਸਗੋਂ ਸੰਵੇਦਨਸ਼ੀਲ ਥਾਵਾਂ ‘ਤੇ ਖ਼ੁਦ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲੈ ਰਹੀ ਹੈ। ਡੀ.ਐਸ.ਪੀ. ਨੇ ਕਿਹਾ ਕਿ ਫਿਲੌਰ ਹਲਕੇ ’ਚ ਕਿਸੇ ਵੀ ਤਰ੍ਹਾਂ ਦੀ ਨਾਜਾਇਜ਼ ਮਾਈਨਿੰਗ ਜਾਂ ਇਸ ਨਾਲ ਸਬੰਧਿਤ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਦਾ ਮਕਸਦ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਲ-ਨਾਲ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨਾ ਵੀ ਹੈ। ਰੇਤ ਦੇ ਟਿੱਪਰਾਂ ਦੀ ਆਵਾਜਾਈ ਰੋਕਣ ਲਈ ਰਾਹਾ ’ਚ ਵੱਡੇ ਟੋਏ ਪੁੱਟਣ ਦੀ ਤਿਆਰੀ ਡੀ.ਐਸ.ਪੀ. ਫਿਲੌਰ ਨੇ ਦੱਸਿਆ ਕਿ ਦਰਿਆ ਵਲੋਂ ਰੋਡ ਨੂੰ ਆਉਣ ਵਾਲੇ ਰਸਤੇ ’ਤੇ ਵੱਡੇ ਟੋਏ ਪੁੱਟਣ ਦੀ ਤਿਆਰੀ ਵੀ ਕੀਤੀ ਜਾ ਚੁੱਕੀ ਹੈ, ਤਾਂ ਜੋ ਰਾਤ ਦੇ ਹਨੇਰੇ ’ਚ ਕੋਈ ਟਰੈਕਟਰ-ਟਰਾਲੀ ਜਾਂ ਟਿੱਪਰ ਇਸ ਰਸਤੇ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਆਵਾਜਾਈ ਨਾ ਕਰ ਸਕੇ। ਇਸ ਕਦਮ ਦਾ ਮਕਸਦ ਅਜਿਹੇ ਰਸਤਿਆਂ ਦੀ ਵਰਤੋਂ ਕਰਕੇ ਹੋਣ ਵਾਲੀ ਕਥਿਤ ਨਾਜਾਇਜ਼ ਢੋਆ-ਢੁਆਈ ਨੂੰ ਰੋਕਣਾ ਅਤੇ ਪੁਲਿਸ ਦੀ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨਾ ਹੈ।
ਪਿਛਲੀ ਖ਼ਬਰ ਮਹੰਤਾਂ ਵਿਚਾਲੇ ਇਲਾਕੇ ਨੂੰ ਲੈ ਕੇ ਤਕਰਾਰ-ਮਹੰਤ ਕੱਚੀ ਗਿਰੀ ’ਤੇ ਹਮਲਾ ਕਰਕੇ ਕੀਤਾ ਜ਼ਖਮੀ ਅਗਲੀ ਖ਼ਬਰ ਅਰੋੜਾ ਮਹਾਂ ਸਭਾ ਯੂਨਿਟ ਸ਼ਾਹਕੋਟ ਦੀ ਮੀਟਿੰਗ ਦੌਰਾਨ ਵੱਖ-ਵੱਖ ਮੁੱਦਿਆਂ ’ਤੇ ਵਿਚਾਰ-ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।