29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪਿੰਡ ਸਿੰਧੜ ’ਚ ‘ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ’ ਦਾ ਜਨਮ ਦਿਵਸ ਮਨਾਇਆ

ਲੋਹੀਆਂ ਖਾਸ, 28 ਸਤੰਬਰ (ਪ. ਪ.

ਅਜੀਤ ਡੈਸਕ 29-09-2026
ਲੋਹੀਆਂ ਖਾਸ, 28 ਸਤੰਬਰ (ਪ.ਪ.ਰਾਹੀਂ) -ਲੋਹੀਆਂ ਬਲਾਕ ਦੇ ਪਿੰਡ ਸਿੰਧੜ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਮੌਕੇ ਪਿੰਡ ਵਾਸੀਆਂ ਨੇ ਸੇਠ ਪਹੁ ਮੱਲ ਪਾਰਕ ’ਚ ਸਥਾਪਿਤ ਸ਼ਹੀਦ ਦੇ ਬੁੱਤ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਗਈਆਂ| ਇਸ ਤੋਂ ਪਹਿਲਾਂ ਪਿੰਡ ਦੇ ਨੌਜਵਾਨਾਂ ਨੇ ਸ਼ਹੀਦ ਦੇ ਬੁੱਤ ਦੀ ਸਫਾਈ ਕੀਤੀ| ਸਮਾਗਮ ਦੌਰਾਨ ਸਰਪੰਚ ਯੂਨੀਅਨ ਬਲਾਕ ਲੋਹੀਆਂ ਦੇ ਸਾਬਕਾ ਪ੍ਰਧਾਨ ਮਾ. ਜੋਗਿੰਦਰ ਸਿੰਘ ਸਿੰਧੜ ਸਾ. ਸਰਪੰਚ ਅਤੇ ਸਰਪੰਚ ਸੁਰਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਸਾਡੇ ਦੇਸ਼ ਦਾ ਸਰਮਾਇਆ ਹਨ ਅਤੇ ਕੌਮ ਦੇ ਹੀਰੋ ਹਨ ਇਨ੍ਹਾਂ ਦੇ ਸੁਪਨਿਆਂ ਦਾ ਭਾਰਤ ਨੂੰ ਬਣਾਉਣ ਲਈ ਨੌਜਵਾਨ ਪੀੜ੍ਹੀ ਅੱਗੇ ਆਉਣਾ ਚਾਹੀਦਾ ਹੈ| ਇਸ ਮੌਕੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ, ਸਾ. ਸਰਪੰਚ ਮਾ. ਜੋਗਿੰਦਰ ਸਿੰਘ ਸਿੰਧੜ, ਸੰਤੋਖ ਸਿੰਘ, ਗੁਰਮੇਲ ਸਿੰਘ, ਤਾਰਾ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ, ਨਿਰਮਲ ਸਿੰਘ, ਨਾਨਕ, ਮਾਸਟਰ ਰਾਕੇਸ਼ ਕੁਮਾਰ, ਮਾਸਟਰ ਪ੍ਰਿੰਸ, ਜੱਗਾ, ਸਤਨਾਮ ਸਿੰਘ, ਸਰਕਾਰੀ ਹਾਈ ਸਕੂਲ ਸਿੰਧੜ ਦੇ ਵਿਦਿਆਰਥੀਆਂ ਸਮੇਤ ਹੋਰ ਪਿੰਡ ਵਾਸੀ ਵੀ ਹਾਜਰ ਸਨ|
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਵਿਖੇ ਮਨਾਇਆ ‘ਵਿਸ਼ਵ ਪੰਜਾਬੀ ਦਿਵਸ’ ਅਗਲੀ ਖ਼ਬਰ ਕਰੋਲ ਬਾਗ਼ ਐਕਸਟੈਨਸ਼ਨ ਵਿਖੇ ਨਿਤਿਨ ਕੋਹਲੀ ਵਲੋਂ ਸੜਕ ਦੇ ਨਿਰਮਾਣ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।