26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਐਮ. ਆਰ. ਇੰਟਰਨੈਸ਼ਨਲ ਸਕੂਲ ’ਚ ਐਨ ਐਸ ਐਸ ਸਿਹਤ ਜਾਂਚ ਕੈਂਪ ਲਗਾਇਆ

ਆਦਮਪੁਰ , 25 ਸਤੰਬਰ ( ਰਮਨ ਦਵੇਸਰ )- ਐਨ . ਐਸ .

ਅਜੀਤ ਡੈਸਕ 26-09-2026
ਆਦਮਪੁਰ , 25 ਸਤੰਬਰ ( ਰਮਨ ਦਵੇਸਰ )- ਐਨ . ਐਸ . ਐਸ . ਦਿਵਸ ’ ਤੇ ਐਮ ਆਰ ਇੰਟਰਨੈਸ਼ਨਲ ਸਕੂਲ , ਆਦਮਪੁਰ ’ ਚ ਕਿੰਡਰਗਾਰਟਨ ਵਿੰਗ ਦੇ ਨੰਨ੍ਹੇ ਵਿਦਿਆਰਥੀਆਂ ਲਈ ਸਿਹਤ ਅਤੇ ਵੈਲਨੈੱਸ ਕੈਂਪ ਲਗਾਇਆ ਗਿਆ । ਕੈਂਪ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿਹਤ ਅਤੇ ਸਫ਼ਾਈ ਪ੍ਰਤੀ ਜਾਗਰੂਕ ਕਰਨਾ ਅਤੇ ਐਨ ਐਸ ਐਸ ਵਲੰਟੀਅਰਾਂ ’ ਚ ਸੇਵਾ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ । ਕੈਂਪ ਦੌਰਾਨ ਐਨ . ਐਸ . ਐਸ . ਵਲੰਟੀਅਰਾਂ ਨੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਦੀ ਦੰਦਾਂ ਦੀ ਜਾਂਚ , ਅੱਖਾਂ ਦੀ ਜਾਂਚ ਅਤੇ ਲੰਬਾਈ ਤੇ ਵਜ਼ਨ ਦੇ ਮਾਪ ਵਿੱਚ ਸਹਿਯੋਗ ਦਿੱਤਾ । ਇਸ ਦੌਰਾਨ ਬੱਚਿਆਂ ਨੂੰ ਨਿੱਜੀ ਸਫ਼ਾਈ , ਨਿਯਮਿਤ ਸਿਹਤ ਜਾਂਚ ਅਤੇ ਸਿਹਤਮੰਦ ਆਦਤਾਂ ਦੀ ਮਹੱਤਤਾ ਬਾਰੇ ਵੀ ਦੱਸਿਆ ਗਿਆ । ਸਕੂਲ ਦੇ ਪ੍ਰੇਸੀਡੈਂਟ ਡਾ . ਆਸ਼ੀਸ਼ ਟੰਡਨ ਨੇ ਐਨ ਐਸ ਐਸ ਵਲੰਟੀਅਰਾਂ ਨੂੰ ਸਿਹਤ ਜਾਂਚ ਅਤੇ ਵੱਖ - ਵੱਖ ਮਾਪ ਲੈਣ ਦੀ ਪ੍ਰਕਿਰਿਆ ਸਬੰਧੀ ਜ਼ਰੂਰੀ ਦਿਸ਼ਾ - ਨਿਰਦੇਸ਼ ਦਿੱਤੇ । ਉਨ੍ਹਾਂ ਦੇ ਮਾਰਗਦਰਸ਼ਨ ਹੇਠ ਵਲੰਟੀਅਰਾਂ ਨੇ ਸਿਹਤ ਜਾਂਚ ਸਬੰਧੀ ਗਤੀਵਿਧੀਆਂ ਨੂੰ ਸੁਚੱਜੇ ਢੰਗ ਨਾਲ ਸੰਪੰਨ ਕੀਤਾ । ਕੈਂਪ ਦਾ ਆਯੋਜਨ ਪ੍ਰਿੰਸੀਪਲ ਰਾਜਿੰਦਰ ਕੁਮਾਰ ਦੇ ਮਾਰਗਦਰਸ਼ਨ ਹੇਠ ਕੀਤਾ ਗਿਆ । ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਅਸ਼ਵਿਨੀ ਕੁਮਾਰ ( ਏਐਨਓ ) ਅਤੇ ਮੈਡਮ ਸ਼ਵੇਤਾ ਵਰਮਾ ( ਐਨ ਐਸ ਐਸ ਪ੍ਰੋਗਰਾਮ ਅਫ਼ਸਰ ) ਦਾ ਵਿਸ਼ੇਸ਼ ਸਹਿਯੋਗ ਰਿਹਾ । ਕੈਂਪ ਰਾਹੀਂ ਜਿੱਥੇ ਨੰਨ੍ਹੇ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਜ਼ਰੂਰੀ ਜਾਣਕਾਰੀ ਮਿਲੀ , ਉੱਥੇ ਐਨਐਸਐਸ ਵਲੰਟੀਅਰਾਂ ਨੂੰ ਸੇਵਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ।
ਪਿਛਲੀ ਖ਼ਬਰ ਤਿਉਹਾਰਾਂ ਦੌਰਾਨ ਯਾਤਰੀਆਂ ਨੂੰ ਰਾਹਤ, ਜਲੰਧਰ ਸ਼ਹਿਰ- ਬਰਹਨੀ ਵਿਚਕਾਰ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ ਅਗਲੀ ਖ਼ਬਰ ਐਸ.ਟੀ.ਐਸ. ਵਰਲਡ ਸਕੂਲ ’ਚ ਸ਼ਾਂਤੀ ਅਤੇ ਅਹਿੰਸਾ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।