ਗੁਰਾਇਆ, 25 ਸਤੰਬਰ (ਚਰਨਜੀਤ ਸਿੰਘ ਦੁਸਾਂਝ)-ਐੱਸ.ਟੀ.ਐੱਸ. ਵਰਲਡ ਸਕੂਲ ਰਾਜ ਗੋਮਾਲ ਵਿਖੇ ਜਮਾਤ ਸੱਤਵੀ ਬੀ ਦੇ ਵਿਦਿਆਰਥੀਆਂ ਵਲੋਂ ਸ੍ਰੀਮਤੀ ਰੀਤੂ ਵਿਨਾਇਕ ਦੀ ਅਗਵਾਈ ਹੇਠ “ਸ਼ਾਂਤੀ ਅਤੇ ਅਹਿੰਸਾ” ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਭਾ ਦਾ ਉਦੇਸ਼ ਵਿਦਿਆਰਥੀਆਂ ’ਚ ਸ਼ਾਂਤੀ, ਸਹਿਣਸ਼ੀਲਤਾ, ਪਿਆਰ ਅਤੇ ਅਹਿੰਸਾ ਦੀ ਭਾਵਨਾ ਪੈਦਾ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਵਿੱਚ ਮੰਚ ਦਾ ਸੰਚਾਲਨ ਰਵਨੀਤ ਅਤੇ ਸਾਹਿਬ ਸਿੰਘ ਨੇ ਕੀਤੀ। ਵਿਦਿਆਰਥੀਆਂ ਨੇ ਭਾਸ਼ਨਾਂ ਰਾਹੀਂ ਸ਼ਾਂਤੀ ਅਤੇ ਅਹਿੰਸਾ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਜਮਾਤ ਸੱਤਵੀ ਬੀ ਦੇ ਲੜਕਿਆਂ ਗੁਰਵੀਰ ,ਗੁਰਜੋਤ ਅਤੇ ਮਹਿਤਾਬ ਵੱਲੋਂ ਪੇਸ਼ ਕੀਤੇ ਗਏ ਛੋਟੇ ਨਾਟਕ ਨੇ ਵਿਦਿਆਰਥੀਆਂ ਨੂੰ ਆਪਸੀ ਮਤਭੇਦਾਂ ਨੂੰ ਹਿੰਸਾ ਦੀ ਬਜਾਏ ਗੱਲਬਾਤ ਅਤੇ ਸਮਝਦਾਰੀ ਨਾਲ ਸੁਲਝਾਉਣ ਦਾ ਸੰਦੇਸ਼ ਦਿੱਤਾ। ਇਸ ਗਤੀਵਿਧੀ ਨੇ ਵਿਦਿਆਰਥੀਆਂ ਨੂੰ ਆਪਣੇ ਰੋਜ਼ਾਨਾ ਵਿਵਹਾਰ ਬਾਰੇ ਸੋਚਣ ਅਤੇ ਸ਼ਾਂਤੀਪੂਰਨ ਫ਼ੈਸਲੇ ਲੈਣ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸਕੂਲ ਦੇ ਸਤਿਕਾਰਯੋਗ ਪ੍ਰਿੰਸੀਪਲ ਸ਼੍ਰੀਮਤੀ ਪ੍ਰਭਜੋਤ ਗਿੱਲ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ, “ਜੀਵਨ ਵਿੱਚ ਆਉਣ ਵਾਲੇ ਮਸਲਿਆਂ ਨੂੰ ਗੁੱਸੇ ਜਾਂ ਹਿੰਸਾ ਨਾਲ ਨਹੀਂ, ਸਗੋਂ ਸ਼ਾਂਤੀ, ਧੀਰਜ, ਸਮਝਦਾਰੀ ਅਤੇ ਆਪਸੀ ਗੱਲਬਾਤ ਨਾਲ ਹੱਲ ਕਰਨਾ ਚਾਹੀਦਾ ਹੈ।” ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਸ਼ਾਂਤੀ ਅਤੇ ਸਦਭਾਵਨਾ ਦਾ ਮਾਹੌਲ ਬਣਾਉਣ ਲਈ ਪ੍ਰੇਰਿਤ ਕੀਤਾ।