06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮਨਸੂਰਪੁਰ ਸਕੂਲ ਨੇ ਵਾਲੀਬਾਲ ਮੁਕਾਬਲੇ ’ਚ ਜ਼ਿਲ੍ਹੇ ’ਚੋਂ 3 ਪੁਜ਼ੀਸ਼ਨਾਂ ਹਾਸਿਲ ਕੀਤੀਆਂ

ਫਿਲੌਰ, 5 ਸਤੰਬਰ (ਵਿਪਨ ਗੈਰੀ)-70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਦੇ ਖਿਡਾਰੀਆਂ ਨੇ ਤਿੰਨ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਸਕੂਲ ਇਨਚਾਰਜ ਅਵਤਾਰ ਲਾਲ ਨੇ ਦੱਸਿਆ ਕਿ ਵਾਲੀਬਾਲ ਦੇ ਟੂਰਨਾਮੈਂਟ ਜੋ ਸੀ.

ਜੇਤੂ ਖਿਡਾਰੀਆਂ ਨਾਲ ਸਕੂਲ ਸਟਾਫ। ਤਸਵੀਰ:ਗੈਰੀ ਫਿਲੌਰ 06-09-2026
ਫਿਲੌਰ, 5 ਸਤੰਬਰ (ਵਿਪਨ ਗੈਰੀ)-70ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਨਸੂਰਪੁਰ ਦੇ ਖਿਡਾਰੀਆਂ ਨੇ ਤਿੰਨ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਹਨ। ਸਕੂਲ ਇਨਚਾਰਜ ਅਵਤਾਰ ਲਾਲ ਨੇ ਦੱਸਿਆ ਕਿ ਵਾਲੀਬਾਲ ਦੇ ਟੂਰਨਾਮੈਂਟ ਜੋ ਸੀ.ਟੀ.ਪਬਲਿਕ ਸਕੂਲ, ਮਕਸੂਦਾਂ ਵਿਖੇ ਸੰਪੰਨ ਹੋਏ ਹਨ, ਉਸ ਵਿੱਚ ਅੰਡਰ 14 ਉਮਰ ਗਰੁੱਪ ਵਿੱਚ ਸਕੂਲ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਜਿੱਤ ਦਾ ਝੰਡਾ ਗੱਡਿਆ। ਇਸ ਜਿੱਤ ਨੇ ਖਿਡਾਰੀਆਂ ਅਤੇ ਸਕੂਲ ਦਾ ਮਨੋਬਲ ਉੱਚਾ ਰੱਖਿਆ ਹੈ।ਇਸੇ ਤਰ੍ਹਾਂ ਵਾਲੀਬਾਲ ਲੜਕੀਆਂ ਨੇ ਅੰਡਰ 14 ਤੀਜਾ ਸਥਾਨ, ਵਾਲੀਬਾਲ ਲੜਕੀਆਂ ਅੰਡਰ 17 ਨੇ ਵੀ ਤੀਜਾ ਸਥਾਨ ਹਾਸਿਲ ਕਰਕੇ ਸਕੂਲ ਲਈ ਨਾਮਣਾ ਖੱਟਿਆ ਹੈ। ਇਹਨਾਂ ਤੋਂ ਬਿਨਾਂ ਕ੍ਰਿਕਟ ਅੰਡਰ 14, ਕ੍ਰਿਕਟ ਅੰਡਰ 17 ਅਤੇ ਕਬੱਡੀ ਸਰਕਲ ਸਟਾਈਲ ਅੰਡਰ 14 ਦੀਆਂ ਟੀਮਾਂ ਵੀ ਜ਼ਿਲ੍ਹੇ ਪੱਧਰ ਦੇ ਟੂਰਨਾਮੈਂਟਾਂ ਵਿੱਚ ਖੇਡੀਆਂ ਹਨ। ਸਕੂਲ ਇੰਚਾਰਜ ਨੇ ਦੱਸਿਆ ਕਿ ਇਸ ਦਾ ਸਿਹਰਾ ਵਾਲੀਬਾਲ ਕੋਚ ਮੈਡਮ ਪਲਵਿੰਦਰ ਕੌਰ ਨੂੰ ਜਾਂਦਾ ਹੈ ਜਿਹਨਾਂ ਦੀ ਅਣਥੱਕ ਮਿਹਨਤ ਸਦਕਾ ਇਹ ਮੁਕਾਮ ਹਾਸਲ ਹੋਇਆ ਹੈ। ਉਨ੍ਹਾਂ ਖਿਡਾਰੀਆਂ ਦੇ ਮਾਪਿਆਂ ਅਤੇ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਸਕੂਲ ਦੇ ਖਿਡਾਰੀ ਇਸ ਵਾਰ ਫਿਰ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।
ਪਿਛਲੀ ਖ਼ਬਰ ਦਿਨੇਸ਼ ਸ਼ਰਮਾ ਅੰਡੇਮਾਨ ਤੇ ਨਿਕੋਬਾਰ ਦੇ ਉਪ ਰਾਜਪਾਲ ਨਿਯੁਕਤ ਅਗਲੀ ਖ਼ਬਰ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਰ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਨਮ ਅਸ਼ਟਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।