ਸਰਕਾਰੀ ਸਕੂਲ ਬਿਨਪਾਲਕੇ ਦੀ ਅਧਿਆਪਕਾ
ਗੁਰਪ੍ਰੀਤ ਕੌਰ ਹੋਵੇਗੀ ਸਟੇਟ ਐਵਾਰਡ ਨਾਲ ਸਨਮਾਨਿਤ
ਭੋਗਪੁਰ, 4 ਸਤੰਬਰ (ਕਮਲਜੀਤ ਸਿੰਘ ਡੱਲੀ)-ਸਰਕਾਰੀ ਪ੍ਰਾਇਮਰੀ ਸਕੂਲ ਬਿਨਪਾਲਕੇ, ਬਲਾਕ ਭੋਗਪੁਰ, ਜ਼ਿਲ੍ਹਾ ਜਲੰਧਰ ਦੀ ਇੰਚਾਰਜ ਅਧਿਆਪਕਾ ਗੁਰਪ੍ਰੀਤ ਕੌਰ ਨੂੰ ਸਿੱਖਿਆ, ਖੇਡਾਂ ਅਤੇ ਸਕੂਲ ਵਿਕਾਸ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਸਾਲ 2007 ਤੋਂ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੀ ਗੁਰਪ੍ਰੀਤ ਕੌਰ ਇੱਕ ਇੰਟਰਨੈਸ਼ਨਲ ਮਾਸਟਰ ਹਾਕੀ ਖਿਡਾਰਨ ਅਤੇ ਹਾਕੀ ਕੋਚ ਹਨ।
ਅ
ਅਧਿਆਪਕਾ ਗੁਰਪ੍ਰੀਤ ਕੌਰ।
05-09-2026
ਭੋਗਪੁਰ, 4 ਸਤੰਬਰ (ਕਮਲਜੀਤ ਸਿੰਘ ਡੱਲੀ)-ਸਰਕਾਰੀ ਪ੍ਰਾਇਮਰੀ ਸਕੂਲ ਬਿਨਪਾਲਕੇ, ਬਲਾਕ ਭੋਗਪੁਰ, ਜ਼ਿਲ੍ਹਾ ਜਲੰਧਰ ਦੀ ਇੰਚਾਰਜ ਅਧਿਆਪਕਾ ਗੁਰਪ੍ਰੀਤ ਕੌਰ ਨੂੰ ਸਿੱਖਿਆ, ਖੇਡਾਂ ਅਤੇ ਸਕੂਲ ਵਿਕਾਸ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਸਾਲ 2007 ਤੋਂ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾਅ ਰਹੀ ਗੁਰਪ੍ਰੀਤ ਕੌਰ ਇੱਕ ਇੰਟਰਨੈਸ਼ਨਲ ਮਾਸਟਰ ਹਾਕੀ ਖਿਡਾਰਨ ਅਤੇ ਹਾਕੀ ਕੋਚ ਹਨ। ਉਹ ਵਰਲਡ ਮਾਸਟਰ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਮਗਾ ਜਿੱਤ ਚੁੱਕੇ ਹਨ ਅਤੇ ਫਿਨਲੈਂਡ ਤੋਂ ਹਾਕੀ ਕੋਚਿੰਗ ਦੀ ਟ੍ਰੇਨਿੰਗ ਵੀ ਪ੍ਰਾਪਤ ਕਰ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ਹੇਠ ਸਕੂਲ ਦੀ ਹਾਕੀ ਟੀਮ ਨੇ ਲਗਾਤਾਰ ਤਿੰਨ ਸਾਲ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ ਅਤੇ ਵਿਦਿਆਰਥੀਆਂ ਨੇ ਸਟੇਟ ਗੇਮਜ਼ ਵਿੱਚ ਭਾਗ ਲਿਆ। ਸਕੂਲ ਦੀ ਗਿੱਧਾ ਟੀਮ ਨੇ ਵੀ ਸੂਬਾ ਪੱਧਰੀ ਮੁਕਾਬਲੇ ਵਿੱਚ ਪ੍ਰਾਪਤੀ ਹਾਸਲ ਕੀਤੀ। ਗੁਰਪ੍ਰੀਤ ਕੌਰ ਨੇ ਨਵੀਨਤਮ ਅਧਿਆਪਨ ਤਰੀਕਿਆਂ, ਖੇਡ-ਆਧਾਰਿਤ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਸਕੂਲ ਵਿੱਚ ਸਮਾਰਟ ਕਲਾਸਰੂਮ, ਸੋਲਰ ਪੈਨਲ, ਵਾਈ-ਫਾਈ, ਕੰਪਿਊਟਰ, ਪ੍ਰੋਜੈਕਟਰ ਅਤੇ ਹੋਰ ਆਧੁਨਿਕ ਸਹੂਲਤਾਂ ਵਿਕਸਿਤ ਹੋਈਆਂ ਹਨ। ਇਸ ਤੋਂ ਇਲਾਵਾ ਉਹ ਬਲਾਕ ਮੈਂਟਲ ਹੈਲਥ ਨੋਡਲ ਅਫਸਰ ਅਤੇ ਬੀ.ਆਰ.ਪੀ. ਮਿਸ਼ਨ ਸਮਰੱਥ ਵਜੋਂ ਵੀ ਸੇਵਾਵਾਂ ਨਿਭਾ ਰਹੇ ਹਨ।