70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼
ਜਲੰਧਰ, 2 ਸਤੰਬਰ (ਡਾ ਜਤਿੰਦਰ ਸਾਬੀ)-ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਵਲੋਂ 20 ਅਗਸਤ ਤੋਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਵੱਖ-ਵੱਖ ਖੇਡ ਮੁਕਾਬਲੇ ਜ਼ਿਲ੍ਹਾ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਵਿਖੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ।
ਜਲੰਧਰ, 2 ਸਤੰਬਰ (ਡਾ ਜਤਿੰਦਰ ਸਾਬੀ)-ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਜਲੰਧਰ ਵਲੋਂ 20 ਅਗਸਤ ਤੋਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਵੱਖ-ਵੱਖ ਖੇਡ ਮੁਕਾਬਲੇ ਜ਼ਿਲ੍ਹਾ ਦੇ ਵੱਖ-ਵੱਖ ਸਥਾਨਾਂ ’ਤੇ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਵਿਖੇ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਿੰਦਰਜੀਤ ਕੌਰ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਨੇ ਟੂਰਨਾਮੈਂਟ ਦੇ ਕਨਵੀਨਰ ਪ੍ਰਿੰਸੀਪਲ ਯੋਗੇਸ਼ ਕੁਮਾਰ ਅਤੇ ਸਹਾਇਕ ਕਨਵੀਨਰ ਸੁਰਿੰਦਰ ਕੁਮਾਰ, ਲੈਕਚਰਾਰ ਸਰੀਰਕ ਸਿੱਖਿਆ, ਅੰਤਰਰਾਸ਼ਟਰੀ ਜੂਡੋ ਰੈਫਰੀ ਅਤੇ ਸਹਾਇਕ ਸਕੱਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਵੱਲੋਂ ਮੁਕਾਬਲਿਆਂ ਦੇ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੁਰਿੰਦਰ ਕੁਮਾਰ ਦੀ ਮਿਹਨਤ, ਖੇਡ ਪ੍ਰਤੀ ਸਮਰਪਣ ਅਤੇ ਜੂਡੋ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਦੀ ਅਗਵਾਈ ਹੇਠ ਅਨੇਕਾਂ ਖਿਡਾਰੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ, ਜੋ ਸਮੁੱਚੇ ਜ਼ਿਲ੍ਹਾ ਲਈ ਮਾਣ ਵਾਲੀ ਗੱਲ ਹੈ। ਜੂਡੋ ਮੁਕਾਬਲਿਆਂ ਦੇ ਸੁਚੱਜੇ ਸੰਚਾਲਨ ਲਈ ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਸੁਲਿੰਦਰ ਸਿੰਘ, ਸੰਦੀਪ, ਆਸ਼ਾ ਰਾਣੀ, ਪਵਨ, ਨੀਸ਼ਾ ਬਾਲਾ ਅਤੇ ਪ੍ਰੀਆ ਵੱਲੋਂ ਰੈਫਰੀ ਦੀ ਭੂਮਿਕਾ ਬਾਖੂਬੀ ਨਿਭਾਈ ਜਾ ਰਹੀ ਹੈ।ਇਸ ਮੌਕੇ ਸਤਵਿੰਦਰ ਕੌਰ, ਪ੍ਰਭਜੋਤ ਕੌਰ, ਬਲਜੀਤ ਕੌਰ, ਸੁਖਵਿੰਦਰ ਕੌਰ, ਸ ਤਾਰ ਮੁਹੰਮਦ ਅਤੇ ਹੋਰ ਖੇਡ ਪ੍ਰੇਮੀ ਵੀ ਹਾਜ਼ਰ ਸਨ। ਮੁੱਖ ਮਹਿਮਾਨ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਅੱਜ ਦੇ ਮੁਕਾਬਲਿਆਂ ਦੇ ਨਤੀਜੇ ਅੰਡਰ-14 ਸਾਲ ਲੜਕੀਆਂ -23 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਰਾਸ਼ੀ, ਸਕੰਸਸਸ ਲਾਡੋਵਾਲੀ ਰੋਡ ਨੇ ਹਾਸਲ ਕੀਤਾ। ਦੂਜਾ ਸਥਾਨ ਪਲਕ, ਸਕੰਸਸਸ ਲਾਡੋਵਾਲੀ ਰੋਡ ਨੇ ਅਤੇ ਤੀਜਾ ਸਥਾਨ ਸਿੰਮੀ, ਸਕੰਸਸਸ ਨਹਿਰੂ ਗਾਰਡਨ ਅਤੇ ਖੁਸ਼ੀ, ਸਕੰਸਸਸ ਲਾਡੋਵਾਲੀ ਰੋਡ ਨੇ ਹਾਸਲ ਕੀਤਾ।-27 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਖੁਸ਼ਬੂ ਪਾਲ, ਸਮਿਸ ਖੁਰਲਾ ਕਿੰਗਰਾ ਨੇ, ਦੂਜਾ ਸਥਾਨ ਸੁਹਾਨੀ, ਸਾਈਂ ਦਾਸ ਸਕੂਲ ਨੇ ਅਤੇ ਤੀਜਾ ਸਥਾਨ ਮਨਰੀਤ, ਸਮਿਸ ਖੁਰਲਾ ਕਿੰਗਰਾ ਅਤੇ ਮੁਸਕਾਨ, ਸਕੰਸਸਸ ਲਾਡੋਵਾਲੀ ਰੋਡ ਨੇ ਹਾਸਲ ਕੀਤਾ।-32 ਕਿਲੋ ਭਾਰ ਵਰਗ ਵਿੱਚ ਪਹਿਲਾ ਸਥਾਨ ਸਾਕਸ਼ੀ, ਸਕੰਸਸਸ ਲਾਡੋਵਾਲੀ ਰੋਡ ਨੇ, ਦੂਜਾ ਸਥਾਨ ਆਸ਼ੂ, ਸਮਿਸ ਖੁਰਲਾ ਕਿੰਗਰਾ ਨੇ ਅਤੇ ਤੀਜਾ ਸਥਾਨ ਮਿਨਾਕਸ਼ੀ, ਸਮਿਸ ਖੁਰਲਾ ਕਿੰਗਰਾ ਅਤੇ ਸ਼ਿਲਪੀ, ਸਕੰਸਸਸ ਨਹਿਰੂ ਗਾਰਡਨ ਨੇ ਹਾਸ ਲ ਕੀਤਾ।