19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਬੇਘਰੇ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਵਾਟਰ ਪਰੂਫ ਟੈਂਟਾਂ ’ਚ ਰੱਖਿਆ ਜਾਵੇਗਾ

ਨਵੀਂ ਦਿੱਲੀ, 18 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਹੁਣ ਬੇਘਰੇ ਲੋਕਾਂ ਨੂੰ ਠੰਢ ਦੇ ਮੌਸਮ ਵਿਚ ਖੁੱਲ੍ਹੀਆਂ ਥਾਵਾਂ ’ਤੇ ਨਹੀਂ ਰਹਿਣਾ ਪਵੇਗਾ, ਕਿਉਂਕਿ ਦਿੱਲੀ ਸ਼ਹਿਰੀ ਆਸਰਿਆ ਸੁਧਾਰ ਬੋਰਡ ਦੀ ਕਾਰਜ ਯੋਜਨਾ 2026-27 ਦੇ ਅਧੀਨ ਤਕਰੀਬਨ 400 ਵਾਟਰ ਪਰੂਫ ਟੈਂਟ ਲਗਾਏ ਜਾਣਗੇ, ਜਿਨ੍ਹਾਂ ’ਤੇ ਅੱਗ ਨਹੀਂ ਲੱਗ ਸਕੇਗੀ।

ਅਜੀਤ ਡੈਸਕ 19-11-2026
ਨਵੀਂ ਦਿੱਲੀ, 18 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਹੁਣ ਬੇਘਰੇ ਲੋਕਾਂ ਨੂੰ ਠੰਢ ਦੇ ਮੌਸਮ ਵਿਚ ਖੁੱਲ੍ਹੀਆਂ ਥਾਵਾਂ ’ਤੇ ਨਹੀਂ ਰਹਿਣਾ ਪਵੇਗਾ, ਕਿਉਂਕਿ ਦਿੱਲੀ ਸ਼ਹਿਰੀ ਆਸਰਿਆ ਸੁਧਾਰ ਬੋਰਡ ਦੀ ਕਾਰਜ ਯੋਜਨਾ 2026-27 ਦੇ ਅਧੀਨ ਤਕਰੀਬਨ 400 ਵਾਟਰ ਪਰੂਫ ਟੈਂਟ ਲਗਾਏ ਜਾਣਗੇ, ਜਿਨ੍ਹਾਂ ’ਤੇ ਅੱਗ ਨਹੀਂ ਲੱਗ ਸਕੇਗੀ। ਸ਼ਹਿਰੀ ਆਸਰਿਆ ਸੁਧਾਰ ਬੋਰਡ ਦੇ ਅਨੁਸਾਰ ਦਿੱਲੀ ਦੇ ਵਿਚ ਇਸ ਸਮੇਂ 197 ਆਸਰਿਆ ਗ੍ਰਹਿ ਹਨ ਜਿਨ੍ਹਾਂ ਦੀ ਸਮਰੱਥਾ 7092 ਲੋਕਾਂ ਦੇ ਰਹਿਣ ਦੀ ਹੈ, ਜਿਸ ਵਿਚ 80 ਆਸਰਿਆ ਗ੍ਰਹਿ ਸਥਾਈ ਹਨ। ਬੇਘਰੇ ਲੋਕਾਂ ਦੀ ਵਧਦੀ ਸੰਖਿਆ ਨੂੰ ਵੇਖਦੇ ਹੋਏ ਇਹ ਟੈਂਟ ਉਨ੍ਹਾਂ ਥਾਵਾਂ ’ਤੇ ਲਗਾਏ ਜਾਣਗੇ, ਜਿਥੇ ਕਿ ਅਜਿਹੇ ਲੋਕਾ ਦੀ ਜ਼ਿਆਦਾ ਗਿਣਤੀ ਹੈ। ਜੇਕਰ ਹੋਰ ਜ਼ਰੂਰਤ ਪਈ ਤਾਂ ਟੈਂਟਾਂ ਦੀ ਗਿਣਤੀ ਵਧਾਈ ਵੀ ਜਾ ਸਕਦੀ ਹੇ। ਸੀਤਕਾਲੀਨ ਕਾਰਜ ਯੋਜਨਾ ਸ਼ੁਰੂ ਹੋ ਚੁੱਕੀ ਹੈ ਅਤੇ ਇਹ 15 ਮਾਰਚ 2027 ਤੱਕ ਲਾਗੂ ਰਹੇਗੀ। ਬੇਘਰੇ ਲੋਕਾਂ ਦੇ ਬਚਾਓ ਪ੍ਰਤੀ 15 ਟੀਮਾਂ ਬਣਾਈਆਂ ਗਈਆਂ ਹਨ, ਜੋ ਕਿ ਰੋਜ਼ਾਨਾ ਰਾਤ ਦੇ 10 ਵਜੇ ਤੋਂ ਸਵੇਰੇ 4 ਵਜੇ ਤੱਕ ਕੰਮ ਕਰਨਗੀਆਂ। ਹਰ ਟੀਮ ਦੇ ਕੋਲ ਇਕ ਗੱਡੀ, ਡਰਾਈਵਰ ਅਤੇ ਦੋ ਕਰਮਚਾਰੀ ਹੋਣਗੇ, ਜ਼ਰੂਰਤ ਪੈਣ ’ਤੇ ਅਜਿਹੇ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਦਾ ਵੀ ਪ੍ਰਬੰਧ ਹੋਵੇਗਾ। ਇਸ ਪ੍ਰੋਗਰਾਮ ਦੀ ਨਿਗਰਾਨੀ ਦੇ ਲਈ ਆਈ. ਪੀ. ਅਸਟੇਟ ਵਿਖੇ ਇਕ ਕੇਂਦਰੀ ਨਿਰੀਖਣ ਕੇਂਦਰ ਵੀ ਬਣਾਇਆ ਗਿਆ ਹੈ। ਆਸਰਿਆ ਦੇ ਗ੍ਰਹਿ ਵਿਚ ਬਿਸਤਰਾ, ਗੱਦੇ, ਕੰਬਲ, ਚਾਦਰਾਂ, ਸਰਾਣਾ, ਪੀਣ ਦਾ ਪਾਣੀ, ਪਖਾਨੇ, ਬਿਜਲੀ ਤੇ ਡਾਕਟਰੀ ਸਹਾਇਤਾ ਵੀ ਮਿਲੇਗੀ। ਮਹਿਲਾ ਆਸਰਿਆ ਗ੍ਰਹਿ ਵਿਚ ਮਹਿਲਾ ਸੁਰੱਖਿਆ ਕਰਮਚਾਰੀ ਤਾਇਨਾਤ ਰਹੇਗੀ।
ਪਿਛਲੀ ਖ਼ਬਰ ਪੱਛਮੀ ਦਿੱਲੀ ਵਿਖੇ ਵਾਪਰੀ ਬੇਅਦਬੀ ਦੀ ਘਟਨਾ, ਰੋਸ ਵਜੋਂ ਸਿੱਖ ਸੰਗਤਾਂ ... ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਲੇਖ ਲਿਖਣ ਅਤੇ ਕੁਇਜ਼ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।