19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਕਾਮਰੇਡ ਗੁਰਮੁਖ ਰਾਮ ਢੋਟ ਦੀ ਬਰਸੀ ਮਨਾਈ

ਸਿਰਸਾ, 18 ਨਵੰਬਰ (ਭੁਪਿੰਦਰ ਪੰਨੀਵਾਲੀਆ)- ਤਾਊਮਰ ਲੋਕ ਸੰਘਰਸ਼ਾਂ ‘ਚ ਮੋਹਰੀ ਰਹੇ ਕਾ. ਗੁਰਮੁਖ ਰਾਮ ਢੋਟ ਪਹਿਲਵਾਨ ਦੀ ਬਰਸੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਢਾਣੀ ਊਧਮ ਨਗਰ ‘ਚ ਮਨਾਈ ਗਈ।

ਕਾਮਰੇਡ ਗੁਰਮੁਖ ਰਾਮ ਢੋਟ 19-11-2026
ਸਿਰਸਾ, 18 ਨਵੰਬਰ (ਭੁਪਿੰਦਰ ਪੰਨੀਵਾਲੀਆ)- ਤਾਊਮਰ ਲੋਕ ਸੰਘਰਸ਼ਾਂ ‘ਚ ਮੋਹਰੀ ਰਹੇ ਕਾ. ਗੁਰਮੁਖ ਰਾਮ ਢੋਟ ਪਹਿਲਵਾਨ ਦੀ ਬਰਸੀ ਅੱਜ ਉਨ੍ਹਾਂ ਦੇ ਜੱਦੀ ਪਿੰਡ ਢਾਣੀ ਊਧਮ ਨਗਰ ‘ਚ ਮਨਾਈ ਗਈ। ਕਾ. ਗੁਰਮੁਖ ਰਾਮ ਸਾਲ 2001 ‘ਚ ਨਾਮੂਰਾਦ ਬਿਮਾਰੀ ਕੈਂਸਰ ਤੋਂ ਹਾਰ ਗਏ ਸਨ। ਕਾ. ਗੁਰਮੁਖ ਰਾਮ ਦਾ ਜਨਮ 1937 ‘ਚ ਪਾਕਿਸਤਾਨ ਦੇ ਇਕ ਪਿੰਡ ‘ਚ ਹੋਇਆ ਸੀ ਅਤੇ ਉਹ ਉਜਾੜੇ ਦੌਰਾਨ ਆਪਣੇ ਪਰਿਵਾਰ ਨਾਲ ਏਧਰ ਆਏ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਗੁਰਮੁਖ ਰਾਮ ਨੂੰ ਸ਼ੁਰੂ ਤੋਂ ਕੁਸ਼ਤੀ ਦਾ ਸ਼ੌਕ ‘ਤੇ ਸੀ ਜੋ ਉਨ੍ਹਾਂ ਨੇ ਆਖਿਰੀ ਤੱਕ ਨਿਭਾਇਆ। ਉਨ੍ਹਾਂ ਨੇ ਪਹਿਲਵਾਨੀ ‘ਚ ਇਥੇ ਇਲਾਕੇ ਵਿੱਚ ਆਪਣਾ ਨਾਂ ਰੌਸ਼ਨ ਕੀਤਾ ਉਥੇ ਹੀ ਕਿਸਾਨਾਂ, ਮਜ਼ਦੂਰਾਂ ਦੇ ਹੱਕਾਂ ਦੇ ਸੰਘਰਸ਼ਾਂ ਵਿੱਚ ਵੀ ਉਹ ਮੋਹਰੀ ਰਹੇ। ਉਹ ਸਾਲ 1972 ਵਿਚ ਸੀਪੀਆਈ ਨਾਲ ਜੁੜੇ ਤੇ ਤਾਊਮਰ ਪਾਰਟੀ ਵੱਲੋਂ ਵਿੱਢੇ ਕਿਸਾਨਾਂ, ਮਜ਼ਦੂਰਾਂ ਦੇ ਸੰਘਰਸ਼ਾਂ ‘ਚ ਪਹਿਲੀ ਲਾਈਨ ‘ਚ ਰਹੇ।
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਪੋਕਸੋ ਐਕਟ ਅਤੇ ਸਾਈਬਰ ਅਪਰਾਧਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਹਰਿਆਣਾ ਵਿਚ ਵੋਟਾਂ ਦੀ ਚੋਰੀ ਦਾ ਇਸ ਤੋਂ ਵੱਡਾ ਸਬੂਤ ਕੀ ਹੋਵੇਗਾ ਕਿ ਪੋਲਿੰਗ 61 ਫ਼ੀਸਦੀ ਸੀ ਤੇ ਗਿਣਤੀ ਵੇਲੇ 68 ਫ਼ੀਸਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।