19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਡੀ. ਡੀ. ਏ. ਨੇ ਫਲੈਟਾਂ ਦੀ ਬੁਕਿੰਗ ਦੀ ਮਿਤੀ ਵਧਾ ਕੇ 31 ਦਸੰਬਰ ਕੀਤੀ

ਨਵੀਂ ਦਿੱਲੀ, 18 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਡੀ.

ਅਜੀਤ ਡੈਸਕ 19-11-2026
ਨਵੀਂ ਦਿੱਲੀ, 18 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਡੀ. ਡੀ. ਏ. (ਦਿੱਲੀ ਡਿਵੈੱਲਪਮੈਂਟ ਅਥਾਰਿਟੀ ) ਨੇ ਨਾਗਰਿਕ ਅਵਾਸ ਯੋਜਨਾ ਦੇ ਅਧੀਨ ਫਲੈਟਾਂ ਦੀ ਬੁਕਿੰਗ ਦੀ ਆਖਰੀ ਮਿਤੀ 31 ਦਸੰਬਰ ਕਰ ਦਿੱਤੀ ਹੈ। ਹੁਣ ਇਸ ਦੀ ਆਖਰੀ ਮਿਤੀ ਵਧਾਉਣ ਤੇ ਖਰੀਦਦਾਰਾਂ ਨੂੰ ਹੋਰ ਸਮਾਂ ਮਿਲ ਗਿਆ ਹੈ। ਡੀ. ਡੀ. ਏ. ਦੀ ਇਸ ਯੋਜਨਾ ਦੇ ਅਧੀਨ ਨਰੇਲਾ ਦੀ ਪਾਕਿਟ 11, ਸੈਕਟਰ ਏ-1, ਏ-4 ਵਿਚ ਤਿਆਰ ਕੀਤੇ ਗੲ ਫਲੈਟਾਂ ’ਤੇ 25 ਪ੍ਰਤੀਸ਼ਤ ਦੀ ਛੋਟ ਦਿੱਤੀ ਜਾ ਰਹੀ ਹੈ। ਇਹ ਫਲੈਟ ਹਰ ਪੱਖ ਤੋਂ ਤਿਆਰ ਕੀਤੇ ਗਏ ਹਨ ਇਸ ਦੇ ਵਿਚ ਲੋਕਾਂ ਨੂੰ ਤੁਰੰਤ ਕਬਜ਼ਾ ਮਿਲ ਸਕੇਗਾ। ਇਸ ਯੋਜਨਾ ਦੇ ਵਿਚ ਐਚ. ਆਈ. ਜੀ., ਐਮ. ਆਈ. ਜੀ., ਐਲ. ਆਈ. ਜੀ. ਆਦਿ ਕਿਸਮ ਦੇ ਫਲੈਟ ਮੌਜੂਦ ਹਨ। ਇਨ੍ਹਾਂ ਫਲੈਟਾਂ ਦੀ ਵੰਡ ਪਹਿਲਾਂ ਆਓ ਤੇ ਪਹਿਲਾਂ ਪਾਓ ਦੇ ਆਧਾਰ ’ਤੇ ਹੋਵੇਗੀ। ਇਨ੍ਹਾਂ ਫਲੈਟਾਂ ਦੇ ਪ੍ਰਤੀ ਖਰੀਦਦਾਰ ਆਪਣੀ ਇੱਛਾ ਅਤੇ ਪਸੰਦ ਦੇ ਅਨੁਸਾਰ ਫਲੈਟ ਖਰੀਦ ਸਕਦੇ ਹਨ। ਇਸ ਯੋਜਨਾ ਦੇ ਪ੍ਰਤੀ ਸਮੁੱਚੀ ਜਾਣਕਾਰੀ ਅਤੇ ਆਨਲਾਈਨ ਬੁਕਿੰਗ ਦੇ ਲਈ ਅਪਲਾਈ ਕਰਨ ਵਾਲੇ ਡੀ. ਡੀ. ਏ. ਦੀ ਅਧਿਕਾਰਤ ਵੈੱਬਸਾਈਟ ’ਤੇ ਜਾ ਸਕਦੇ ਹਨ। ਵਰਨਣਯੋਗ ਹੈ ਕਿ ਡੀ. ਡੀ. ਏ. ਇਸ ਤੋਂ ਪਹਿਲਾਂ ਵੀ ਕਈ ਵਾਰ ਆਪਣੀਆਂ ਰਿਹਾਇਸ਼ੀ ਮਕਾਨਾਂ ਦੇ ਪ੍ਰਤੀ ਕਈ ਤਰ੍ਹਾਂ ਦੀਆਂ ਯੋਜਨਾਵਾਂ ਕੱਢ ਚੁੱਕੇ ਹਨ ਜਿਨ੍ਹਾਂ ਦਾ ਲੋਕ ਲਾਭ ਵੀ ਉਠਾ ਚੁੱਕੇ ਹਨ।
ਪਿਛਲੀ ਖ਼ਬਰ ਗੱਡੀਆਂ ਚੋਰੀ ਕਰਨ ਵਾਲੇ ਤਿੰਨ ਚੋਰਾਂ ਨੂੰ ਪੁਲਿਸ ਨੇ ਕੀਤਾ ਕਾਬੂ ਅਗਲੀ ਖ਼ਬਰ ਗਊਆਂ ਦੀ ਸੁਰੱਖਿਆ ਤੇ ਚਾਰੇ ਦੀ ਵਿਵਸਥਾ ਹੋਣੀ ਚਾਹੀਦੀ ਹੈ - ਜੈ ਭਗਵਾਨ ਗੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।