19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪੱਛਮੀ ਦਿੱਲੀ ਵਿਖੇ ਵਾਪਰੀ ਬੇਅਦਬੀ ਦੀ ਘਟਨਾ, ਰੋਸ ਵਜੋਂ ਸਿੱਖ ਸੰਗਤਾਂ ਨੇ ਸੜਕੀ ਆਵਾਜਾਈ ਕੀਤੀ ਠੱਪ

ਨਵੀਂ ਦਿੱਲੀ,18 ਨਵੰਬਰ(ਜਗਤਾਰ ਸਿੰਘ)-ਪੱਛਮੀ ਦਿੱਲੀ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ(ਸਾਹਿਬ ਪੁਰਾ) ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖਾਂ ’ਚ ਭਾਰੀ ਰੋਸ ਦਾ ਮਾਹੌਲ ਹੈ। ਸੀਸੀਟੀਵੀ ਮੁਤਾਬਿਕ ਘਟਨਾ ਵਾਲੇ ਦਿਨ ਸਤਨਾਮ ਸਿੰਘ ਨਾਂਅ ਦਾ ਵਿਅਕਤੀ ਪਵਿੱਤਰ ਸਰੂਪ ਦਾ ਇੱਕ ਪੱਤਰਾ (ਅੰਗ) ਪਾੜ ਕੇ ਜੇਬ ਵਿਚ ਪਾ ਕੇ ਲੈ ਗਿਆ।

ਬੇਅਦਬੀ ਦੀ ਘਟਨਾ ਤੋਂ ਬਾਅਦ ਤਿਲਕ ਨਗਰ ਪੁਲਿਸ ਥਾਣੇ ਦੇ ਬਾਹਰ ਸੜਕੀ ਆਵਾਜਾਈ ਠੱਪ ਕਰਦੀ ਹੋਈ ਸਿੱਖ ਸੰਗਤ। -ਅਜੀਤ ਤਸਵੀਰ 19-11-2026
ਨਵੀਂ ਦਿੱਲੀ,18 ਨਵੰਬਰ(ਜਗਤਾਰ ਸਿੰਘ)-ਪੱਛਮੀ ਦਿੱਲੀ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ(ਸਾਹਿਬ ਪੁਰਾ) ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖਾਂ ’ਚ ਭਾਰੀ ਰੋਸ ਦਾ ਮਾਹੌਲ ਹੈ।ਸੀਸੀਟੀਵੀ ਮੁਤਾਬਿਕ ਘਟਨਾ ਵਾਲੇ ਦਿਨ ਸਤਨਾਮ ਸਿੰਘ ਨਾਂਅ ਦਾ ਵਿਅਕਤੀ ਪਵਿੱਤਰ ਸਰੂਪ ਦਾ ਇੱਕ ਪੱਤਰਾ (ਅੰਗ) ਪਾੜ ਕੇ ਜੇਬ ਵਿਚ ਪਾ ਕੇ ਲੈ ਗਿਆ। ਇਸ ਮੰਦਭਾਗੀ ਘਟਨਾ ਨੂੰ ਲੈ ਕੇ ਸਿੱਖਾਂ ਵੱਲੋਂ ਤਿਲਕ ਨਗਰ ਪੁਲਿਸ ਥਾਣੇ ਦੇ ਬਾਹਰ ਰੋਸ ਮੁਜ਼ਾਹਰਾ ਕਰਦਿਆਂ ਸੜਕੀ ਆਵਾਜਾਈ ਵੀ ਠੱਪ ਕੀਤੀ ਗਈ। ਦਿੱਲੀ ਦੇ ਤਮਾਮ ਸਿੱਖ ਆਗੂਆਂ,ਸੰਸਥਾਵਾਂ ਤੇ ਨਿਹੰਗ ਜਥੇਬੰਦੀਆਂ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਦੇ ਨਾਲ ਹੀ ਸਥਾਨਕ ਗੁਰਦੁਆਰਿਆਂ ’ਚ ਚੌਕਸੀ ਵਧਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕੁੱਝ ਸਥਾਨਕ ਸਿੱਖਾਂ ਤੇ ਆਗੂਆਂ ਵੱਲੋਂ ,ਇਸ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਦਿੱਲੀ ਕਮੇਟੀ ਮੈਂਬਰ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਘਟਨਾ ਦੇ ਦੋਸ਼ੀ ਨੂੰ ਮੰਗਲਵਾਰ ਦੇਰ ਸ਼ਾਮ ਹਿਰਾਸਤ ਵਿਚ ਲੈ ਲਿਆ ਗਿਆ ਹੈ ਪਰ ਇਸ ਸਾਰੀ ਘਟਨਾ ਨੂੰ ਲੈ ਕੇ ਸਭ ਤੋਂ ਵੱਡਾ ਤੇ ਗੰਭੀਰ ਸਵਾਲ ਇਹ ਬਣਿਆ ਹੋਇਆ ਹੈ ਕਿ,ਜਦੋਂ 15 ਨਵੰਬਰ (ਐਤਵਾਰ) ਨੂੰ ਵਾਪਰੀ ਘਟਨਾ ਦੀ ਜਾਣਕਾਰੀ ਉਸੇ ਦਿਨ ਹੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਦੇ ਦਿੱਤੀ ਗਈ ਸੀ ਤਾਂ ਸਥਾਨਕ ਪ੍ਰਬੰਧਕਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਨੂੰ 3 ਦਿਨ ਤਕ ਕਿਉਂ ਲੁਕਾਇਆ ਗਿਆ ? ਸਹਿਜ ਪਾਠ ਕਰਨ ਦੇ ਬਹਾਨੇ ਆਇਆ ਸੀ ਦੋਸ਼ੀ - ਮਿਲੀ ਜਾਣਕਾਰੀ ਮੁਤਾਬਿਕ ਬੇਅਦਬੀ ਕਰਨ ਵਾਲਾ ਸਤਨਾਮ ਸਿੰਘ ਨਾਂਅ ਦਾ ਵਿਅਕਤੀ ਗੁਰਦੁਆਰਾ ਸਾਹਿਬ ਵਿਚ ਸਹਿਜ ਪਾਠ ਕਰਨ ਲਈ ਆਇਆ ਸੀ। ਜਦੋਂ ਰਾਤ ਸਮੇਂ ਗੁਰਦੁਆਰਾ ਸਾਹਿਬ ਵਿਚ ਸੁਖਾਸਨ ਹੋ ਰਿਹਾ ਸੀ ਤਾਂ ਉਸ ਵੇਲੇ ਹੀ ਸੇਵਾਦਾਰਾਂ ਨੂੰ ਬੇਅਦਬੀ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਸਥਾਨਕ ਪ੍ਰਬੰਧਕਾਂ ਨੂੰ ਦਿੱਤੀ। ਅਗਲੇ ਦਿਨ ਸੀਸੀਟੀਵੀ ਰਿਕਾਰਡਿੰਗ ਵੇਖਣ ਤੋਂ ਪਤਾ ਚਲਿਆ ਕਿ ਦੋਸ਼ੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਇੱਕ ਪੱਤਰਾ(ਨੰਬਰ 703-704) ਪਾੜ ਕੇ ਆਪਣੀ ਜੇਬ ਵਿਚ ਪਾ ਲਿਆ। ਜਦੋਂ ਤੀਜੇ ਦਿਨ ਬਾਅਦ ਫਿਰ ਕਿਸੀ ਮਨਸ਼ਾ ਨਾਲ ਉਹੀ ਵਿਅਕਤੀ ਮੁੜ ਗੁਰਦੁਆਰਾ ਸਾਹਿਬ ਆਇਆ ਤਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਉਸ ਨੂੰ ਕਾਬੂ ਕਰ ਲਿਆ, (ਬਾਕੀ ਸਫ਼ਾ 8 ’ਤੇ)
ਪਿਛਲੀ ਖ਼ਬਰ ਜਥੇਦਾਰ ਗੜਗੱਜ ਵਲੋਂ ਗੁਰਦੁਆਰਾ ਪ੍ਰਬੰਧਕ ਤੇ ਦਿੱਲੀ ਕਮੇਟੀ ਦੇ ਦੋ ਮੈਂਬਰ 21 ਨੂੰ ਕੀਤੇ ਤਲਬ ਅਗਲੀ ਖ਼ਬਰ 19-11-2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।