15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਦੇ ਉਪਰਾਲੇ ਦੀ ਕੀਤੀ ਸ਼ਲਾਘਾ

ਗੁਹਲਾ ਚੀਕਾ, 14 ਅਕਤੂਬਰ (ਓ. ਪੀ.

ਅਜੀਤ ਡੈਸਕ 15-10-2026
ਗੁਹਲਾ ਚੀਕਾ, 14 ਅਕਤੂਬਰ (ਓ.ਪੀ. ਸੈਣੀ)- 27 ਅਕਤੂਬਰ, 2026 ਸ਼ਹੀਦ ਊਧਮ ਸਿੰਘ ਇੰਟਰਨੈਸ਼ਨਲ ਫਾਊਂਡੇਸ਼ਨ ਵਲੋਂ ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਦੇ ਡੇਰਾ ਕਿਸ਼ਨੇ ਵਾਲੀ, ਖੂਈ ਗੋਬਿੰਦਪੁਰਾ, ਸੀਵਨ ਦੇ ਪ੍ਰਸਤਾਵਿਤ ਦੌਰੇ ਦੇ ਮੌਕੇ ’ਤੇ ਹੋਣ ਵਾਲੇ ਪ੍ਰੋਗਰਾਮ ਲਈ ਪਤਵੰਤਿਆਂ ਨੂੰ ਸੱਦਾ ਦੇਣਾ ਜਾਰੀ ਹੈ। ਮਾਸਟਰ ਸੁਰੇਂਦਰ ਸਿੰਘ ਥਿੰਦ ਨੇ ਦੱਸਿਆ ਕਿ ਇਸ ਸੰਬੰਧ ਵਿਚ ਫਾਊਂਡੇਸ਼ਨ ਦੇ ਮੈਂਬਰਾਂ ਨੇ ਪਰਸ਼ੂਰਾਮ ਧਰਮਸ਼ਾਲਾ ਦੇ ਪ੍ਰਧਾਨ ਜੈ ਭਗਵਾਨ ਸ਼ਰਮਾ ਅਤੇ ਉਨ੍ਹਾਂ ਦੀ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਅਤੇ ਗੋਗਾ ਮਾੜੀ, ਸਲੇਮਪੁਰ ਦੇ ਪ੍ਰਧਾਨ ਮੀਆਂ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ। ਇਸ ਮੌਕੇ ਦੋਵਾਂ ਧਿਰਾਂ ਨੇ ਜਨਤਕ ਹਿਤ ਵਿਚ ਇਸ ਵਿਲੱਖਣ ਪਹਿਲਕਦਮੀ ਲਈ ਫਾਊਂਡੇਸ਼ਨ ਦੀ ਸ਼ਲਾਘਾ ਕੀਤੀ। ਫਾਊਂਡੇਸ਼ਨ ਦੀ ਇਸ ਪਹਿਲ ਦਾ ਉਦੇਸ਼ ਸਮਾਜ ਵਿਚ ਆਪਸੀ ਭਾਈਚਾਰੇ, ਏਕਤਾ ਤੇ ਲੋਕ ਭਲਾਈ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਗੱਜਣ ਸਿੰਘ ਗੋਬਿੰਦਪੁਰਾ, ਪ੍ਰਧਾਨ ਹਰਜਿੰਦਰ ਸਿੰਘ, ਲਖਵਿੰਦਰ ਸਿੰਘ, ਅਮਰੀਕ ਸਿੰਘ, ਮਾਸਟਰ ਸੁਰੇਂਦਰ ਸਿੰਘ ਥਿੰਦ, ਬਿਜੇਂਦਰ ਕੌਸ਼ਲ, ਟੇਕਚੰਦ (ਸਕੱਤਰ), ਮੋਤੀ ਰਾਮ ਗਰਗ, ਵੈਦਿਆ ਸਤਨਾਰਾਇਣ ਸ਼ਰਮਾ, ਮਾਸਟਰ ਵੇਦ ਪ੍ਰਕਾਸ਼, ਵੀਰੇਂਦਰ ਕੁਮਾਰ, ਪਾਲਾ ਰਾਮ ਸ਼ਰਮਾ, ਰਮੇਸ਼ ਚੰਦ ਖੜੌਦੀ, ਜੈ ਕਿਸ਼ਨ, ਕ੍ਰਿਸ਼ਨ ਚੰਦ, ਰਾਮਨਿਵਾਸ ਤੇ ਮਾਮੂ ਰਾਮ ਸਮੇਤ ਹੋਰ ਪਤਵੰਤੇ ਸ਼ਾਮਲ ਸਨ।
ਪਿਛਲੀ ਖ਼ਬਰ ਡੀ.ਸੀ. ਵਲੋਂ ਕਿਸਾਨਾਂ ਨੂੰ ਪਰਾਲ਼ੀ ਨਾ ਸਾੜਨ ਦੀ ਸਲਾਹ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਦੇ ਕਤਲ ਦੀ ਘਟਨਾ ਬੇਹੱਦ ਮੰਦਭਾਗੀ -ਮਲਸੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।