08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਡੀ. ਏ. ਵੀ. ਗਰਲਜ਼ ਕਾਲਜ ਵਿਖੇ ਐਕਸਟੈਨਸ਼ਨ ਲੈਕਚਰ ਕਰਵਾਇਆ

ਯਮੁਨਾਨਗਰ, 7 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ.

ਅਜੀਤ ਡੈਸਕ 08-10-2026
ਯਮੁਨਾਨਗਰ, 7 ਅਕਤੂਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਗਰਲਜ਼ ਕਾਲਜ ਦੇ ਗਾਂਧੀ ਸਟੱਡੀ ਸੈਂਟਰ ਨੇ ਗਾਂਧੀ ਜੈਅੰਤੀ ਹਫ਼ਤੇ ਦੇ ਹਿੱਸੇ ਵਜੋਂ ਵੱਖ-ਵੱਖ ਪ੍ਰੋਗਰਾਮਾਂ ਦਾ ਕਰਵਾਇਆ। ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ ਸੈਂਟਰ ਇੰਚਾਰਜ ਡਾ. ਮੋਨਿਕਾ ਤੇ ਕਨਵੀਨਰ ਡਾ. ਅਮਨਪ੍ਰੀਤ ਕੌਰ ਨੇ ਸਮਾਗਮਾਂ ਦੀ ਪ੍ਰਧਾਨਗੀ ਕੀਤੀ। ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਸਵਦੇਸ਼ੀ, ਸਵੈ-ਨਿਰਭਰਤਾ ਤੇ ਗ੍ਰਾਮ ਉਦਯੋਗਾਂ ਬਾਰੇ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ ਗਿਆ। ਡੀ. ਏ. ਵੀ. ਕਾਲਜ ਸਢੌਰਾ ਦੇ ਡਾ. ਗੁਰਮੇਜ ਸਿੰਘ ਨੇ ਇਸ ਐਕਸਟੈਨਸ਼ਨ ਲੈਕਚਰ ਵਿਚ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ‘ਸਵੈ-ਨਿਰਭਰ ਭਾਰਤ ਤੇ ਸਵਦੇਸ਼ੀ’ ਵਿਸ਼ੇ ‘ਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਸਮਕਾਲੀ ਸਮੇਂ ਵਿਚ ਮਹਾਤਮਾ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਵਿਚਾਰਾਂ ਦੀ ਸਾਰਥਕਤਾ ‘ਤੇ ਚਾਨਣਾ ਪਾਇਆ। ਪ੍ਰੋਗਰਾਮ ਦੌਰਾਨ ਭਾਰਤੀ ਇਤਿਹਾਸ ਸੰਕਲਨ ਕਮੇਟੀ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਧਾਰੀਵਾਲ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਲੁਆਈ । ਇਸ ਮੌਕੇ ਸੁੰਦਰ ਢੰਗ ਨਾਲ ਸਜਾਏ ਗਏ ਬੁਟੀਕ ਦੀ ਮਾਲਕਣ ਮੀਤੂ ਸਲੂਜਾ ਨੇ ਖਾਦੀ ਅਤੇ ਗ੍ਰਾਮ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਸਮਾਗਮ ਦੌਰਾਨ ਇਕ ਕਿਤਾਬ ਪ੍ਰਦਰਸ਼ਨੀ ਵੀ ਲਗਾਈ ਗਈ। ਪ੍ਰੋਗਰਾਮ ਦੌਰਾਨ ਪੋਸਟਰਾਂ, ਮਿੱਟੀ ਦੇ ਮਾਡਲਿੰਗ ਤੇ ਰਹਿੰਦ-ਖੂੰਹਦ ਤੋਂ ਬਣੀਆਂ ਉਪਯੋਗੀ ਵਸਤੂਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਦੌਰਾਨ ਐਮ. ਐਲ. ਐਨ. ਕਾਲਜ ਦੀ ਐਸੋਸੀਏਟ ਪ੍ਰੋ. ਡਾ. ਦੀਪਮਾਲਾ ਨੇ ਤਕਨਾਲੋਜੀ ਤੇ ਸਵੈ-ਨਿਰਭਰ ਭਾਰਤ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਐਲ. ਐਲ. ਐਨ. ਕਾਲਜ ਦੀ ਸਹਾਇਕ ਪ੍ਰੋ. ਡਾ. ਮੀਨਾਕਸ਼ੀ ਨੇ ‘ਸਵਦੇਸ਼ੀ ਨਾਲ ਨਵੀਨਤਾ’ ਵਿਸ਼ੇ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਗਾਂਧੀ ਅਧਿਐਨ ਕੇਂਦਰ ਤੇ ਭਾਰਤੀ ਇਤਿਹਾਸ ਸੰਗ੍ਰਹਿ ਕਮੇਟੀ ਵਿਚਕਾਰ ਇਕ ਸਮਝੌਤਾ ਵੀ ਸਹੀਬੰਦ ਕੀਤਾ ਗਿਆ। ਡਾ. ਦੀਪਿਕਾ ਘਈ, ਡਾ. ਪਰਮੇਸ਼ ਕੁਮਾਰ, ਨੈਨਾ, ਅਨੂੰ ਸ਼ਰਮਾ ਤੇ ਦਿਵਿਆ ਨੇ ਸਫਲ ਪ੍ਰੋਗਰਾਮ ਵਿਚ ਸਹਿਯੋਗ ਕੀਤਾ।
ਪਿਛਲੀ ਖ਼ਬਰ ਟੋਹਾਣਾ ’ਚ ਮੁਫ਼ਤ ਮੈਡੀਕਲ ਕੈਂਪ ਕੱਲ੍ਹ ਅਗਲੀ ਖ਼ਬਰ ਅੰਮ੍ਰਿਤਸਰ ਤੋਂ 814 ਕਿਲੋਮੀਟਰ ਪੈਦਲ ਚੱਲ ਕੇ ਗਵਾਲੀਅਰ ਪੁੱਜੀ ਸ਼ਬਦ ਚੌਕੀ ਯਾਤਰਾ ਦਾ ਸ਼ਾਨਦਾਰ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।