15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

5 ਵਾਂ ਸ੍ਰੀ ਗਣੇਸ਼ ਸਥਾਪਨਾ ਦਿਵਸ ਮਨਾਇਆ

ਟੋਹਾਣਾ, 14 ਸਤੰਬਰ (ਮਨਜੀਤ ਸਿੰਘ)- ਬਜਰੰਗ ਰਾਮ ਨਾਟਕ ਕਲੱਬ ਯੂਥ ਵਿੰਗ ਟੋਹਾਣਾ ਵੱਲੋਂ ਪੁਰਾਣੀ ਸਬਜ਼ੀ ਮੰਡੀ ਵਿਖੇ ਸਥਿਤ ਹਨੂਮਾਨ ਮੂਰਤੀ ਮੰਦਰ ਵਿਖੇ 5ਵਾਂ ਸ੍ਰੀ ਗਣੇਸ਼ ਸਥਾਪਨਾ ਦਿਵਸ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ। ਈਸ਼ ਸਰਨਾ ਨੇ ਦੱਸਿਆ ਇਸ ਮੌਕੇ ਮਹੇਸ਼ ਚੱਢਾ ਪਰਿਵਾਰ ਵੱਲੋਂ ਸ਼ਰਧਾ ਤੇ ਭਗਤੀ ਨਾਲ ਸ੍ਰੀ ਗਣੇਸ਼ ਜੀ ਦੀ ਪਾਵਨ ਮੂਰਤੀ ਭੇਟ ਕਰਕੇ ਧਾਰਮਿਕ ਸੇਵਾ ’ਚ ਯੋਗਦਾਨ ਪਾਇਆ ਗਿਆ।

ਅਜੀਤ ਡੈਸਕ 15-09-2026
ਟੋਹਾਣਾ, 14 ਸਤੰਬਰ (ਮਨਜੀਤ ਸਿੰਘ)- ਬਜਰੰਗ ਰਾਮ ਨਾਟਕ ਕਲੱਬ ਯੂਥ ਵਿੰਗ ਟੋਹਾਣਾ ਵੱਲੋਂ ਪੁਰਾਣੀ ਸਬਜ਼ੀ ਮੰਡੀ ਵਿਖੇ ਸਥਿਤ ਹਨੂਮਾਨ ਮੂਰਤੀ ਮੰਦਰ ਵਿਖੇ 5ਵਾਂ ਸ੍ਰੀ ਗਣੇਸ਼ ਸਥਾਪਨਾ ਦਿਵਸ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ। ਈਸ਼ ਸਰਨਾ ਨੇ ਦੱਸਿਆ ਇਸ ਮੌਕੇ ਮਹੇਸ਼ ਚੱਢਾ ਪਰਿਵਾਰ ਵੱਲੋਂ ਸ਼ਰਧਾ ਤੇ ਭਗਤੀ ਨਾਲ ਸ੍ਰੀ ਗਣੇਸ਼ ਜੀ ਦੀ ਪਾਵਨ ਮੂਰਤੀ ਭੇਟ ਕਰਕੇ ਧਾਰਮਿਕ ਸੇਵਾ ’ਚ ਯੋਗਦਾਨ ਪਾਇਆ ਗਿਆ। ਇਸ ਮੌਕੇ ਕਲੱਬ ਦੇ ਨੌਜਵਾਨ ਕਾਰਕੁਨਾਂ ਵੱਲੋਂ ਮਹੇਸ਼ ਚੱਢਾ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ। ਕਲੱਬ ਮੈਂਬਰਾਂ ਨੇ ਪਰਿਵਾਰ ਵੱਲੋਂ ਕੀਤੀ ਇਸ ਧਾਰਮਿਕ ਸੇਵਾ ਲਈ ਧੰਨਵਾਦ ਕੀਤਾ। ਬਜਰੰਗ ਰਾਮ ਨਾਟਕ ਕਲੱਬ ਯੂਥ ਵਿੰਗ ਟੋਹਾਣਾ ਦੇ ਪ੍ਰਬੰਧਕਾਂ ਨੇ ਸ਼ਹਿਰ ਵਾਸੀਆਂ ਅਤੇ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ 24 ਸਤੰਬਰ ਤੱਕ ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਹਨੂਮਾਨ ਮੂਰਤੀ ਮੰਦਰ, ਪੁਰਾਣੀ ਸਬਜ਼ੀ ਮੰਡੀ, ਟੋਹਾਣਾ ਵਿਖੇ ਕਰਵਾਏ ਜਾ ਰਹੇ ਸ੍ਰੀ ਗਣੇਸ਼ ਕੀਰਤਨ ਸਮਾਗਮ ਵਿੱਚ ਪਰਿਵਾਰ ਸਮੇਤ ਪਹੁੰਚ ਕੇ ਧਾਰਮਿਕ ਸਮਾਗਮ ਦਾ ਲਾਭ ਉਠਾਉਣ।
ਪਿਛਲੀ ਖ਼ਬਰ ਗਣੇਸ਼ ਚਤੁਰਥੀ ਮੌਕੇ ਮੁਕੰਦ ਪਬਲਿਕ ਸਕੂਲ ਵਿਖੇ ਸਮਾਗਮ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਮੇਲਾ ਛਪਾਰ ਕਾਨਫਰੰਸ ਇਤਿਹਾਸਿਕ ਹੋਵੇਗੀ- ਦਿਉਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।