30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਐਮ. ਐਮ. ਪੀ. ਜੀ. ਕਾਲਜ ਫਤਿਹਾਬਾਦ ਨੇ ਓਵਰਆਲ ਟਰਾਫੀ ਜਿੱਤੀ ਸੀ. ਡੀ. ਐਲ. ਯੂ. ਦਾ 13ਵਾਂ ਤ੍ਰਿਵੇਣੀ ਯੁਵਕ ਮਹਾਂ ਉਤਸਵ ਸਮਾਪਤ

ਸਿਰਸਾ, 29 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦਾ ਚਾਰ ਰੋਜ਼ਾ 13ਵਾਂ ਤ੍ਰਿਵੇਣੀ ਯੁਵਕ ਮਹਾ ਉਤਸਵ ਯੁਵਾ ਊਰਜਾ, ਸੱਭਿਆਚਾਰਕ ਵਿਰਸੇ ਤੇ ਸਿਰਜਣਾਤਮਕ ਅਭਿਵਿਅਕਤੀ ਦੇ ਰੰਗਾਂ ਵਿਚ ਰੰਗਿਆ ਹੋਇਆ ਰੌਣਕ ਅਤੇ ਸੱਭਿਆਚਾਰਕ ਸ਼ਾਨ ਨਾਲ ਸਮਾਪਤ ਹੋਇਆ। ‘ਉਤਸ਼ਾਹ ਨਾਲ ਸੱਭਿਆਚਾਰ’ ਵਿਸ਼ੇ ’ਤੇ ਕਰਵਾਏ ਮੇਲੇ ਵਿਚ ਦੋ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ 34 ਵਿਧਾਵਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਸਿਰਸਾ ਦੀ ਸੀ. ਡੀ. ਐਲ. ਯੂ. ਵਿਖੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਤਸਵੀਰ : ਪੰਨੀਵਾਲੀਆ 30-10-2026
ਸਿਰਸਾ, 29 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦਾ ਚਾਰ ਰੋਜ਼ਾ 13ਵਾਂ ਤ੍ਰਿਵੇਣੀ ਯੁਵਕ ਮਹਾ ਉਤਸਵ ਯੁਵਾ ਊਰਜਾ, ਸੱਭਿਆਚਾਰਕ ਵਿਰਸੇ ਤੇ ਸਿਰਜਣਾਤਮਕ ਅਭਿਵਿਅਕਤੀ ਦੇ ਰੰਗਾਂ ਵਿਚ ਰੰਗਿਆ ਹੋਇਆ ਰੌਣਕ ਅਤੇ ਸੱਭਿਆਚਾਰਕ ਸ਼ਾਨ ਨਾਲ ਸਮਾਪਤ ਹੋਇਆ। ‘ਉਤਸ਼ਾਹ ਨਾਲ ਸੱਭਿਆਚਾਰ’ ਵਿਸ਼ੇ ’ਤੇ ਕਰਵਾਏ ਮੇਲੇ ਵਿਚ ਦੋ ਹਜ਼ਾਰ ਦੇ ਕਰੀਬ ਵਿਦਿਆਰਥੀਆਂ ਨੇ 34 ਵਿਧਾਵਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਐਮ. ਐਮ. ਪੀ. ਜੀ. ਕਾਲਜ ਫਤਿਆਬਾਦ ਨੇ ਓਵਰਆਲ ਟਰਾਫੀ ਜਿੱਤੀ। ਸ਼ਾਹ ਸਤਨਾਮ ਜੀ ਲੜਕੇ ਕਾਲਜ ਸਿਰਸਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ ਸੀ. ਡੀ. ਐਲ. ਯੂ. ਦੇ ਯੂਨੀਵਰਸਿਟੀ ਟੀਚਿੰਗ ਵਿਭਾਗ (ਯੂ. ਟੀ. ਡੀ.) ਸਿਰਸਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਐਮ. ਐਮ. ਪੀ. ਜੀ. ਕਾਲਜ ਫਤਿਆਬਾਦ ਦਾ ਵੀ ਸਟਰੀਮ ਦੇ ਹਿਸਾਬ ਨਾਲ ਨਤੀਜਾ ਸ਼ਾਨਦਾਰ ਰਿਹਾ। ਕਾਲਜ ਨੇ ਥੀਏਟਰ, ਸੰਗੀਤ ਤੇ ਫਾਈਨ ਆਰਟਸ ਵਿਚ ਟਰਾਫੀਆਂ ਜਿੱਤੀਆਂ ਜਦਕਿ ਡਾਂਸ ਵਰਗ ਵਿਚ ਸ਼ਾਹ ਸਤਨਾਮ ਜੀ ਲੜਕੇ ਕਾਲਜ ਸਿਰਸਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸੰਗੀਤ ਵਿਚ ਸ਼ਾਹ ਸਤਨਾਮ ਜੀ ਲੜਕੇ ਕਾਲਜ ਸਿਰਸਾ ਨੇ ਦੂਜਾ ਸਥਾਨ ਹਾਸਿਲ ਕੀਤਾ। ਯੂਨੀਵਰਸਿਟੀ ਟੀਚਿੰਗ ਵਿਭਾਗ ਸਿਰਸਾ ਥੀਏਟਰ, ਡਾਂਸ ਤੇ ਫਾਈਨ ਆਰਟਸ ਵਿੱਚ ਦੂਜੇ ਸਥਾਨ ’ਤੇ ਰਿਹਾ। ਜੇਤੂ ਸੰਸਥਾਵਾਂ ਤੇ ਭਾਗੀਦਾਰਾਂ ਨੂੰ ਉਨ੍ਹਾਂ ਦੀ ਮਿਹਨਤ, ਲਗਨ, ਅਨੁਸ਼ਾਸਨ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਲਈ ਪੁਰਸਕਾਰ ਦਿੱਤੇ ਗਏ। ਇਸ ਮੌਕੇ ਸਿਰਸਾ ਦੇ ਡਿਪਟੀ ਕਮਿਸ਼ਨਰ ਸ਼ਾਂਤਨੂ ਸ਼ਰਮਾ, ਜ਼ਿਲ੍ਹਾ ਤੇ ਸੈਸ਼ਨ ਜੱਜ ਪੁਨੀਸ਼ ਜਿੰਦੀਆ, ਭਾਰਤੀ ਹਵਾਈ ਸੈਨਾ ਸਿਰਸਾ ਦੇ ਵਿੰਗ ਕਮਾਂਡਰ ਪ੍ਰਸ਼ਾਂਤ, ਚੌਧਰੀ ਰਣਬੀਰ ਸਿੰਘ ਯੂਨੀਵਰਸਿਟੀ ਜੀਂਦ ਦੇ ਪ੍ਰੀਖਿਆ ਕੰਟਰੋਲਰ ਡਾ. ਰਾਜੇਸ਼ ਕੁਮਾਰ ਬਾਂਸਲ, ਸੀ. ਡੀ. ਐਲ. ਯੂ. ਦੇ ਰਜਿਸਟਰਾਰ ਡਾ. ਸੁਨੀਲ ਕੁਮਾਰ ਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਸੁਰਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਆਰ. ਪੀ. ਸੈਣੀ ਨੇ ਕਿਹਾ ਕਿ ਚਾਰ ਦਿਨ ਚੱਲੇ ਇਸ ਸਮਾਗਮ ਵਿਚ ਹਰਿਆਣਵੀ ਸੱਭਿਆਚਾਰ ਅਤੇ ਭਾਰਤੀ ਲੋਕ ਪਰੰਪਰਾਵਾਂ ਦਾ ਸੁੰਦਰ ਸੰਗਮ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਵਿਦਿਆਰਥੀ ਆਪਣੀਆਂ ਪ੍ਰਾਪਤੀਆਂ ਰਾਹੀਂ ਪਰਿਵਾਰ, ਸਮਾਜ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ। ਸੀ. ਡੀ. ਐਲ. ਯੂ. ਦੇ ਵਾਈਸ ਚਾਂਸਲਰ ਪ੍ਰੋ. ਵਿਜੇ ਕੁਮਾਰ ਨੇ ਕਿਹਾ ਕਿ ਤ੍ਰਿਵੇਣੀ ਯੁਵਕ ਮੇਲਾ ਯੂਨੀਵਰਸਿਟੀ ਦੀ ਸੋਚ ਦਾ ਪ੍ਰਤੀਕ ਹੈ, ਜਿਸ ਵਿੱਚ ਸਿੱਖਿਆ ਦੇ ਨਾਲ-ਨਾਲ ਕਲਾ, ਸੱਭਿਆਚਾਰ ਤੇ ਸ਼ਖ਼ਸੀਅਤ ਵਿਕਾਸ ਨੂੰ ਵੀ ਬਰਾਬਰ ਮਹੱਤਵ ਦਿੱਤਾ ਜਾਂਦਾ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ, ਸਿਰਸਾ ਪੁਨੀਸ਼ ਜਿੰਦੀਆ ਨੇ ਕਿਹਾ ਕਿ ਯੁਵਕ ਮੇਲਾ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਇਕ ਮਹੱਤਵਪੂਰਨ ਮਾਧਿਅਮ ਹੈ।
ਪਿਛਲੀ ਖ਼ਬਰ ਯੂਨੀਵਰਸਿਟੀ ਦੀ ਜ਼ਮੀਨ ਬਚਾਉਣ ਲਈ ਅਦਾਲਤ ਵਿਚ ਜ਼ੋਰਦਾਰ ਵਕਾਲਤ ਕਰਾਂਗੇ-ਅਰਜੁਨ ਚੌਟਾਲਾ ਅਗਲੀ ਖ਼ਬਰ ਦਿੱਲੀ ਰੈਲੀ ਦੇ ਸੰਬੰਧ ’ਚ ਫ਼ਤਿਹਾਬਾਦ ਵਿਖੇ ਕਾਂਗਰਸ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।