30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਲਾਟਰੀ ਨਿਕਲਣ ਉਪਰੰਤ ਇਮੀਗ੍ਰੇਸ਼ਨ ਨੇ ਕੀਤਾ ਗ੍ਰਿਫਤਾਰ

ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ)-ਬੋਸਟਨ ਵਿਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ. ਸੀ.

ਏਰੀਅਲ ਵੇਲਾਸਕੁਏਜ਼ ਮੋਰਾਲੇਸ 30-11-2026
ਸੈਕਰਾਮੈਂਟੋ, 29 ਨਵੰਬਰ (ਹੁਸਨ ਲੜੋਆ ਬੰਗਾ)-ਬੋਸਟਨ ਵਿਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੇ ਏਰੀਅਲ ਵੇਲਾਸਕੁਏਜ਼ ਮੋਰਾਲੇਸ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ| ਉਹ ਅਲ ਸਲਵਾਡੋਰ ਦਾ ਰਹਿਣ ਵਾਲਾ ਇਕ ਅਜਿਹਾ ਪ੍ਰਵਾਸੀ ਹੈ ਜਿਸ ਕੋਲ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਹਨ| ਉਸ ਨੇ ਪਿਛਲੇ ਹਫ਼ਤੇ ਮੈਸੇਚਿਉਸੇਟਸ ਲਾਟਰੀ ਵਿਚ 10 ਲੱਖ ਡਾਲਰ ਜਿੱਤੇ ਸਨ| ਹਫਤੇ ਦੇ ਅੰਤ ਵਿਚ, ਮੈਸੇਚਿਉਸੇਟਸ ਲਾਟਰੀ ਨੇ ਏਰੀਅਲ ਵੇਲਾਸਕੁਏਜ਼-ਮੋਰਾਲੇਸ ਦੀ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ 10 ਲੱਖ ਡਾਲਰ ਦੀ ਜਿੱਤ ਦਾ ਚੈੱਕ ਫੜੀ ਮੁਸਕਰਾ ਰਿਹਾ ਸੀ| ਸੋਸ਼ਲ ਮੀਡੀਆ ’ਤੇ ਲੋਕਾਂ ਨੇ ਉਸ ਨੂੰ ਵਧਾਈ ਦਿੱਤੀ ਪਰ ਅਗਲੇ ਹੀ ਦਿਨ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ’ ਨੇ ਉਸ ਨੂੰ ਈਸਟ ਬੋਸਟਨ ਤੋਂ ਗ੍ਰਿਫਤਾਰ ਕਰ ਲਿਆ| ਇਹ ਉਹੀ ਇਲਾਕਾ ਹੈ ਜਿੱਥੇ ਉਸ ਨੇ ਇਕ ਸਥਾਨਕ ਦੁਕਾਨ ਤੋਂ ਲਾਟਰੀ ਟਿਕਟ ਖਰੀਦੀ ਸੀ| ਹੁਣ ਉਸ ਨੂੰ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ|
ਪਿਛਲੀ ਖ਼ਬਰ ਆਕਾਸ਼ ਦੀਪ ਦੇ ਸਿਰ ’ਤੇ ਲੱਗੀ ਸੱਟ ਅਗਲੀ ਖ਼ਬਰ ਜਵੱਦੀ ਟਕਸਾਲ ਵਲੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ’ ਚ ਡਾ : ਜਤਿੰਦਰ ਸਿੰਘ ਅੰਮ੍ਰਿਤਸਰ ਗੁਰਮਤਿ ਸੰਗੀਤ ਐਵਾਰਡ ਨਾਲ ਸਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।