ਜੰਗਲੀ ਅੱਗ ਤੋਂ ਪ੍ਰਭਾਵਿਤ 80 ਪਰਿਵਾਰਾਂ ਨਾਲ ਕ੍ਰਿਸਮਸ ’ਤੇ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਵਿਸ਼ੇਸ਼ ਉਪਰਾਲਾ
ਵੈਨਕੂਵਰ, 29 ਨਵੰਬਰ (ਮਲਕੀਤ ਸਿੰਘ)–ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਮਰਲੈਂਡ ਇਲਾਕੇ ਵਿਚ ਜੰਗਲੀ ਅੱਗ ਕਾਰਨ ਕੁਝ ਮਹੀਨੇ ਪਹਿਲਾਂ ਆਪਣਾ ਘਰੇਲੂ ਸਾਮਾਨ ਗੁਆ ਚੁੱਕੇ ਪਰਿਵਾਰਾਂ ਨਾਲ ਕ੍ਰਿਸਮਸ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਨ ਲਈ ਸਥਾਨਕ ਭਾਈਚਾਰੇ ਵਲੋਂ ਇਕ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਬਾਲਡ ਰੇਂਜ ਦੀ ਜੰਗਲੀ ਅੱਗ ਤੋਂ ਪ੍ਰਭਾਵਿਤ ਕਰੀਬ 80 ਪਰਿਵਾਰਾਂ ਨੂੰ 21 ਨਵੰਬਰ ਨੂੰ ਕ੍ਰਿਸਮਸ ਦੇ ਨਵੇਂ ਰੁੱਖ ਅਤੇ ਉਨ੍ਹਾਂ ਦੀ ਪਸੰਦੀਦਾ ਸਜਾਵਟੀ ਸਾਮਾਨ ਭੇਟ ਕੀਤਾ ਗਿਆ।
ਅਜੀਤ ਡੈਸਕ
30-11-2026